ਹੈਦਰਾਬਾਦ:ਇੰਸਟਾਗ੍ਰਾਮ ਦਾ ਇਸਤੇਮਾਲ ਦੁਨੀਆਂ ਭਰ 'ਚ ਕਈ ਯੂਜ਼ਰਸ ਕਰਦੇ ਹਨ। ਕੰਪਨੀ ਆਏ ਦਿਨ ਇੰਸਟੈਗ੍ਰਾਮ 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ Collaborative ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਰਾਹੀ ਤੁਹਾਡੇ ਦੋਸਤਾਂ ਨੂੰ ਤੁਹਾਡੀ ਪੋਸਟਾਂ 'ਚ ਤਸਵੀਰਾਂ ਅਤੇ ਵੀਡੀਓਜ਼ ਐਡ ਕਰਨ ਦੀ ਆਗਿਆ ਮਿਲੇਗੀ। ਇੰਸਟਾਗ੍ਰਾਮ ਦੇ ਹੈੱਡ ਨੇ ਆਪਣੇ ਚੈਨਲ ਰਾਹੀ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ," ਇੰਸਟਾਗ੍ਰਾਮ 'ਤੇ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਅਸੀ ਆਪਣੀ ਫੀਡ ਪੋਸਟ 'ਚ ਸ਼ਾਮਲ ਹੋਣ ਦੀ ਦੋਸਤਾਂ ਨੂੰ ਆਗਿਆ ਦੇਣ ਲਈ ਇੱਕ ਨਵੇਂ ਤਰੀਕੇ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਪੋਸਟ ਕਰਨ ਤੋਂ ਪਹਿਲਾ ਤੁਸੀਂ ਆਪਣੇ ਫਾਲੋਅਰਜ਼ ਨੂੰ ਫੋਟੋ ਅਤੇ ਵੀਡੀਓ ਦਰਜ ਕਰਨ ਦੀ ਆਗਿਆ ਦੇ ਸਕਦੇ ਹੋ ਅਤੇ ਤੁਸੀਂ ਆਪਣੇ ਫਾਲੋਅਰਜ਼ ਦੀ ਇਸ ਆਗਿਆ ਨੂੰ ਐਕਸਸੇਪਟ ਕਰ ਸਕਦੇ ਹੋ।"
ETV Bharat / science-and-technology
Instagram 'ਚ ਆ ਰਿਹਾ ਨਵਾਂ ਫੀਚਰ, ਹੁਣ ਦੋਸਤ ਵੀ ਤੁਹਾਡੀ ਪੋਸਟ 'ਚ ਐਡ ਕਰ ਸਕਣਗੇ ਤਸਵੀਰਾਂ ਅਤੇ ਵੀਡੀਓਜ਼
Instagram Collaborative Feature: ਇੰਸਟਾਗ੍ਰਾਮ Collaborative ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਰਾਹੀ ਤੁਹਾਡੇ ਦੋਸਤਾਂ ਨੂੰ ਤੁਹਾਡੀ ਪੋਸਟ 'ਚ ਤਸਵੀਰਾਂ ਅਤੇ ਵੀਡੀਓਜ਼ ਐਡ ਕਰਨ ਦੀ ਆਗਿਆ ਮਿਲੇਗੀ।
Published : Oct 30, 2023, 1:15 PM IST
ਇਸ ਤਰ੍ਹਾਂ ਕੰਮ ਕਰੇਗਾ ਇੰਸਟਾਗ੍ਰਾਮ ਦਾ 'Collaborative' ਫੀਚਰ: Adam Mosseri ਵੱਲੋ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਇਸ ਫੀਚਰ ਦੇ ਥੱਲੇ ਖੱਬੇ ਪਾਸੇ 'Add to Post' ਬਟਨ ਨਜ਼ਰ ਆਵੇਗਾ। ਇਸ ਰਾਹੀ ਯੂਜ਼ਰਸ ਪੋਸਟ 'ਚ ਫੋਟੋ ਅਤੇ ਵੀਡੀਓ ਜੋੜ ਸਕਣਗੇ। ਹਾਲਾਂਕਿ, ਇਸ ਫੀਚਰ 'ਤੇ ਕੰਟਰੋਲ ਪੋਸਟ ਅਪਲੋਡ ਕਰਨ ਵਾਲੇ ਯੂਜ਼ਰ ਕੋਲ ਹੀ ਹੋਵੇਗਾ। ਫਿਲਹਾਲ ਇਸ ਫੀਚਰ ਨੂੰ ਟੈਸਟ ਕੀਤਾ ਜਾ ਰਿਹਾ ਹੈ। ਜਲਦ ਹੀ ਇਹ ਫੀਚਰ ਸਾਰੇ ਯੂਜ਼ਰਸ ਨੂੰ ਮਿਲ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪੋਸਟ 'ਚ ਫੋਟੋ ਅਤੇ ਤਸਵੀਰ ਜੋੜਨ ਲਈ ਉਸ ਯੂਜ਼ਰਸ ਤੋਂ ਤੁਹਾਨੂੰ ਆਗਿਆ ਲੈਣੀ ਹੋਵੇਗੀ, ਜਿਸਦੇ ਪੋਸਟ 'ਚ ਤੁਸੀਂ ਫੋਟੋ ਅਤੇ ਵੀਡੀਓ ਜੋੜ ਰਹੇ ਹੋ। ਕੰਪਨੀ ਵੱਲੋ ਅਜੇ ਤੱਕ ਇਸ ਫੀਚਰ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।