ਹੈਦਰਾਬਾਦ: ਕੰਪਨੀ ਨੇ Google Maps 'ਚ ਲਾਈਵ ਲੋਕੇਸ਼ਨ ਸ਼ੇਅਰ ਕਰਨ ਦਾ ਫੀਚਰ ਜੋੜਿਆ ਹੈ। ਹੁਣ ਤੁਹਾਨੂੰ ਸਫ਼ਰ ਕਰਦੇ ਸਮੇਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਹੋਰਨਾਂ ਐਪਾਂ 'ਚ ਜਾ ਕੇ ਲਾਈਵ ਲੋਕੇਸ਼ਨ ਸ਼ੇਅਰ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ Google Maps ਰਾਹੀ ਇਹ ਕੰਮ ਆਸਾਨੀ ਨਾਲ ਕਰ ਸਕੋਗੇ। ਇਸ 'ਚ ਤੁਹਾਨੂੰ ਲੋਕੇਸ਼ਨ ਸ਼ੇਅਰ ਕਰਦੇ ਸਮੇਂ ਟਾਈਮ ਸੈੱਟ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਟਾਈਮ ਲਿਮੀਟ ਪੂਰਾ ਹੋਣ ਤੋਂ ਬਾਅਦ ਆਪਣੇ ਆਪ ਲੋਕੇਸ਼ਨ ਸ਼ੇਅਰਿੰਗ ਖਤਮ ਹੋ ਜਾਵੇਗੀ।
ETV Bharat / science-and-technology
Google Maps 'ਚ ਆਇਆ ਨਵਾਂ ਫੀਚਰ, ਸਫ਼ਰ ਕਰਦੇ ਸਮੇਂ ਇੱਕ-ਦੂਜੇ ਨਾਲ ਸ਼ੇਅਰ ਕਰ ਸਕੋਗੇ ਆਪਣੀ ਲਾਈਵ ਲੋਕੇਸ਼ਨ - ਲਾਈਵ ਲੋਕੇਸ਼ਨ ਸ਼ੇਅਰ ਫੀਚਰ
Google Maps live location sharing: ਕੰਪਨੀ ਨੇ Google Maps 'ਚ ਇੱਕ ਨਵਾਂ ਫੀਚਰ ਜੋੜਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸਫ਼ਰ ਕਰਦੇ ਸਮੇਂ ਲਾਈਵ ਲੋਕੇਸ਼ਨ ਸ਼ੇਅਰ ਕਰ ਸਕੋਗੇ।
Published : Jan 2, 2024, 10:36 AM IST
Google Maps ਰਾਹੀ ਸ਼ੇਅਰ ਕਰ ਸਕੋਗੇ ਲਾਈਵ ਲੋਕੇਸ਼ਨ: Google Maps 'ਤੇ ਲੋਕੇਸ਼ਨ ਸ਼ੇਅਰ ਕਰਨ ਲਈ ਤੁਹਾਨੂੰ ਇੱਕ-ਦੂਜੇ ਨੂੰ ਮੈਪ ਦੇ ਅੰਦਰ ਦੋਸਤ ਦੇ ਰੂਪ 'ਚ ਲਿਸਟ ਕਰਨਾ ਹੋਵੇਗਾ ਜਾਂ ਇਸ ਤੋਂ ਬਿਨ੍ਹਾਂ ਵੀ ਤੁਸੀਂ ਆਪਣੇ ਗੂਗਲ Contacts ਦੇ ਵਿਚਕਾਰ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ। ਲੋਕੇਸ਼ਨ ਸ਼ੇਅਰ ਕਰਨ ਲਈ ਤੁਹਾਨੂੰ ਮੈਪ ਦੇ ਅੰਦਰ ਆ ਕੇ ਟਾਪ ਰਾਈਟ 'ਚ ਕਲਿੱਕ ਕਰਨਾ ਹੋਵੇਗਾ ਅਤੇ ਫਿਰ 'ਸ਼ੇਅਰ ਲੋਕੇਸ਼ਨ' 'ਤੇ ਕਲਿੱਕ ਕਰਨਾ ਹੈ। ਇੱਥੋ ਤੁਸੀਂ ਲਾਈਵ ਲੋਕੇਸ਼ਨ ਅਤੇ ਇਸਦੀ ਟਾਈਮਿੰਗ ਸੈੱਟ ਕਰਕੇ ਆਪਣੇ ਗੂਗਲ Contacts ਦੇ ਨਾਲ ਲਾਈਵ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਈਵ ਲੋਕੇਸ਼ਨ ਸ਼ੇਅਰ ਕਰਨ ਦਾ ਫੀਚਰ ਵਟਸਐਪ 'ਚ ਵੀ ਮਿਲਦਾ ਹੈ। ਹਾਲਾਂਕਿ, ਇੱਥੇ ਤੁਹਾਨੂੰ ਲੋਕੇਸ਼ਨ ਸ਼ੇਅਰ ਕਰਨ ਦਾ ਸਮੇਂ ਸਿਰਫ਼ 8 ਘੰਟੇ ਦਾ ਹੀ ਮਿਲਦਾ ਹੈ ਅਤੇ ਫਿਰ ਸ਼ੇਅਰਿੰਗ ਆਪਣੇ ਆਪ ਬੰਦ ਹੋ ਜਾਂਦੀ ਹੈ। ਪਰ Google Maps 'ਚ ਅਜਿਹਾ ਨਹੀਂ ਹੈ। ਇੱਥੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਲੋਕਾਂ ਦੇ ਨਾਲ ਜੁੜੇ ਰਹਿ ਸਕਦੇ ਹੋ।
Username Search ਫੀਚਰ:ਇਸ ਤੋਂ ਇਲਾਵਾ, ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ 'Username Search' ਫੀਚਰ 'ਤੇ ਕੰਮ ਕਰ ਰਹੀ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo 'ਤੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਇਸ ਫੀਚਰ ਰਾਹੀ ਯੂਜ਼ਰਸ ਬਿਨ੍ਹਾਂ ਨੰਬਰ ਸੇਵ ਕੀਤੇ ਕਿਸੇ ਵੀ ਵਿਅਕਤੀ ਨੂੰ ਫਾਈਲ ਸ਼ੇਅਰ ਕਰ ਸਕਣਗੇ। ਕਈ ਵਾਰ ਸਾਨੂੰ ਅਣਜਾਣ ਵਿਅਕਤੀ ਨੂੰ ਕੋਈ ਮੈਸੇਜ ਭੇਜਣ ਲਈ ਉਸਦਾ ਨੰਬਰ ਸੇਵ ਕਰਨਾ ਪੈਂਦਾ ਹੈ, ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਬਿਨ੍ਹਾਂ ਨੰਬਰ ਸੇਵ ਕੀਤੇ ਹੀ ਅਣਜਾਣ ਵਿਅਕਤੀ ਨਾਲ ਜੁੜ ਸਕੋਗੇ।