ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 12 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ 'ਚ OnePlus 12 ਅਤੇ OnePlus 12R ਸਮਾਰਟਫੋਨ ਸ਼ਾਮਲ ਹੋਣਗੇ। ਇਸ ਲਈ OnePlus ਨੇ ਆਪਣੇ 'Smooth Beyond Belief' ਲਾਂਚ ਇਵੈਂਟ ਦੇ ਲਈ ਅਰਲੀ ਬਰਡ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ।
OnePlus 12 ਸੀਰੀਜ਼ ਦੀ ਲਾਂਚ ਡੇਟ: OnePlus ਆਪਣੇ 'Smooth Beyond Belief' ਲਾਂਚ ਇਵੈਂਟ 23 ਜਨਵਰੀ ਨੂੰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਆਯੋਜਿਤ ਕਰੇਗਾ। ਜੇਕਰ ਤੁਸੀਂ ਇਸ ਇਵੈਂਟ ਨੂੰ ਲਾਈਵ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਟਿਕਟ ਖਰੀਦਣੀ ਪਵੇਗੀ। OnePlus ਨੇ ਇਵੈਂਟ ਲਈ ਅਰਲੀ ਬਰਡ ਟਿਕਟਾਂ ਨੂੰ ਕੱਲ੍ਹ ਦੁਪਹਿਰ 3:30 ਵਜੇ ਲਾਈਵ ਕਰ ਦਿੱਤਾ ਹੈ। ਇਸ ਟਿਕਟ ਦੀ ਕੀਮਤ 599 ਰੁਪਏ ਹੈ। ਕੰਪਨੀ ਨੇ ਇਸ ਟਿਕਟ ਦੇ ਕਈ ਫਾਇਦੇ ਵੀ ਦੱਸੇ ਹਨ।
ਇਸ ਤਰ੍ਹਾਂ ਖਰੀਦੋ ਅਰਲੀ ਬਰਡ ਟਿਕਟ: OnePlus 'Smooth Beyond Belief' ਲਾਂਚ ਇਵੈਂਟ 23 ਜਨਵਰੀ 2024 ਨੂੰ ਲਾਈਵ ਹੋਵੇਗਾ। ਜੇਕਰ ਤੁਸੀਂ ਅਰਲੀ ਬਰਡ ਟਿਕਟ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾ OnePlus.in ਜਾਂ Paytm Insider 'ਤੇ ਜਾਣਾ ਹੋਵਗਾ। ਇਸ ਪਲੇਟਫਾਰਮ 'ਤੇ ਤੁਹਾਨੂੰ ਬੈਨਰ ਲੱਗੇ ਨਜ਼ਰ ਆਉਣਗੇ, ਜਿੱਥੋ ਤੁਸੀਂ ਟਿਕਟ ਖਰੀਦ ਸਕਦੇ ਹੋ। ਜੇਕਰ ਤੁਸੀਂ OnePlus.in 'ਤੇ ਟਿਕਟ ਖਰੀਦਣ ਵਾਲੇ RCC ਮੈਂਬਰ ਹੋ, ਤਾਂ ਤੁਹਾਨੂੰ 50 ਫੀਸਦੀ ਛੋਟ ਮਿਲ ਸਕਦੀ ਹੈ।
OnePlus 12 ਸੀਰੀਜ਼ ਦੀ ਕੀਮਤ: ਕਈ ਰਿਪੋਰਟਾਂ ਰਾਹੀ OnePlus 12 ਸੀਰੀਜ਼ ਦੀ ਕੀਮਤ ਸਾਹਮਣੇ ਆਈ ਹੈ। OnePlus 12 ਦੀ ਕੀਮਤ 58,000 ਤੋਂ 60,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ, ਜਦਕਿ OnePlus 12R ਸਮਾਰਟਫੋਨ ਦੀ ਕੀਮਤ 40,000 ਤੋਂ 42,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
OnePlus 12 ਸੀਰੀਜ਼ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 6.82 ਇੰਚ ਦੀ HD+ LTPO OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 4500nits ਦੀ ਪੀਕ ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਸੋਨੀ LYT-808 ਪ੍ਰਾਈਮਰੀ ਸੈਂਸਰ, 3x ਆਪਟੀਕਲ ਜ਼ੂਮ ਦੇ ਨਾਲ 64MP ਟੈਲੀਫੋਟੋ ਕੈਮਰਾ ਅਤੇ ਅਲਟ੍ਰਾ ਵਾਈਡ ਐਂਗਲ ਲੈਂਸ ਦੇ ਨਾਲ 48MP ਸੈਂਸਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 32MP ਦਾ ਸੈਂਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ SuperVOOC, 50 ਵਾਟ ਵਾਈਰਲੈਂਸ ਅਤੇ 10 ਵਾਟ ਰਿਵਰਸ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।