ਸੈਨ ਫਰਾਂਸਿਸਕੋ:ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਆਪਣੀ ਸਾਲਾਨਾ ਸ਼ੇਅਰਧਾਰਕਾਂ ਦੀ ਮੀਟਿੰਗ ਦੌਰਾਨ ਦੋ ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਕਿਹਾ ਕਿ ਇੱਕ ਨਵੀਂ ਈਵੀ ਪਹਿਲਾਂ ਹੀ ਨਿਰਮਾਣ ਪ੍ਰਕਿਰਿਆ ਵਿੱਚ ਹੈ। TechCrunch ਦੀ ਰਿਪੋਰਟ ਦੇ ਅਨੁਸਾਰ, ਨਵੇਂ ਵਾਹਨਾਂ ਵਿੱਚੋਂ ਇੱਕ 25,000 ਡਾਲਰ ਹੈਚਬੈਕ ਹੋ ਸਕਦਾ ਹੈ, ਜਿਸਦਾ ਮਸਕ ਨੇ 2020 ਵਿੱਚ ਕੰਪਨੀ ਦੇ ਬੈਟਰੀ ਡੇਅ ਦੌਰਾਨ ਜ਼ਿਕਰ ਕੀਤਾ ਸੀ। ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਸੋਮਵਾਰ ਦੇਰ ਰਾਤ ਆਸਟਿਨ, ਟੈਕਸਾਸ ਵਿੱਚ ਕਿਹਾ, ਮੈਂ ਸਿਰਫ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਅਸਲ ਵਿੱਚ ਇੱਕ ਨਵਾਂ ਪ੍ਰੋਡਕਟ ਬਣਾ ਰਹੇ ਹਾਂ। ਅਸੀਂ ਆਪਣੇ ਹੱਥਾਂ 'ਤੇ ਹੱਥ ਰੱਖ ਕੇ ਨਹੀਂ ਬੈਠੇ ਹਾਂ।
ETV Bharat / science-and-technology
New Tesla EV: ਅਸੀਂ ਆਪਣੇ ਹੱਥਾਂ 'ਤੇ ਹੱਥ ਰੱਖ ਕੇ ਨਹੀਂ ਬੈਠੇ ਹਾਂ, ਟੇਸਲਾ ਦੇ ਸੀਈਓ ਐਲੋਨ ਮਸਕ ਨੇ ਨਵੇਂ ਈਵੀ ਵਾਹਨਾਂ ਨੂੰ ਲੈ ਕੇ ਦਿੱਤਾ ਬਿਆਨ - ਟੇਸਲਾ ਨੇ Investor day ਤੇ ਦੋ ਨਵੇਂ ਮਾਡਲ ਪੇਸ਼ ਕੀਤੇ ਸੀ
ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟੈਕਸਾਸ ਵਿੱਚ ਕਿਹਾ, ਮੈਂ ਸਿਰਫ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਅਸਲ ਵਿੱਚ ਇੱਕ ਨਵਾਂ ਪ੍ਰੋਡਕਟ ਬਣਾ ਰਹੇ ਹਾਂ, ਅਸੀਂ ਇੱਕ ਨਵਾਂ ਪ੍ਰਡਕਟ ਡਿਜ਼ਾਈਨ ਕਰ ਰਹੇ ਹਾਂ, ਅਸੀਂ ਆਪਣੇ ਹੱਥਾਂ 'ਤੇ ਹੱਥ ਰੱਖ ਕੇ ਨਹੀਂ ਬੈਠੇ ਹਾਂ।
ਟੇਸਲਾ ਨੇ Investor day 'ਤੇ ਦੋ ਨਵੇਂ ਮਾਡਲ ਪੇਸ਼ ਕੀਤੇ ਸੀ: ਟੇਸਲਾ ਦੇ ਸੀਈਓ ਐਲੋਨ ਮਸਕ ਨੇ ਕਿਹਾ, ਪ੍ਰੋਡਕਟ ਦੇ ਡਿਜ਼ਾਈਨ ਅਤੇ ਨਿਰਮਾਣ ਤਕਨੀਕਾ ਦੋਵੇਂ ਉਦਯੋਗ ਵਿੱਚ ਮੌਜ਼ੂਦ ਕਿਸੇ ਵੀ ਚੀਜ਼ ਤੋਂ ਉੱਪਰ ਹੈ। ਟੇਸਲਾ ਨੇ ਇਸ ਤੋਂ ਪਹਿਲਾਂ ਮਾਰਚ 'ਚ Investor day 'ਤੇ ਦੋ ਨਵੇਂ ਮਾਡਲ ਪੇਸ਼ ਕੀਤੇ ਸੀ। ਮਸਕ ਨੇ ਕਿਹਾ, ਅਸੀਂ ਸੰਭਾਵਤ ਤੌਰ 'ਤੇ ਇਨ੍ਹਾਂ ਦੋਵਾਂ ਮਾਡਲਾਂ ਨੂੰ ਮਿਲਾ ਕੇ ਪ੍ਰਤੀ ਸਾਲ 5 ਮਿਲੀਅਨ ਤੋਂ ਵੱਧ ਦਾ ਨਿਰਮਾਣ ਕਰਾਂਗੇ। ਮੀਟਿੰਗ ਵਿੱਚ ਟੇਸਲਾ ਦੇ ਬੋਰਡ ਨੇ ਸਪੱਸ਼ਟ ਕੀਤਾ ਕਿ ਮਸਕ ਲਈ ਕੋਈ ਉਤਰਾਧਿਕਾਰੀ ਯੋਜਨਾ ਨਹੀਂ ਸੀ।
- Instagram New Feature: ਮੈਟਾ ਨੇ ਕੀਤਾ ਨਵੇਂ ਫੀਚਰ ਦਾ ਐਲਾਨ, ਜਾਣੋ ਹੁਣ ਯੂਜ਼ਰਸ ਨੂੰ ਕਿਹੜੀ ਮਿਲੇਗੀ ਸੁਵਿਧਾ
- Realme: ਭਾਰਤ 'ਚ ਜਲਦ ਲਾਂਚ ਹੋਵੇਗਾ Realme 11 Pro 5G Series, ਮਿਲਣਗੇ ਇਹ ਸ਼ਾਨਦਾਰ ਫ਼ੀਚਰਸ
- Microsoft Feature: ਮਾਈਕ੍ਰੋਸਾਫਟ ਨੇ ਵਿੰਡੋਜ਼ 11 ਦੇ ਗਾਹਕਾਂ ਲਈ ਸ਼ੁਰੂ ਕੀਤਾ ਇਹ ਖਾਸ ਫੀਚਰ, ਜਾਣੋ ਕਿਸਨੂੰ ਮਿਲੇਗਾ ਫਾਇਦਾ
ਟੇਸਲਾ ਦੇ ਸੀਈਓ ਦੇ ਅਹੁਦੇ ਤੋਂ ਹਟਣ ਦਾ ਕੋਈ ਇਰਾਦਾ ਨਹੀਂ: ਐਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਦਾ ਟੇਸਲਾ ਦੇ ਸੀਈਓ ਦਾ ਅਹੁਦੇ ਤੋਂ ਹਟਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਲਗਦਾ ਹੈ ਕਿ ਟੇਸਲਾ AI ਅਤੇ AGI ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਇਹ ਵਧੀਆ ਹੈ। ਮੀਟਿੰਗ ਦੇ ਬਾਅਦ ਦੇ ਘੰਟਿਆਂ ਦਾ ਵਪਾਰ ਸਿਰਫ 1 ਫੀਸਦੀ ਵਧਿਆ।