ਹੈਦਰਾਬਾਦ:ਵਟਸਐਪ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵਧੀਆਂ ਕਵਾਲਿਟੀ ਦੇ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕਣਗੇ। ਕਈ ਵਟਸਐਪ ਯੂਜ਼ਰਸ ਨੂੰ ਸ਼ਿਕਾਇਤ ਸੀ ਕਿ ਐਪ ਸ਼ੇਅਰ ਕੀਤੇ ਗਏ ਫੋਟੋ ਅਤੇ ਵੀਡੀਓ ਦੀ ਕਵਾਲਿਟੀ ਨੂੰ ਘਟ ਕਰ ਦਿੰਦਾ ਹੈ। ਜਿਸ ਤੋਂ ਬਾਅਦ ਕੰਪਨੀ ਨੇ ਯੂਜ਼ਰਸ ਲਈ HD ਕਵਾਲਿਟੀ 'ਚ ਮੀਡੀਆ ਫਾਈਲਸ ਨੂੰ ਸ਼ੇਅਰ ਕਰਨ ਦਾ ਫੀਚਰ ਦਿੱਤਾ। ਵਟਸਐਪ ਅਜੇ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।
ETV Bharat / science-and-technology
WhatsApp 'ਤੇ ਹੁਣ ਭੇਜ ਸਕੋਗੇ ਵਧੀਆ ਕਵਾਲਿਟੀ ਦੀਆਂ ਫੋਟੋਆਂ ਅਤੇ ਵੀਡੀਓਜ਼, ਜਲਦ ਆਵੇਗਾ ਨਵਾਂ ਫੀਚਰ
WhatsApp New Update: ਵਟਸਐਪ 'ਚ ਜਲਦ ਹੀ ਨਵਾਂ ਫੀਚਰ ਮਿਲਣ ਵਾਲਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਫੋਟੋ ਅਤੇ ਵੀਡੀਓ ਦੀ ਕਵਾਲਿਟੀ ਖਰਾਬ ਨਹੀਂ ਹੋਵੇਗੀ ਅਤੇ ਤੁਸੀਂ ਵਧੀਆਂ ਕਵਾਲਿਟੀ ਦੇ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕੋਗੇ।
Published : Sep 8, 2023, 5:19 PM IST
Wabetainfo ਨੇ ਵਟਸਐਪ ਦੇ ਨਵੇਂ ਫੀਚਰ ਬਾਰੇ ਦਿੱਤੀ ਜਾਣਕਾਰੀ: ਵੈੱਬਸਾਈਟ Wabetainfo ਨੇ ਇਸ ਫੀਚਰ ਨੂੰ ਦੇਖਿਆ ਹੈ। ਵੈੱਬਸਾਈਟ ਨੇ ਦੱਸਿਆਂ ਕਿ ਐਂਡਰਾਈਡ 2.23.19.3 ਵਰਜ਼ਨ 'ਤੇ ਇਸ ਆਪਸ਼ਨ ਨੂੰ ਦੇਖਿਆ ਗਿਆ ਹੈ। ਇਸ ਦੇ ਨਾਲ ਹੀ Wabetainfo ਨੇ ਇਸ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਇਸ ਤਰ੍ਹਾਂ ਭੇਜ ਸਕੋਗੇ ਵਧੀਆਂ ਕਵਾਲਿਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼: Wabetainfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਵਟਸਐਪ ਨੇ 'ਡਾਕੂਮੈਂਟਸ ਪਿਕਰ ਇੰਟਰਫੇਸ' ਵਿੱਚ ਇੱਕ ਨਵਾਂ ਆਪਸ਼ਨ ਜੋੜਿਆ ਹੈ। ਜਦੋ ਯੂਜ਼ਰਸ ਫਾਈਲ ਸ਼ੇਅਰਿੰਗ ਦੇ ਆਪਸ਼ਨ ਦੀ ਲਿਸਟ ਤੋਂ ਡਾਕੂਮੈਂਟਸ ਚੁਣਦੇ ਹਨ, ਤਾਂ ਇੱਥੇ 'ਗੈਲਰੀ ਤੋਂ ਚੁਣੋ' ਦਾ ਆਪਸ਼ਨ ਨਜ਼ਰ ਆਉਦਾ ਹੈ। ਇਸਨੂੰ ਵਧੀਆਂ ਕਵਾਲਿਟੀ ਵਾਲੇ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੇ ਆਪਸ਼ਨ ਦੇ ਰੂਪ 'ਚ ਦੱਸਿਆ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨਾਲ ਯੂਜ਼ਰਸ ਨੂੰ ਇਹ ਸਮੱਸਿਆਂ ਆ ਸਕਦੀ ਹੈ ਕਿ ਜਦੋ ਤੱਕ ਯੂਜ਼ਰ ਭੇਜੀ ਹੋਈ ਫੋਟੋ ਜਾਂ ਵੀਡੀਓ ਨੂੰ ਡਾਊਨਲੋਡ ਨਹੀਂ ਕਰਦਾ, ਉਦੋ ਤੱਕ ਉਸਨੂੰ ਨਹੀਂ ਪਤਾ ਲੱਗੇਗਾ ਕਿ ਇਹ ਫੋਟੋ ਜਾਂ ਵੀਡੀਓ ਕਿਸ ਬਾਰੇ ਹੈ। ਫਿਲਹਾਲ ਇਹ ਫੀਚਰ ਕਦੋ ਰੋਲਆਊਟ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।