ਹੈਦਰਾਬਾਦ: WhatsApp ਇੱਕ ਨਵੀਂ ਸਹੂਲਤ 'ਤੇ ਕੰਮ ਕਰ ਰਿਹਾ ਹੈ। ਲੋਕ ਇਸ ਫੀਚਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। WhatsApp ਦੇ ਇਸ ਫੀਚਰ ਦਾ ਨਾਂ ਮਲਟੀ ਡਿਵਾਈਸ ਸਪੋਰਟ ਹੈ। ਇਸ ਨੂੰ ਚੁਣੇ ਗਏ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ। ਇਸ ਨਾਲ ਯੂਜ਼ਰਸ ਆਪਣੇ ਅਕਾਊਂਟ ਨੂੰ ਦੂਜੇ ਫੋਨਾਂ 'ਚ ਵੀ ਐਕਸੈਸ ਕਰ ਸਕਣਗੇ।
ਯੂਜ਼ਰਸ ਇਸ ਫੀਚਰ ਨੂੰ ਲੈ ਕੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਇਸ ਨਾਲ ਯੂਜ਼ਰਸ ਬਿਨਾਂ ਸਿਮ ਦੇ ਵੀ ਵਟਸਐਪ ਦੀ ਵਰਤੋਂ ਸੈਕੰਡਰੀ ਫੋਨ 'ਚ ਕਰ ਸਕਦੇ ਹਨ। ਟੈਲੀਗ੍ਰਾਮ ਆਪਣੇ ਯੂਜ਼ਰਸ ਨੂੰ ਪਹਿਲਾਂ ਹੀ ਅਜਿਹਾ ਫੀਚਰ ਦੇ ਰਿਹਾ ਹੈ। ਅਜਿਹੇ 'ਚ ਹੁਣ ਇਹ ਫੀਚਰ ਜਲਦ ਹੀ WhatsApp 'ਤੇ ਵੀ ਉਪਲੱਬਧ ਹੋ ਸਕਦਾ ਹੈ।
ਇਹ ਫੀਚਰ ਫਿਲਹਾਲ ਬੀਟਾ ਵਰਜ਼ਨ ਲਈ ਜਾਰੀ ਕੀਤਾ ਗਿਆ ਹੈ। ਕੰਪੈਨੀਅਨ ਮੋਡ ਫੀਚਰ ਕੁਝ ਲੱਕੀ ਯੂਜ਼ਰਸ ਨੂੰ ਦਿੱਤਾ ਜਾ ਰਿਹਾ ਹੈ। ਇਸ ਨਾਲ ਉਹ ਨਵੇਂ ਫੋਨ ਨੂੰ ਸੈਕੰਡਰੀ ਡਿਵਾਈਸ ਦੇ ਤੌਰ 'ਤੇ ਜੋੜ ਸਕਦੇ ਹਨ। ਇਸ ਫੀਚਰ ਨੂੰ ਸਭ ਤੋਂ ਪਹਿਲਾਂ WABetainfo ਦੁਆਰਾ ਦੇਖਿਆ ਗਿਆ ਸੀ।