ਹੈਦਰਾਬਾਦ:OnePlus ਆਪਣੇ ਯੂਜ਼ਰਸ ਲਈ OnePlus 12 ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰੇਗਾ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਕੰਪਨੀ ਇਸ ਫੋਨ ਦੇ ਫੀਚਰ ਤੋਂ ਪਰਦਾ ਹਟਾਉਣ ਲਈ ਇੱਕ ਇਵੈਂਟ ਆਯੋਜਿਤ ਕਰ ਰਹੀ ਹੈ। ਇਹ ਇਵੈਂਟ ਅੱਜ ਸ਼ੁਰੂ ਹੋ ਰਿਹਾ ਹੈ।
ETV Bharat / science-and-technology
OnePlus 12 ਸਮਾਰਟਫੋਨ ਜਲਦ ਹੋਵੇਗਾ ਲਾਂਚ, ਲਾਂਚ ਤੋਂ ਪਹਿਲਾ ਕੰਪਨੀ ਅੱਜ ਕਰ ਰਹੀ ਹੈ ਇੱਕ ਇਵੈਂਟ ਆਯੋਜਿਤ - OnePlus 12 ਸਮਾਰਟਫੋਨ ਦੀ ਕੀਮਤ
OnePlus 12 Launch: OnePlus ਆਪਣੇ ਯੂਜ਼ਰਸ ਲਈ ਇੱਕ ਨਵਾਂ ਸਮਾਰਟਫੋਨ OnePlus 12 ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਅਜੇ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਲਾਂਚਿੰਗ ਤੋਂ ਪਹਿਲਾ ਹੌਲੀ-ਹੌਲੀ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਖੁਲਾਸਾ ਕਰ ਰਹੀ ਹੈ।
Published : Nov 9, 2023, 10:44 AM IST
OnePlus 12 ਸਮਾਰਟਫੋਨ ਦੇ ਫੀਚਰਸ: OnePlus 12 ਸਮਾਰਟਫੋਨ 'ਚ 64MP ਦਾ ਪੈਰੀਸਕੋਪ ਜੂਮ ਕੈਮਰਾ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕੰਪਨੀ ਨੇ ਨਵਾਂ ਟੀਜ਼ਰ ਸ਼ੇਅਰ ਕਰਕੇ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ। ਇਸ ਟੀਜ਼ਰ ਨੂੰ OnePlus ਦੀ ਅਧਿਕਾਰਿਤ ਚੀਨੀ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। OnePlus 12 ਸਮਾਰਟਫੋਨ ਨੂੰ 3x ਆਪਟੀਕਲ ਜੂਮ ਦੀ ਸੁਵਿਧਾ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਨੇ ਪਹਿਲਾ ਇਸ ਫੋਨ ਦੇ ਪ੍ਰਾਈਮਰੀ ਕੈਮਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਸੰਕੇਤ ਦਿੱਤਾ ਸੀ ਕਿ ਆਉਣ ਵਾਲੇ OnePlus 12 ਸਮਾਰਟਫੋਨ ਨੂੰ ਨਵੇਂ Sony Lytia ਲੈਂਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਲੀਕ ਅਨੁਸਾਰ, ਇਸ ਸਮਾਰਟਫੋਨ 'ਚ ਕੰਪਨੀ 6.7 ਇੰਚ ਦੀ 2K AMOLED LTPO ਡਿਸਪਲੇ ਦੇ ਸਕਦੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਫੋਨ 24GB ਤੱਕ ਦੀ LPDDR5x ਰੈਮ ਅਤੇ 1ਟੀਬੀ ਦੇ UFS 4.0 ਸਟੋਰੇਜ ਦੇ ਨਾਲ ਆਵੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦੇਖਣ ਨੂੰ ਮਿਲ ਸਕਦੀ ਹੈ। ਕੰਪਨੀ ਇਸ ਫੋਨ 'ਚ 5,000mAh ਦੀ ਬੈਟਰੀ ਦੇ ਸਕਦੀ ਹੈ। ਇਹ ਸਮਾਰਟਫੋਨ OIS ਦੇ ਨਾਲ ਆਉਦਾ ਹੈ। ਇਸਦੇ ਸੈਂਸਰ ਦਾ ਸਾਈਜ 1/1.4 ਇੰਚ ਹੈ।
- Apple Diwali Sale 2023: ਦਿਵਾਲੀ ਮੌਕੇ ਆਈਫੋਨ ਤੋਂ ਲੈ ਕੇ ਮੈਕਬੁੱਕ ਤੱਕ, ਇਨ੍ਹਾਂ ਡਿਵਾਈਸਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਇਸ ਦਿਨ ਹੋਵੇਗਾ ਸੇਲ ਦਾ ਆਖਰੀ ਦਿਨ
- JioPhone Prima ਸਮਾਰਟਫੋਨ ਦੀ ਸੇਲ ਹੋਈ ਸ਼ੁਰੂ, ਜਾਣੋ ਇਸਦੀ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ
- iQOO 12 ਸੀਰੀਜ਼ ਨੇ ਲਾਂਚ ਤੋਂ 1 ਘੰਟੇ ਬਾਅਦ ਹੀ ਤੋੜੇ ਸਾਰੇ ਰਿਕਾਰਡਸ, ਚੀਨੀ ਯੂਜ਼ਰਸ ਦੀ ਮਿਲ ਰਹੀ ਸ਼ਾਨਦਾਰ ਪ੍ਰਤੀਕਿਰੀਆਂ, ਜਾਣੋ ਭਾਰਤ 'ਚ ਇਸਦੀ ਲਾਂਚ ਡੇਟ
OnePlus 12 ਸਮਾਰਟਫੋਨ ਕਦੋ ਲਾਂਚ ਹੋਵੇਗਾ?:OnePlus 12 ਸਮਾਰਟਫੋਨ ਦੀ ਲਾਂਚਿੰਗ ਡੇਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਅੱਜ OnePlus ਨੇ ਇੱਕ ਇਵੈਂਟ ਆਯੋਜਿਤ ਕੀਤਾ ਹੈ। ਇਸ ਇਵੈਂਟ ਤੋਂ ਬਾਅਦ ਚੀਨ 'ਚ ਫੋਨ ਦੀ ਲਾਂਚਿੰਗ ਅਤੇ ਫੀਚਰਸ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।