ਨਵੀਂ ਦਿੱਲੀ: ਜੇਕਰ ਤੁਹਾਨੂੰ ਲਗਦਾ ਹੈ ਕਿ ਨਾਸਾ ਦਾ 2.7 ਅਰਬ ਡਾਲਰ ਦਾ ਮਾਰਸ ਪਰਸਿਵਰੇਂਸ ਰੋਵਰ ਲਾਲ ਗ੍ਰਹਿ ਤੋਂ ਧਰਤੀ ਉੱਤੇ ਡਾਟਾ ਭੇਜਣ ਦੇ ਲਈ ਕੁਝ ਜ਼ਰੂਰੀ ਅਤੇ ਸਭ ਤੋਂ ਐਡਵਾਂਸ ਚਿਪ ਲੈ ਕੇ ਗਿਆ ਹੈ ਤਾਂ ਤੁਸੀਂ ਗਲਤ ਹੈ। ਦਰਅਸਲ ਮੰਗਲ ਮਿਸ਼ਨ ਦੇ ਲਈ ਨਾਸਾ ਦਾ ਐਡਵਾਂਸ ਰੋਵਰ 1998 ਦੇ ਐਪਲ ਆਈਮੈਕ ਵਿੱਚ ਪ੍ਰਯੁਕਤ ਇੱਕ ਚਿਪ ਉੱਤੇ ਚਲਦਾ ਹੈ।
ਨਿਉ ਸਾਂਈਟਿਸਟ ਦੀ ਇੱਕ ਰਿਪੋਰਟ ਮੁਤਾਬਕ ਅਜਿਹਾ ਇਸ ਲਈ ਹੈ ਕਿਉਂਕਿ ਇੱਕ ਐਡਵਾਸ ਜਾਂ ਉਨੁਤ ਚਿਪ ਅਸਲ ਵਿੱਚ ਮੰਗਲ ਗ੍ਰਹਿ ਦੀ ਵਿਲੱਖਣ ਓਪਰੇਟਿੰਗ ਹਾਲਤਾਂ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ। ਮੰਗਲ ਦਾ ਵਾਤਾਵਰਣ ਧਰਤੀ ਦੇ ਵਾਯੂਮੰਡਲ ਨਾਲੋਂ ਹਾਨੀਕਾਰਕ ਰੇਡੀਏਸ਼ਨ ਅਤੇ ਚਾਰਜਡ ਕਣਾਂ ਤੋਂ ਬਹੁਤ ਘੱਟ ਸੁਰੱਖਿਆ ਪ੍ਰਦਾਨ ਕਰਦਾ ਹੈ।
ਰਿਪੋਰਟ ਮੁਤਾਬਕ ਰੇਡੀਏਸ਼ਨ ਦਾ ਮਾੜਾ ਵਿਸਫੋਟ ਬੁਰੀ ਤਰ੍ਹਾਂ ਇੱਕ ਆਧੁਨਿਕ ਪ੍ਰੋਸੈਸਰ ਦੇ ਸੰਵੇਦਨਸ਼ੀਲ ਇਲੈਕਟ੍ਰਾਨਿਕਸ ਨੂੰ ਖ਼ਤਮ ਕਰ ਸਕਦਾ ਹੈ।