ਪੰਜਾਬ

punjab

ETV Bharat / science-and-technology

X ਯੂਜ਼ਰਸ ਲਈ ਆਇਆ ਨਵਾਂ ਫੀਚਰ, ਹੁਣ ਕਰ ਸਕੋਗੇ ਇੱਕ-ਦੂਜੇ ਨੂੰ ਆਡੀਓ ਅਤੇ ਵੀਡੀਓ ਕਾਲ - X new feature

X handle audio and video calls: ਸੋਸ਼ਲ ਮੀਡੀਆ ਪਲੇਟਫਾਰਮ X ਨੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰ ਦਿੱਤਾ ਹੈ। ਹੁਣ ਜਦੋ ਤੁਸੀਂ X ਨੂੰ ਖੋਲੋਗੇ, ਤਾਂ ਤੁਹਾਨੂੰ 'Audio and Video Calls are here' ਦਾ ਮੈਸੇਜ ਸਕ੍ਰੀਨ 'ਤੇ ਦਿਖਾਈ ਦੇਵੇਗਾ। ਇਸ ਰਾਹੀ ਤੁਸੀਂ X 'ਤੇ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹੋ।

X handle audio and video calls
X handle audio and video calls

By ETV Bharat Punjabi Team

Published : Oct 26, 2023, 10:04 AM IST

ਹੈਦਰਾਬਾਦ: X ਦੇ ਮਾਲਕ ਐਲੋਨ ਮਸਕ ਲਗਾਤਾਰ X 'ਚ ਬਦਲਾਅ ਕਰ ਰਹੇ ਹਨ, ਤਾਂਕਿ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। X ਨੂੰ ਇੱਕ ਅਜਿਹਾ ਐਪ ਬਣਾਇਆ ਜਾ ਰਿਹਾ ਹੈ, ਜਿੱਥੇ ਯੂਜ਼ਰਸ ਨੂੰ ਸਾਰੀਆਂ ਸੁਵਿਧਾਵਾਂ ਮਿਲ ਸਕਣ। ਇਸ ਲਈ X 'ਤੇ ਲਗਾਤਾਰ ਨਵੇਂ ਫੀਚਰਸ ਜੋੜੇ ਜਾ ਰਹੇ ਹਨ। ਹੁਣ ਸੋਸ਼ਲ ਮੀਡੀਆ ਪਲੇਟਫਾਰਮ X ਨੇ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਰੋਲਆਊਟ ਕੀਤਾ ਹੈ। ਹੁਣ ਤੁਸੀਂ X 'ਤੇ ਆਡੀਓ ਅਤੇ ਵੀਡੀਓ ਕਾਲ ਕਰ ਸਕੋਗੇ। ਇਸ ਲਈ ਤੁਹਾਨੂੰ X 'ਤੇ 'Audio and Video Calls are here ਦਾ ਮੈਸੇਜ ਸਕ੍ਰੀਨ 'ਤੇ ਨਜ਼ਰ ਆਵੇਗਾ।


X ਦੀ ਸੀਈਓ ਨੇ ਆਡੀਓ ਅਤੇ ਵੀਡੀਓ ਕਾਲ ਫੀਚਰ ਦੀ ਦਿੱਤੀ ਜਾਣਕਾਰੀ: X 'ਤੇ ਯੂਜ਼ਰਸ ਹੁਣ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹਨ। X ਦੀ ਸੀਈਓ Linda Yaccarino ਨੇ ਪਲੇਟਫਾਰਮ 'ਤੇ ਆਉਣ ਵਾਲੇ ਇਸ ਫੀਚਰ ਨੂੰ ਲੈ ਜਾਣਕਾਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਕੰਪਨੀ ਦੇ ਮਾਲਕ ਐਲੋਨ ਮਸਕ ਨੇ ਵੀ ਇਸ ਫੀਚਰ ਨੂੰ ਲਿਆਂਦੇ ਜਾਣ ਦੀ ਗੱਲ ਕਹੀ ਸੀ।


X 'ਤੇ ਨਵਾਂ ਕਾਲਿੰਗ ਫੀਚਰ ਇਸ ਤਰ੍ਹਾਂ ਕਰੇਗਾ ਕੰਮ: X ਦਾ ਨਵਾਂ ਆਡੀਓ-ਵੀਡੀਓ ਕਾਲਿੰਗ ਫੀਚਰ 'By Default On' ਰਹੇਗਾ। ਇਸਦਾ ਮਤਲਬ ਹੈ ਕਿ ਜੋ ਯੂਜ਼ਰਸ ਨਹੀਂ ਚਾਹੁੰਦੇ ਕਿ X 'ਤੇ ਉਨ੍ਹਾਂ ਨੂੰ ਹੋਰਨਾਂ ਯੂਜ਼ਰਸ ਦੀ ਕਾਲ ਆਏ, ਤਾਂ ਉਨ੍ਹਾਂ ਨੂੰ ਇਸ ਫੀਚਰ ਨੂੰ ਡਿਸੇਬਲ ਕਰਨਾ ਹੋਵੇਗਾ। ਐਪ ਸੈਟਿੰਗ 'ਚ ਯੂਜ਼ਰਸ ਨੂੰ 'Enable audio and video calling' ਦਾ ਆਪਸ਼ਨ ਨਜ਼ਰ ਆਵੇਗਾ। ਇਸ ਆਪਸ਼ਨ ਰਾਹੀ ਵੀਡੀਓ ਅਤੇ ਆਡੀਓ ਕਾਲ ਨੂੰ ਡਿਸੇਬਲ ਜਾਂ ਇਨੇਬਲ ਕੀਤਾ ਜਾ ਸਕਦਾ ਹੈ। ਇਸ ਫੀਚਰ 'ਤੇ ਯੂਜ਼ਰਸ ਦਾ ਪੂਰਾ ਕੰਟਰੋਲ ਰਹੇਗਾ। X 'ਤੇ ਯੂਜ਼ਰਸ ਇਹ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕਿਹੜੇ ਯੂਜ਼ਰਸ ਕਾਲ ਕਰ ਸਕਦੇ ਹਨ। ਯੂਜ਼ਰਸ ਨੂੰ ਕਾਲਿੰਗ ਲਈ People in your address book, People you Follow ਅਤੇ Verified users ਦੇ ਆਪਸ਼ਨ ਨਜ਼ਰ ਆਉਣਗੇ। ਯੂਜ਼ਰਸ ਇਸ ਆਪਸ਼ਨ ਨੂੰ ਇਨੇਬਲ ਰੱਖਣ ਦੇ ਨਾਲ ਹੀ ਇਨ੍ਹਾਂ 'ਚੋ ਕਿਸੇ ਵੀ ਆਪਸ਼ਨ ਨੂੰ ਚੁਣ ਸਕਦੇ ਹਨ।

ABOUT THE AUTHOR

...view details