ਹੈਦਰਾਬਾਦ: ਜੇਕਰ ਤੁਸੀਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਨੋਕੀਆ ਜਲਦ ਹੀ Nokia C22 ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਦਰਅਸਲ, ਕੰਪਨੀ ਨੋਕੀਆ ਸੀ22 ਸਮਾਰਟਫੋਨ ਨੂੰ 11 ਮਈ ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਹੈ। Nokia C22 'ਚ ਗਾਹਕਾਂ ਨੂੰ 5000 mAh ਦੀ ਬੈਟਰੀ ਮਿਲੇਗੀ ਜੋ ਫੁੱਲ ਚਾਰਜ ਹੋਣ 'ਤੇ ਤਿੰਨ ਦਿਨ ਚੱਲੇਗੀ। ਕੰਪਨੀ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਹੈ।
ਫ਼ੋਨ 'ਚ ਇਹ ਫੀਚਰਸ ਹੋਣਗੇ ਉਪਲਬਧ: ਕੰਪਨੀ ਇਸ ਸਮਾਰਟਫੋਨ ਨੂੰ ਯੂਰਪੀ ਬਾਜ਼ਾਰ 'ਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਉੱਥੇ ਲਾਂਚ ਕੀਤੇ ਗਏ ਇਸ ਸਮਾਰਟਫੋਨ 'ਚ 6.5-ਇੰਚ HD ਪਲੱਸ ਡਿਸਪਲੇਅ, Octacore Unisoc SC9863A ਪ੍ਰੋਸੈਸਰ ਅਤੇ 2GB ਰੈਮ ਸਪੋਰਟ ਹੈ। ਇਹ ਇਕ ਬਜਟ ਸਮਾਰਟਫੋਨ ਹੋਵੇਗਾ ਜਿਸ ਨੂੰ ਭਾਰਤ 'ਚ 10 ਹਜ਼ਾਰ ਦੇ ਕਰੀਬ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਯੂਰਪ ਵਿੱਚ ਤਿੰਨ ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਚਾਰਕੋਲ, ਪਰਪਲ ਅਤੇ ਸੈਂਡ ਕਲਰ ਸ਼ਾਮਲ ਹਨ। ਫੋਟੋਗ੍ਰਾਫੀ ਲਈ ਇਸ ਦੇ ਪਿਛਲੇ ਪਾਸੇ ਡਿਊਲ ਕੈਮਰਾ ਸੈੱਟਅਪ ਮਿਲੇਗਾ ਜਿਸ ਵਿੱਚ 13MP ਮੁੱਖ ਕੈਮਰਾ ਅਤੇ 2MP ਮੈਕਰੋ ਕੈਮਰਾ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 8MP ਕੈਮਰਾ ਮੌਜੂਦ ਹੈ। ਫੋਨ 64GB ਇੰਟਰਨਲ ਸਟੋਰੇਜ ਅਤੇ 10W ਚਾਰਜਿੰਗ ਦੇ ਨਾਲ 5000 mAh ਬੈਟਰੀ ਦੇ ਨਾਲ ਆਉਂਦਾ ਹੈ।