ਹੈਦਰਾਬਾਦ:ਦੁਨੀਆਂ ਦੇ ਸਭ ਤੋਂ ਮਸ਼ਹੂਰ ਪਲੇਟਫਾਰਮ Netflix ਵੱਲੋਂ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਹੁਣ ਭਾਰਤੀ ਯੂਜ਼ਰਸ ਇਸਦਾ ਪਾਸਵਰਡ ਦੂਜਿਆਂ ਨਾਲ ਸ਼ੇਅਰ ਨਹੀਂ ਕਰ ਸਕਣਗੇ। ਪਲੇਟਫਾਰਮ ਪਾਸਵਰਡ ਸ਼ੇਅਰਿੰਗ 'ਤੇ ਰੋਕ ਲਗਾ ਰਿਹਾ ਹੈ। ਕੰਪਨੀ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਨਵੇਂ ਯੂਜ਼ਰਸ ਇਸਦਾ ਸਬਸਕ੍ਰਿਪਸ਼ਨ ਲੈਣ ਅਤੇ ਯੂਜ਼ਰਬੇਸ ਵਧਾਇਆ ਜਾ ਸਕੇ। Netflix ਇਸਦੇ ਲਈ ਆਪਣੇ ਮੌਜ਼ੂਦਾ ਸਬਸਕ੍ਰਾਇਬਰਸ ਨੂੰ ਇਮੇਲ ਭੇਜ ਰਿਹਾ ਹੈ ਅਤੇ ਇਸ ਗੱਲ 'ਤੇ ਜੋਰ ਦੇ ਰਿਹਾ ਹੈ ਕਿ ਉਹ ਬਾਹਰੀ ਲੋਕਾਂ ਨਾਲ ਅਕਾਊਟ ਸ਼ੇਅਰ ਨਾ ਕਰਨ।
Netflix ਨੇ ਬਿਆਨ 'ਚ ਕਹੀ ਇਹ ਗੱਲ: Netflix ਨੇ ਇੱਕ ਬਿਆਨ 'ਚ ਕਿਹਾ," ਅੱਜ ਤੋਂ ਸ਼ੁਰੂ ਕਰਦੇ ਹੋਏ ਅਸੀਂ ਇਹ ਇਮੇਲ ਉਨ੍ਹਾਂ ਮੈਂਬਰਸ ਨੂੰ ਭੇਜਣ ਵਾਲੇ ਹਾਂ, ਜੋ ਆਪਣਾ ਪਾਸਵਰਡ ਆਪਣੇ ਘਰ ਦੇ ਬਾਹਰ ਰਹਿਣ ਵਾਲੇ ਲੋਕਾਂ ਨੂੰ ਸ਼ੇਅਰ ਕਰ ਰਹੇ ਹਨ।" ਇਮੇਲ ਵਿੱਚ ਕਿਹਾ ਗਿਆ ਹੈ ਕਿ Netflix ਅਕਾਊਟ ਸਿਰਫ ਇੱਕ ਹੀ ਘਰ 'ਚ ਰਹਿਣ ਵਾਲੇ ਲੋਕ ਆਪਣੀ ਸੁਵਿਧਾ ਦੇ ਹਿਸਾਬ ਨਾਲ ਘਰ 'ਚ, ਕਿਤੇ ਛੁੱਟੀ ਜਾਣ ਕਰਕੇ ਹੋਟਲ 'ਚ ਅਤੇ ਮੋਬਾਇਲ ਡਿਵਾਇਸ ਵਿੱਚ ਇਸਤੇਮਾਲ ਕਰ ਸਕਦੇ ਹਨ। ਬਾਹਰੀ ਲੋਕ ਜਾਂ ਦੋਸਤਾਂ ਨਾਲ ਅਕਾਊਟ ਸ਼ੇਅਰ ਕਰਨਾ Netflix ਪਾਲਿਸੀ ਦਾ ਹਿੱਸਾ ਨਹੀਂ ਹੈ।