ਹੈਦਰਾਬਾਦ:ਮੇਟਾ ਨੇ ਇੰਸਟਾਗ੍ਰਾਮ ਯੂਜ਼ਰਸ ਲਈ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਤੋਂ ਜ਼ਿਆਦਾ ਤਸਵੀਰਾਂ ਜਾਂ ਵੀਡੀਓਜ਼ ਪੋਸਟ ਕਰਦੇ ਹੋਏ ਹਰ ਇੱਕ ਤਸਵੀਰ 'ਤੇ ਸੰਗੀਤ ਐਡ ਕਰ ਸਕਦੇ ਹੋ। ਅਜੇ ਤੱਕ ਫੋਟੋਆਂ ਪੋਸਟ ਕਰਦੇ ਸਮੇਂ ਸਿਰਫ਼ ਪਹਿਲੀ ਤਸਵੀਰ 'ਤੇ ਹੀ ਸੰਗੀਤ ਲਗਾਉਣ ਦਾ ਆਪਸ਼ਨ ਮੌਜ਼ੂਦ ਸੀ ਅਤੇ ਬਾਕੀ ਤਸਵੀਰਾਂ ਬਿਨ੍ਹਾਂ ਸੰਗੀਤ ਦੇ ਹੁੰਦੀਆਂ ਸੀ, ਪਰ ਹੁਣ ਤੁਸੀਂ ਸਾਰੀਆਂ ਪੋਸਟ ਕੀਤੀਆਂ ਤਸਵੀਰਾਂ 'ਚ ਸੰਗੀਤ ਐਡ ਕਰ ਸਕੋਗੇ। ਦ ਵਰਜ ਦੀ ਰਿਪੋਰਟ ਅਨੁਸਾਰ, ਇਹ ਫੀਚਰ ਸ਼ੁੱਕਰਵਾਰ ਨੂੰ ਅਮਰੀਕੀ ਗਾਈਕ-ਗੀਤਕਾਰ ਓਲੀਵੀਆ ਰੋਡਰਿਗੋ ਦੁਆਰਾ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੇ ਇਸਦਾ ਇਸਤੇਮਾਲ ਆਪਣੇ ਨਵੇਂ ਗੀਤ ਨੂੰ ਜਾਰੀ ਕਰਨ ਲਈ ਕੀਤਾ ਹੈ।
ETV Bharat / science-and-technology
Instagram 'ਚ ਆਇਆ ਨਵਾਂ ਫੀਚਰ, ਹੁਣ ਇੱਕ ਤੋਂ ਜ਼ਿਆਦਾ ਪੋਸਟਾਂ 'ਤੇ ਲਗਾ ਸਕੋਗੇ ਸੰਗੀਤ - Instagram Dm restruction feature
ਇੰਸਟਾਗ੍ਰਾਮ 'ਚ ਇੱਕ ਨਵਾਂ ਫੀਚਰ ਆਇਆ ਹੈ। ਹੁਣ ਤੁਸੀਂ ਜ਼ਿਆਦਾ ਤਸਵੀਰਾਂ ਨੂੰ ਪੋਸਟ ਕਰਦੇ ਸਮੇਂ ਹਰ ਇੱਕ ਤਸਵੀਰ 'ਤੇ ਸੰਗੀਤ ਲਗਾ ਸਕੋਗੇ।
ਫਿਲਹਾਲ ਸਾਰੀਆਂ ਪੋਸਟਾਂ 'ਤੇ ਇੱਕ ਹੀ ਗੀਤ ਲਗਾਉਣ ਦਾ ਆਪਸ਼ਨ ਉਪਲਬਧ:ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਸਿਰਫ਼ ਇੱਕ ਹੀ ਗੀਤ ਸਾਰੀਆਂ ਪੋਸਟਾਂ 'ਚ ਐਡ ਕਰ ਸਕਦੇ ਹੋ। ਇਕੱਠੀਆਂ ਪੋਸਟ ਕੀਤੀਆ ਗਈਆ ਤਸਵੀਰਾਂ 'ਤੇ ਫਿਲਹਾਲ ਅਲੱਗ-ਅਲੱਗ ਗੀਤ ਲਗਾਉਣ ਦਾ ਆਪਸ਼ਨ ਉਪਲਬਧ ਨਹੀਂ ਹੈ। ਇਹ ਫੀਚਰ ਹੌਲੀ-ਹੌਲੀ ਸਾਰਿਆ ਲਈ ਰੋਲਆਊਟ ਹੋਵੇਗਾ।
