ਹੈਦਰਾਬਾਦ: ਵਟਸਐਪ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਲਈ ਚੈਨਲ ਦੀ ਸੁਵਿਧਾ ਪੇਸ਼ ਕੀਤੀ ਸੀ। ਇਸ ਰਾਹੀ ਵਟਸਐਪ 'ਤੇ ਕਿਸੇ ਖਾਸ ਕੰਮ ਨਾਲ ਜੁੜੇ ਲੋਕ ਆਪਣੇ ਫਾਲੋਅਰਜ਼ ਦੇ ਨਾਲ ਇੱਕ ਗਰੁੱਪ ਰਾਹੀ ਜੁੜ ਸਕਦੇ ਹਨ। ਹੁਣ ਬਹੁਤ ਜਲਦ ਵਟਸਐਪ ਯੂਜ਼ਰਸ ਚੈਨਲ 'ਚ ਫਾਲੋਅਰਜ਼ ਨੂੰ ਆਪਣੀ ਆਵਾਜ਼ ਦੇ ਨਾਲ ਮੈਸੇਜ ਦਾ ਰਿਪਲਾਈ ਕਰ ਸਕਣਗੇ।
Wabetainfo ਨੇ ਵਟਸਐਪ ਚੈਨਲ ਦੇ ਨਵੇਂ ਫੀਚਰ ਦੀ ਦਿੱਤੀ ਜਾਣਕਾਰੀ: Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਬਹੁਤ ਜਲਦ ਵਟਸਐਪ ਚੈਨਲ ਲਈ ਕਈ ਸਾਰੇ ਨਵੇਂ ਫੀਚਰਸ ਲਿਆਉਣ ਜਾ ਰਹੀ ਹੈ। ਵਟਸਐਪ ਚੈਨਲ 'ਤੇ ਨਵੇਂ ਫੀਚਰ ਦੇ ਨਾਲ ਵਾਈਸ ਮੈਸੇਜ ਭੇਜਣ ਦੀ ਸੁਵਿਧਾ ਵੀ ਮਿਲਣ ਜਾ ਰਹੀ ਹੈ। Wabetainfo ਨੇ ਆਪਣੀ ਰਿਪੋਰਟ 'ਚ ਵਟਸਐਪ ਚੈਨਲ ਦੇ ਇਸ ਨਵੇਂ ਫੀਚਰ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।