ਹੈਦਰਾਬਾਦ:ਚੀਨੀ ਸਮਾਰਟਫੋਨ ਕੰਪਨੀ OnePlus ਆਪਣਾ ਨਵਾਂ ਸਮਾਰਟਫੋਨ OnePlus 12 5G ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ ਭਾਰਤੀ ਬਾਜ਼ਾਰ 'ਚ OnePlus 11 ਦੀ ਜਗ੍ਹਾਂ ਲਵੇਗਾ। ਇੱਕ ਟਿਪਸਟਰ ਨੇ OnePlus 12 5G ਸਮਾਰਟਫੋਨ ਦੀ ਬੈਟਰੀ ਅਤੇ ਕੈਮਰੇ ਨਾਲ ਜੁੜੇ ਕੁਝ ਫੀਚਰਸ ਦਾ ਖੁਲਾਸਾ ਕੀਤਾ ਹੈ। ਟਿਪਸਟਰ ਚੈਟ ਸਟੇਸ਼ਨ ਅਨੁਸਾਰ, OnePlus 12 5G 'ਚ 50 ਵਾਟ ਵਾਈਰਲੈਸ ਚਾਰਜਿੰਗ ਸਪੀਡ ਮਿਲੇਗੀ ਅਤੇ 50MP ਦਾ ਕੈਮਰਾ ਮਿਲੇਗਾ।
ETV Bharat / science-and-technology
OnePlus 12 5G ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਫੀਚਰਸ ਹੋਏ ਲੀਕ
OnePlus 12 5G Leak: OnePlus ਆਪਣਾ ਨਵਾਂ ਸਮਾਰਟਫੋਨ OnePlus 12 5G ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕੁਝ ਫੀਚਰਸ ਲੀਕ ਹੋ ਗਏ ਹਨ।
Published : Oct 24, 2023, 12:18 PM IST
OnePlus 12 5G ਸਮਾਰਟਫੋਨ ਦੇ ਫੀਚਰਸ:ਟਿਪਸਟਰ ਡਿਜੀਟਲ ਚੈਟ ਸਟੇਸ਼ਨ ਅਨੁਸਾਰ, OnePlus 12 5G ਸਮਾਰਟਫੋਨ 'ਚ 50 ਵਾਟ ਵਾਈਰਲੈਸ ਚਾਰਜਿੰਗ ਸਪੀਡ ਮਿਲੇਗੀ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ USB 3.2 ਟਾਈਪ-ਸੀ ਪੋਰਟ ਮਿਲੇਗਾ, ਜੋ ਮੌਜ਼਼ੂਦਾ USB 2.0 ਤਕਨੀਕ ਦਾ ਅਪਗ੍ਰੇਡ ਹੋ ਸਕਦਾ ਹੈ। ਇਸ ਤੋਂ ਇਲਾਵਾ ਟਿਪਸਟਰ ਯੋਗੇਸ਼ ਬਰਾਰ ਦੇ X 'ਤੇ ਸ਼ੇਅਰ ਕੀਤੇ ਗਏ ਪੋਸਟ ਅਨੁਸਾਰ, OnePlus 12 5G ਸਮਾਰਟਫੋਨ 'ਚ 50MP Sony IMX966 OIS, 48MP Sony IMX581 ਅਲਟ੍ਰਾਵਾਈਡ ਅਤੇ 64MP ਟੈਲੀਫੋਟੋ ਸੈਂਸਰ ਮਿਲ ਸਕਦਾ ਹੈ। ਇਸਦੇ ਨਾਲ ਹੀ ਲੀਕ ਅਨੁਸਾਰ, OnePlus 12 5G ਸਮਾਰਟਫੋਨ 'ਚ 6.7 ਇੰਚ QHD+OLED ਸਕ੍ਰੀਨ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 CPU ਅਤੇ 750 GPU ਪ੍ਰੋਸੈਸਰ ਦੇ ਤੌਰ 'ਤੇ ਮਿਲ ਸਕਦਾ ਹੈ। OnePlus 12 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 150 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Xiaomi 14 ਸੀਰੀਜ਼ ਦੀ ਲਾਂਚ ਡੇਟ: Xiaomi ਵੱਲੋ ਆਪਣੀ ਨਵੀਂ Xiaomi 14 ਸੀਰੀਜ਼ ਦੇ ਲਾਂਚ ਦਾ ਐਲਾਨ ਕਰ ਦਿੱਤਾ ਗਿਆ ਹੈ। Xiaomi ਦੀ ਇਸ ਸੀਰੀਜ਼ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਹੁਣ ਬਹੁਤ ਜਲਦ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ Xiaomi 14 ਸੀਰੀਜ਼ ਦੇ ਸਮਾਰਟਫੋਨ ਨੂੰ 26 ਅਕਤੂਬਰ ਦੀ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ। ਇਹ ਲਾਂਚ ਇਵੈਂਟ ਚੀਨ ਦੇ ਬੀਜਿੰਗ ਸ਼ਹਿਰ 'ਚ ਹੋਵੇਗਾ। ਮੰਨਿਆਂ ਜਾ ਰਿਹਾ ਹੈ ਕਿ ਚੀਨ ਤੋਂ ਬਾਅਦ Xiaomi 14 ਸੀਰੀਜ਼ ਨੂੰ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ।