ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ 23 ਜਨਵਰੀ ਵਾਲੇ ਦਿਨ ਲਾਂਚ ਕੀਤਾ ਜਾਵੇਗਾ। ਅਧਿਕਾਰਿਤ ਲਾਂਚ ਤੋਂ ਪਹਿਲਾ ਇਨ੍ਹਾਂ ਫੋਨਾਂ ਦੀ US ਕੀਮਤ ਸਾਹਮਣੇ ਆ ਗਈ ਹੈ ਅਤੇ ਭਾਰਤ 'ਚ ਵੀ ਇਨ੍ਹਾਂ ਡਿਵਾਈਸਾਂ ਦੀ ਕੀਮਤ ਨਾਲ ਜੁੜੇ ਸੰਕੇਤ ਮਿਲ ਰਹੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 12 ਨੂੰ ਚੀਨੀ ਬਾਜ਼ਾਰ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ।
OnePlus 12 ਸਮਾਰਟਫੋਨ ਦੇ ਫੀਚਰਸ: OnePlus 12 ਸਮਾਰਟਫੋਨ 'ਚ 6.82 ਇੰਚ ਦੀ LTPO OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਰਿਫ੍ਰੈਸ਼ ਦਰ, 4500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ OIS ਦੇ ਨਾਲ ਮਿਲਦਾ ਹੈ ਅਤੇ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ 'ਚ 24GB ਤੱਕ LPDDR5X ਰੈਮ ਦਾ ਸਪੋਰਟ ਮਿਲੇਗਾ। OnePlus 12 ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ।