ਹੈਦਰਾਬਾਦ: OnePlus ਦਾ ਆਉਣ ਵਾਲਾ ਫੋਨ OnePlus 12 ਬੀਤੇ ਕੁਝ ਦਿਨਾਂ ਤੋਂ ਕਾਫ਼ੀ ਚਰਚਾ 'ਚ ਹੈ। ਇਹ ਸਮਾਰਟਫੋਨ ਇਸ ਸਾਲ ਦਸੰਬਰ 'ਚ ਲਾਂਚ ਹੋ ਸਕਦਾ ਹੈ। ਫਿਲਹਾਲ ਕੰਪਨੀ ਵੱਲੋ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੌਰਾਨ ਲਾਂਚ ਤੋਂ ਪਹਿਲਾ ਹੀ OnePlus 12 ਸਮਾਰਟਫੋਨ ਦੇ ਫੀਚਰਸ ਲੀਕ ਹੋ ਗਏ ਹਨ।
ETV Bharat / science-and-technology
OnePlus 12 ਸਮਾਰਟਫੋਨ ਜਲਦ ਹੋ ਸਕਦਾ ਲਾਂਚ, ਫੀਚਰਸ ਹੋਏ ਲੀਕ - OnePlus 12 ਸਮਾਰਟਫੋਨ ਦੇ ਫੀਚਰਸ ਹੋਏ ਲੀਕ
OnePlus Smartphone Launch Soon: OnePlus 12 ਸਮਾਰਟਫੋਨ ਇਸ ਸਾਲ ਦਸੰਬਰ 'ਚ ਲਾਂਚ ਹੋ ਸਕਦਾ ਹੈ। ਲਾਂਚ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਫੀਚਰਸ ਲੀਕ ਹੋ ਗਏ ਹਨ।
Published : Oct 11, 2023, 2:27 PM IST
OnePlus 12 ਸਮਾਰਟਫੋਨ ਦੇ ਫੀਚਰਸ: ਲੀਕ ਅਨੁਸਾਰ, ਇਸ ਸਮਾਰਟਫੋਨ 'ਚ ਕੰਪਨੀ 6.7 ਇੰਚ ਦਾ 2K AMOLED LTPO ਡਿਸਪਲੇ ਦੇ ਸਕਦੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦਾ ਹੈ। ਇਹ ਫੋਨ 24GB ਤੱਕ ਦੀ LPDDR5x ਰੈਮ ਅਤੇ 1ਟੀਬੀ ਦੇ UFS 4.0 ਸਟੋਰੇਜ ਦੇ ਨਾਲ ਆਵੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦੇਖਣ ਨੂੰ ਮਿਲ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਕੰਪਨੀ ਇਸ ਫੋਨ 'ਚ 5,000mAh ਦੀ ਬੈਟਰੀ ਦੇ ਸਕਦੀ ਹੈ। ਇਹ ਸਮਾਰਟਫੋਨ OIS ਦੇ ਨਾਲ ਆਉਦਾ ਹੈ। ਇਸਦੇ ਸੈਂਸਰ ਦਾ ਸਾਈਜ 1/1.4 ਇੰਚ ਹੈ। ਟਿਪਸਟਰ ਨੇ ਕਿਹਾ ਕਿ ਫੋਨ 'ਚ ਆਫ਼ਰ ਕੀਤੇ ਜਾਣ ਵਾਲੇ ਇਸ ਮੇਨ ਲੈਂਸ ਦਾ ਫੋਕਲ ਲੈਂਥ 23mm ਅਤੇ ਅਪਰਚਰ F/1.7 ਹੋਵੇਗਾ। ਮੇਨ ਕੈਮਰੇ ਤੋਂ ਇਲਾਵਾ ਕੰਪਨੀ ਫੋਨ ਦੇ ਰਿਅਰ 'ਚ 1/2 ਇੰਚ ਦੇ ਸੈਂਸਰ ਦੇ ਨਾਲ 48 ਮੈਗਾਪਿਕਸਲ ਦਾ ਅਲਟ੍ਰਾਵਾਈਡ ਸੈਂਸਰ ਵੀ ਦੇ ਸਕਦੀ ਹੈ। ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ 64 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਵੀ ਮਿਲ ਸਕਦਾ ਹੈ।
Vivo ਨੇ Y ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਕੀਤੇ ਲਾਂਚ: Vivo ਨੇ ਆਪਣੇ ਘਰੇਲੂ ਬਾਜ਼ਾਰ 'ਚ Vivo Y78 ਅਤੇ Vivo Y78m 5G ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਇਸ ਸਮਾਰਟਫੋਨ 'ਚ t1 ਵਰਜ਼ਨ 'ਚ ਫੁੱਲ HD+Resolution ਦੇ ਨਾਲ 60Hz LCD ਡਿਸਪਲੇ ਮਿਲਦੀ ਹੈ। ਇਸਦੇ ਨਾਲ ਹੀ 50 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। Vivo Y78 ਅਤੇ Vivo Y78m ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Vivo Y78 ਅਤੇ Vivo Y78m ਸਮਾਰਟਫੋਨ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਇਨ੍ਹਾਂ ਸਮਾਰਟਫੋਨਾਂ ਦੀ ਕੀਮਤ 22,800 ਰੁਪਏ ਹੈ। ਇਹ ਦੋਨੋ ਸਮਾਰਟਫੋਨ ਚੀਨ 'ਚ ਖਰੀਦਣ ਲਈ ਉਪਲਬਧ ਹਨ। ਫਿਲਹਾਲ ਇਨ੍ਹਾਂ ਸਮਾਰਟਫੋਨਾਂ ਨੂੰ ਹੋਰਨਾਂ ਬਾਜ਼ਾਰਾ 'ਚ ਕਦੋ ਲਾਂਚ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। Vivo Y78 ਨੂੰ ਗੋਲਡ, ਗ੍ਰੀਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ ਜਦਕਿ Vivo Y78m ਨੂੰ ਬਲੂ ਅਤੇ ਬਲੈਕ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ।