ਹੈਦਰਾਬਾਦ:ਵਟਸਐਪ ਨੇ ਆਈਫੋਨ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ। ਇਹ ਅਪਡੇਟ ਅਕਾਊਂਟ ਲੌਗਇਨ ਨਾਲ ਜੁੜਿਆ ਹੋਇਆ ਹੈ। ਇਸ ਅਪਡੇਟ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਵੈੱਬਸਾਈਟ ਅਨੁਸਾਰ, ਵਟਸਐਪ ਨੇ 23.24.70 ਅਪਡੇਟ ਐਪ ਸਟੋਰ 'ਤੇ ਜਾਰੀ ਕੀਤਾ ਹੈ। ਇਸ ਅਪਡੇਟ 'ਚ ਕੰਪਨੀ ਨੇ ਦੋ ਨਵੇਂ ਅਪਡੇਟ ਦਿੱਤੇ ਹਨ। ਪਹਿਲਾ ਕੰਪਨੀ ਨੇ ਇੱਕ ਬਗ ਫਿਕਸ ਕੀਤਾ ਹੈ। ਇਸ ਕਾਰਨ ਐਪ 'ਚ ਕਈ ਸਮੱਸਿਆਵਾਂ ਆ ਰਹੀਆਂ ਸੀ ਅਤੇ ਦੂਜਾ ਅਪਡੇਟ ਕੰਪਨੀ ਨੇ ਅਕਾਊਂਟ ਦੇ ਨਾਲ ਇਮੇਲ ਜੋੜਨ ਦੀ ਸੁਵਿਧਾ ਦਿੱਤੀ ਹੈ।
ETV Bharat / science-and-technology
WhatsApp ਦੇ ਆਈਫੋਨ ਯੂਜ਼ਰਸ ਲਈ ਲਾਈਵ ਹੋਇਆ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Email Link news
WhatsApp Email Link: ਵਟਸਐਪ ਨੇ ਆਈਫੋਨ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਪੇਸ਼ ਕੀਤਾ ਹੈ। ਇਹ ਅਪਡੇਟ ਅਕਾਊਂਟ ਲੌਗਇਨ ਨਾਲ ਜੁੜਿਆ ਹੋਇਆ ਹੈ।
Published : Nov 21, 2023, 9:38 AM IST
ਹੁਣ ਇਮੇਲ ਨਾਲ ਵੀ ਲੌਗਇਨ ਕਰ ਸਕੋਗੇ ਵਟਸਐਪ ਅਕਾਊਂਟ:ਵਟਸਐਪ ਨੇ IOS ਯੂਜ਼ਰਸ ਲਈ ਅਕਾਊਂਟ ਦੇ ਨਾਲ ਇਮੇਲ ਜੋੜਨ ਦਾ ਫੀਚਰ ਲਾਈਵ ਕਰ ਦਿੱਤਾ ਹੈ। ਇਸ ਅਪਡੇਟ ਨੂੰ ਪਾਉਣ ਲਈ ਪਹਿਲਾ ਵਟਸਐਪ ਨੂੰ ਅਪਡੇਟ ਕਰੋ। ਅਪਡੇਟ ਕਰਨ ਤੋਂ ਬਾਅਦ ਵਟਸਐਪ ਸੈਟਿੰਗ 'ਚ ਜਾ ਕੇ ਅਕਾਊਂਟ ਦੇ ਆਪਸ਼ਨ 'ਚ ਜਾਓ। ਇੱਥੇ ਤੁਹਾਨੂੰ ਇਮੇਲ ਜੋੜਨ ਦਾ ਆਪਸ਼ਨ ਮਿਲ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਮੇਲ ਲਿੰਕ ਕਰਨ ਤੋਂ ਬਾਅਦ ਤੁਸੀਂ ਅਗਲੀ ਵਾਰ ਆਪਣੇ ਅਕਾਊਂਟ ਨੂੰ ਡਿਵਾਈਸ 'ਤੇ ਇਮੇਲ ਰਾਹੀ ਵੀ ਖੋਲ੍ਹ ਸਕੋਗੇ ਅਤੇ ਇਮੇਲ 'ਤੇ ਤੁਹਾਨੂੰ ਛੇ ਨੰਬਰਾਂ ਦਾ ਕੋਡ ਮਿਲੇਗਾ। ਇਸ ਅਪਡੇਟ ਨੂੰ ਲਿਆਉਣ ਦੇ ਪਿੱਛੇ ਕੰਪਨੀ ਦਾ ਉਦੇਸ਼ ਯੂਜ਼ਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਵਿਧਾ ਦੇਣਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਲੋਕਾਂ ਨੂੰ ਆਪਣਾ ਅਕਾਊਂਟ ਲੌਗਇਨ ਕਰਨ 'ਚ ਮੁਸ਼ਕਿਲ ਆਉਦੀ ਹੈ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਕੰਪਨੀ ਨੇ ਯੂਜ਼ਰਸ ਨੂੰ ਨਵਾਂ ਅਪਡੇਟ ਦਿੱਤਾ ਹੈ। ਜੇਕਰ ਤੁਹਾਨੂੰ ਅਜੇ ਤੱਕ ਇਹ ਅਪਡੇਟ ਨਹੀਂ ਮਿਲਿਆ ਹੈ, ਤਾਂ ਥੋੜ੍ਹਾਂ ਇੰਤਜ਼ਾਰ ਕਰੋ, ਕਿਉਕਿ ਕੰਪਨੀ ਹੌਲੀ-ਹੌਲੀ ਇਸ ਫੀਚਰ ਨੂੰ ਲਾਈਵ ਕਰ ਰਹੀ ਹੈ। ਫਿਲਹਾਲ ਕੰਪਨੀ ਨੇ ਇਸ ਫੀਚਰ ਨੂੰ ਆਈਫੋਨ ਯੂਜ਼ਰਸ ਲਈ ਪੇਸ਼ ਕੀਤਾ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਫੀਚਰ ਐਂਡਰਾਈਡ ਯੂਜ਼ਰਸ ਨੂੰ ਮਿਲ ਸਕਦਾ ਹੈ।
ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ:ਇਸਦੇ ਨਾਲ ਹੀਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।