- Instagram Group Mention Feature: ਮੇਟਾ Instagram Stories ਲਈ ਲੈ ਕੇ ਰਿਹਾ ਨਵਾਂ ਫੀਚਰ, ਇੱਕ ਤੋਂ ਜ਼ਿਆਦਾ ਲੋਕਾਂ ਨੂੰ ਟੈਗ ਕਰਨਾ ਹੋਵੇਗਾ ਆਸਾਨ
- X Video call feature: X 'ਚ ਵੀ ਆਵੇਗਾ ਹੁਣ ਵੀਡੀਓ ਕਾਲ ਫੀਚਰ, X ਦੀ ਡਿਜਾਈਨਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
- Xiaomi Pad 6 Max Launch: 14 ਅਗਸਤ ਨੂੰ ਲਾਂਚ ਹੋਵੇਗਾ ਟੈਬਲੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ
Instagram ਯੂਜ਼ਰਸ ਨੂੰ ਜਲਦ ਮਿਲਣਗੇ ਇਹ ਫੀਚਰਸ: ਇੰਸਟਾਗ੍ਰਾਮ 'Add Yours ਸਟੀਕਰ' ਫੀਚਰ ਵੀ ਰਿਲੀਜ ਕਰਨ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਜੇਕਰ ਕੋਈ ਪ੍ਰਸ਼ੰਸਕ ਕ੍ਰਿਏਟਰਸ ਦੇ ਪ੍ਰੋਂਪਟ 'ਤੇ ਰੀਲ ਬਣਾਉਦਾ ਹੈ, ਤਾਂ ਉਸਨੂੰ ਕ੍ਰਿਏਟਰ ਦੇ ਪੇਜ 'ਤੇ ਹਾਈਲਾਈਟ ਹੋਣ ਦਾ ਮੌਕਾ ਮਿਲੇਗਾ। ਅਜਿਹਾ ਉਦੋ ਹੋਵੇਗਾ, ਜੇਕਰ ਕ੍ਰਿਏਟਰ ਰੀਲ ਨੂੰ ਹਾਈਲਾਈਟ ਕਰੇ। ਕ੍ਰਿਏਟਰਸ ਕੁੱਲ 10 ਰੀਲਸ ਨੂੰ ਹਾਈਲਾਈਟ ਕਰ ਸਕਦੇ ਹਨ। ਇਸ ਤੋਂ ਇਲਾਵਾ ਇੰਸਟਾਗ੍ਰਾਮ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ DM ਵਿੱਚ ਪਾਬੰਦੀ ਲਗਾਉਣ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਤੁਸੀਂ ਫਾਲੋ ਨਹੀਂ ਕਰਦੇ ਹੋ, ਉਹ ਦਿਨ ਵਿੱਚ ਸਿਰਫ਼ ਇੱਕ ਹੀ ਮੈਸੇਜ ਤੁਹਾਨੂੰ ਭੇਜ ਸਕਣਗੇ। ਮੈਸੇਜ ਵੀ ਸਿਰਫ਼ ਟੈਕਸਟ ਹੋਵੇਗਾ। ਜੇਕਰ ਤੁਸੀਂ ਮੈਸੇਜ ਭੇਜਣ ਵਾਲੇ ਯੂਜ਼ਰ ਦਾ ਮੈਸੇਜ ਚੁੱਕਦੇ ਹੋ, ਤਾਂ ਉਹ ਯੂਜ਼ਰ ਤੁਹਾਨੂੰ ਫੋਟੋ, ਵੀਡੀਓ ਅਤੇ ਆਡੀਓ ਮੈਸੇਜ ਭੇਜ ਸਕੇਗਾ।