ਹੈਦਰਾਬਾਦ: ਮਸ਼ਹੂਰ ਸਮਾਰਟਫੋਨ ਕੰਪਨੀ ਨੋਕੀਆ 6 ਸਤੰਬਰ ਨੂੰ ਨਵਾਂ 5G ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਉਣ ਵਾਲੇ ਸਮਾਰਟਫੋਨ ਦਾ ਇੱਕ ਵੀਡੀਓ ਟੀਜ ਕੀਤਾ ਹੈ। ਇਸ ਟੀਜਰ 'ਚ ਫੋਨ ਦੀ ਲਾਂਚ ਡੇਟ ਅਤੇ ਫੀਚਰਸ ਦਾ ਖੁਲਾਸਾ ਕੀਤਾ ਗਿਆ ਹੈ।
ETV Bharat / science-and-technology
Nokia G42 5G: ਇਸ ਦਿਨ ਲਾਂਚ ਹੋਵੇਗਾ ਨੋਕੀਆ ਦਾ ਨਵਾਂ ਸਮਾਰਟਫੋਨ, ਮਿਲਣਗੇ ਸ਼ਾਨਦਾਰ ਫੀਚਰਸ - Nokia G42 5G launch date in india
Nokia G42 5G launch Date: ਨੋਕੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ Nokia G42 5G ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਹੈ। ਇਹ ਫੋਨ 6 ਸਤੰਬਰ ਨੂੰ ਭਾਰਤ 'ਚ ਲਾਂਚ ਹੋਣ ਵਾਲਾ ਹੈ। (nokia g42 5g launch date in india)
Published : Sep 4, 2023, 3:57 PM IST
Nokia G42 5G ਦੀ ਲਾਂਚ ਡੇਟ: ਨੋਕੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਵੀਡੀਓ ਅਨੁਸਾਰ, Nokia G42 5G 6 ਸਤੰਬਰ ਨੂੰ ਭਾਰਤ 'ਚ ਲਾਂਚ ਹੋਣ ਵਾਲਾ ਹੈ। ਲਾਂਚ ਡੇਟ ਤੋਂ ਇਲਾਵਾ ਕੰਪਨੀ ਨੇ ਫੀਚਰਸ ਦਾ ਵੀ ਖੁਲਾਸਾ ਕੀਤਾ ਹੈ।
Nokia G42 5G ਦੇ ਫੀਚਰਸ: ਨੋਕੀਆ ਭਾਰਤ 'ਚ Nokia G42 5G ਸਮਾਰਟਫੋਨ 6 ਸਤੰਬਰ ਨੂੰ ਲਾਂਚ ਕਰਨ ਵਾਲਾ ਹੈ। ਇਸ ਸਮਾਰਟਫੋਨ 'ਚ HD+ ਸਕ੍ਰੀਨ Resolution ਅਤੇ 90Hz ਸਕ੍ਰੀਨ ਰਿਫ੍ਰੇਸ਼ ਦਰ ਦੇ ਨਾਲ 6.56 ਇੰਚ IPS LCD ਡਿਸਪਲੇ ਮਿਲਣ ਦੀ ਉਮੀਦ ਹੈ। ਇਸਦੇ ਨਾਲ ਹੀ ਫੋਨ 'ਚ Adreno GPU ਦੇ ਨਾਲ ਸਨੈਪਡ੍ਰੈਗਨ 480+ਚਿਪਸੈੱਟ ਹੈ ਅਤੇ ਪ੍ਰੋਸੈਸਰ ਦੇ ਨਾਲ 4GB ਜਾਂ 6GB ਰੈਮ ਹੈ ਅਤੇ 128GB ਸਟੋਰੇਜ ਹੈ। ਚਾਰਜਿੰਗ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ 20W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000 mAh ਦੀ ਬੈਟਰੀ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 50MP ਪ੍ਰਾਈਮਰੀ ਕੈਮਰਾ, 2MP ਮੈਕਰੋ ਲੈਂਸ ਅਤੇ 2MP ਡੈਪਥ ਸੈਂਸਰ ਮਿਲਣ ਦੀ ਉਮੀਦ ਹੈ ਅਤੇ ਫਰੰਟ 'ਚ 8MP ਦਾ ਕੈਮਰਾ ਹੋ ਸਕਦਾ ਹੈ।