ਹੈਦਰਾਬਾਦ: OnePlus ਜਲਦ ਹੀ ਇੱਕ ਨਵਾਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਸ ਫੋਨ ਨੂੰ OnePlus 11R 5G ਦੇ ਅਪਗ੍ਰੇਡ ਦੇ ਤੌਰ 'ਤੇ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 11R 5G ਸਮਾਰਟਫੋਨ ਨੂੰ ਇਸ ਸਾਲ ਫਰਵਰੀ ਮਹੀਨੇ 'ਚ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਕੰਪਨੀ OnePlus 12R ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਹੈ, ਪਰ ਇਸਦੇ ਫੀਚਰ ਲੀਕ ਹੋ ਗਏ ਹਨ।
ETV Bharat / science-and-technology
OnePlus 12R ਸਮਾਰਟਫੋਨ ਜਲਦ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ - OnePlus 12R Smartphone Launch Date in india
New SmartPhone Launched: OnePlus ਜਲਦ ਹੀ ਇੱਕ ਨਵਾਂ ਸਮਾਰਟਫੋਨ OnePlus 12R ਲਾਂਚ ਕਰਨ ਵਾਲਾ ਹੈ। ਇਸ ਫੋਨ ਨੂੰ OnePlus 11R 5G ਦੇ ਅਪਗ੍ਰੇਡ ਦੇ ਤੌਰ 'ਤੇ ਲਾਂਚ ਕੀਤਾ ਜਾਵੇਗਾ।
Published : Sep 12, 2023, 10:45 AM IST
ਟਿਪਸਟਰ ਨੇ OnePlus 12R ਸਮਾਰਟਫੋਨ ਬਾਰੇ ਦਿੱਤੀ ਜਾਣਕਾਰੀ: ਟਿਪਸਟਰ ਯੋਗੇਸ਼ ਬਰਾਰ ਨੇ X 'ਤੇ OnePlus 12R ਸਮਾਰਟਫੋਨ ਦੇ ਫੀਚਰਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਸਮਾਰਟਫੋਨ ਸਾਲ 2024 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ।
OnePlus 12R ਸਮਾਰਟਫੋਨ ਦੇ ਫੀਚਰਸ: ਲੀਕਸ ਅਨੁਸਾਰ, OnePlus 12R ਸਮਾਰਟਫੋਨ ਐਂਡਰਾਈਡ 14 'ਤੇ ਆਧਾਰਿਤ OxygenOS 14 'ਤੇ ਚਲੇਗਾ ਅਤੇ ਇਸ 'ਚ 1.5K Resolution ਅਤੇ 120Hz ਰਿਫ੍ਰੈਸ਼ ਦਰ ਦੇ ਨਾਲ 6.7 ਇੰਚ AMOLED ਡਿਸਪਲੇ ਹੋਵੇਗਾ। ਇਹ ਸਮਾਰਟਫੋਨ ਸਨੈਪਡ੍ਰੈਗਨ 8 ਜੇਨ 2 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲਣ ਦੀ ਉਮੀਦ ਹੈ। ਜਿਸ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਸੈਂਸਰ ਅਤੇ 32 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਮਿਲੇਗਾ। ਸੈਲਫ਼ੀ ਅਤੇ ਵੀਡੀਓ ਕਾਲ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 100 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।