ਹੈਦਰਾਬਾਦ:ਤਕਨੀਕੀ ਕੰਪਨੀ Nothing ਨੇ ਭਾਰਤ 'ਚ ਇੱਕ ਨਵਾਂ ਇਵੈਂਟ 'Nothing Care Camp' ਲਾਂਚ ਕੀਤਾ ਹੈ। ਇਸ ਇਵੈਂਟ 'ਚ ਕੰਪਨੀ ਦੇ ਪ੍ਰੋਡਕਟਸ ਦੀ ਫ੍ਰੀ ਸੁਵਿਧਾ ਆਫ਼ਰ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਯੂਜ਼ਰਸ ਨੂੰ ਡਿਸਕਾਊਂਟ ਵੀ ਮਿਲ ਰਿਹਾ ਹੈ।
ਇਨ੍ਹਾਂ ਸ਼ਹਿਰਾਂ 'ਚ ਮਿਲੇਗਾ 'Nothing Care Camp' ਇਵੈਂਟ ਦੀ ਫ੍ਰੀ ਸੁਵਿਧਾ ਦਾ ਫਾਇਦਾ: 'Nothing Care Camp' ਇਵੈਂਟ ਦੀ ਫ੍ਰੀ ਸੁਵਿਧਾ ਦਾ ਫਾਇਦਾ ਗ੍ਰਾਹਕਾਂ ਨੂੰ ਦੇਸ਼ ਭਰ ਦੇ 14 ਸ਼ਹਿਰਾਂ ਦੇ 20 ਸਰਵਿਸ ਸੈਂਟਰਾਂ 'ਚ ਮਿਲਣ ਵਾਲਾ ਹੈ। ਇਨ੍ਹਾਂ ਸ਼ਹਿਰਾਂ 'ਚ ਅਹਿਮਦਾਬਾਦ, ਕਾਲੀਕਟ, ਚੰਡੀਗੜ੍ਹ, ਬੈਂਗਲੁਰੂ, ਚੇਨਈ, ਕੋਚੀਨ, ਗੁਰੂਗ੍ਰਾਮ, ਗੁਹਾਟੀ, ਜੈਪੁਰ, ਕੋਲਕਾਤਾ, ਲਖਨਊ, ਮੁੰਬਈ, ਦਿੱਲੀ ਅਤੇ ਪੁਣੇ ਸ਼ਾਮਲ ਹਨ।
ਇਵੈਂਟ ਦੌਰਾਨ ਫ੍ਰੀ 'ਚ ਇਸ ਸੁਵਿਧਾ ਦਾ ਲੈ ਸਕੋਗੇ ਫਾਇਦਾ: ਇਸ ਇਵੈਂਟ ਦੌਰਾਨ ਕੰਪਨੀ ਗੈਜੇਟਸ ਦੀ ਫ੍ਰੀ ਸੁਵਿਧਾ ਆਫ਼ਰ ਕਰ ਰਹੀ ਹੈ। ਜੇਕਰ ਤੁਸੀਂ Nothing ਪ੍ਰੋਡਕਟਸ ਨੂੰ ਕਿਸੇ ਖਰਾਬੀ ਕਾਰਨ ਠੀਕ ਕਰਵਾਉਣਾ ਚਾਹੁੰਦੇ ਹੋ, ਤਾਂ ਇਵੈਂਟ 'ਚ ਤੁਸੀਂ ਫ੍ਰੀ 'ਚ ਇਸ ਸੁਵਿਧਾ ਦਾ ਫਾਇਦਾ ਲੈ ਸਕੋਗੇ। ਕਲੀਨਿੰਗ ਅਤੇ ਫਿਕਸਿੰਗ ਤੋਂ ਇਲਾਵਾ Nothing ਪ੍ਰੋਡਕਟਸ ਦੇ ਸਪੇਅਰ ਪਾਰਟਸ 'ਤੇ ਡਿਸਕਾਊਂਟ ਮਿਲ ਰਿਹਾ ਹੈ ਅਤੇ ਕੰਪਨੀ ਕੋਈ ਸਰਵਿਸ ਚਾਰਜ ਨਹੀਂ ਲਵੇਗੀ।
Nothing Care Camp' ਇਵੈਂਟ ਦਾ ਸਮੇਂ: 'Nothing Care Camp' ਇਵੈਂਟ 7 ਸਤੰਬਰ ਤੋਂ 13 ਸਤੰਬਰ ਤੱਕ ਚਲੇਗਾ। ਇਸ ਇਵੈਂਟ 'ਚ ਤੁਸੀਂ ਡਿਵਾਇਸਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਰਿਪੇਅਰ ਕਰਵਾ ਸਕਦੇ ਹੋ।
11 ਸਤੰਬਰ ਨੂੰ ਲਾਂਚ ਹੋਵੇਗਾ Nokia G42 5G ਫੋਨ: ਨੋਕੀਆ ਦੀ ਕੰਪਨੀ HMD ਗਲੋਬਲ ਨੇ ਇੰਡੀਆਂ ਵਿੱਚ ਆਪਣੇ ਆਉਣ ਵਾਲੇ Nokia G42 5G ਫੋਨ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਨੋਕੀਆਂ ਦਾ ਇਹ ਸਮਾਰਟਫੋਨ ਭਾਰਤ 'ਚ 11 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। HMD ਗਲੋਬਲ ਅਨੁਸਾਰ, ਨੋਕੀਆ ਦਾ ਇਹ ਸਮਾਰਟਫੋਨ ਪਹਿਲਾ ਯੂਜ਼ਰ-Repairable ਸਮਾਰਟਫੋਨ ਹੋਵੇਗਾ। ਜਿਸ ਵਿੱਚ ਤੁਸੀਂ ਸਕ੍ਰੀਨ, ਚਾਰਜਿੰਗ ਪੋਰਟ ਅਤੇ ਖਰਾਬ ਹੋ ਚੁੱਕੀ ਬੈਟਰੀ ਨੂੰ ਆਸਾਨੀ ਨਾਲ ਠੀਕ ਕਰਵਾ ਸਕੋਗੇ।