ਸਾਨ ਫਰਾਂਸਿਸਕੋ: ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਮਈ ਮਹੀਨੇ ਵਿੱਚ ਅਮਰੀਕਾ ਵਿੱਚ ਤਕਰੀਬਨ 4,000 ਲੋਕਾਂ ਨੇ ਨੌਕਰੀਆਂ ਗੁਆ ਦਿੱਤੀਆਂ। ਇਕ ਨਵੀਂ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਅਮਰੀਕਾ ਸਥਿਤ ਸਲਾਹਕਾਰ ਫਰਮ ਚੈਲੇਂਜਰ ਗ੍ਰੇ ਐਂਡ ਕ੍ਰਿਸਮਸ ਦੀ ਮਾਸਿਕ ਰਿਪੋਰਟ ਦੇ ਅਨੁਸਾਰ, ਯੂਐਸ ਦੀਆਂ ਕੰਪਨੀਆਂ ਨੇ ਏਆਈ ਨੂੰ 3,900 ਛਾਂਟੀਆਂ ਦਾ ਮੁੱਖ ਕਾਰਨ ਦੱਸਿਆ, ਜੋ ਮਈ ਵਿੱਚ ਨੌਕਰੀਆਂ ਵਿੱਚ ਕਟੌਤੀ ਦਾ ਲਗਭਗ 4.9 ਫੀਸਦ ਹੈ।
ਨੌਕਰੀ ਦੇ ਮੌਕੇ ਘੱਟ ਰਹੇ:ਮਈ ਵਿੱਚ ਯੂਐਸ-ਅਧਾਰਤ ਰੁਜ਼ਗਾਰਦਾਤਾਵਾਂ ਨੇ 80,089 ਛਾਂਟੀਆਂ ਦਾ ਐਲਾਨ ਕੀਤਾ, ਜੋ ਇੱਕ ਮਹੀਨੇ ਪਹਿਲਾਂ ਐਲਾਨੇ ਗਏ 66,995 ਕਟੋਤੀ ਤੋਂ 20 ਫੀਸਦ ਜ਼ਿਆਦਾ ਹੈ। ਇਸਦੇ ਨਾਲ ਹੀ ਇਹ 2022 ਵਿੱਚ ਇਸੇ ਮਹੀਨੇ ਵਿੱਚ ਐਲਾਨੀਆਂ ਗਈਆਂ 20,712 ਕਟੌਤੀਆਂ ਨਾਲੋਂ 287 ਫੀਸਦ ਜ਼ਿਆਦਾ ਹੈ। ਲੇਬਰ ਸਪੈਸ਼ਲਿਸਟ ਅਤੇ ਚੈਲੇਂਜਰ ਗ੍ਰੇ ਐਂਡ ਕ੍ਰਿਸਮਸ ਦੇ ਸੀਨੀਅਰ ਉਪ ਪ੍ਰਧਾਨ ਐਂਡਰਿਊ ਚੈਲੇਂਜਰ ਨੇ ਕਿਹਾ ਕਿ ਖਪਤਕਾਰਾਂ ਦਾ ਵਿਸ਼ਵਾਸ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ ਅਤੇ ਨੌਕਰੀ ਦੇ ਮੌਕੇ ਘੱਟ ਹੋ ਰਹੇ ਹਨ। ਕੰਪਨੀਆਂ ਮੰਦੀ ਦੇ ਡਰੋਂ ਭਰਤੀ 'ਤੇ ਰੋਕ ਲਗਾ ਰਹੀਆਂ ਹਨ।
ਇਸ ਸਾਲ ਹੁਣ ਤੱਕ ਇੰਨੀਆਂ ਨੌਕਰੀਆਂ ਵਿੱਚ ਕਟੋਤੀ ਕਰਨ ਦੀ ਯੋਜਣਾ ਦਾ ਐਲਾਨ: ਇਸ ਤੋਂ ਇਲਾਵਾ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਨੇ ਇਸ ਸਾਲ ਹੁਣ ਤੱਕ 4,17,500 ਨੌਕਰੀਆਂ ਵਿੱਚ ਕਟੌਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਐਲਾਨੀ ਗਈ 1,00,694 ਕਟੌਤੀਆਂ ਨਾਲੋਂ 315 ਫੀਸਦ ਜ਼ਿਆਦਾ ਹੈ। ਇਹ 2020 ਤੋਂ ਬਾਅਦ ਜਨਵਰੀ-ਮਈ ਦਾ ਸਭ ਤੋਂ ਉੱਚਾ ਅੰਕੜਾ ਹੈ ਜਦੋਂ 1,414,828 ਕਟੌਤੀਆਂ ਦਰਜ ਕੀਤੀਆਂ ਗਈਆਂ ਸੀ।
ਤਕਨਾਲੋਜੀ ਸੈਕਟਰ ਨੇ ਮਈ ਵਿੱਚ 22,887 ਦੇ ਨਾਲ ਸਭ ਤੋਂ ਵੱਧ ਕਟੌਤੀਆਂ ਦਾ ਕੀਤਾ ਐਲਾਨ:ਤਕਨਾਲੋਜੀ ਸੈਕਟਰ ਨੇ ਮਈ ਵਿੱਚ 22,887 ਦੇ ਨਾਲ ਸਭ ਤੋਂ ਵੱਧ ਕਟੌਤੀਆਂ ਦਾ ਐਲਾਨ ਕੀਤਾ, ਜੋ ਇਸ ਸਾਲ ਕੁੱਲ 136,831 ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਐਲਾਨ ਕੀਤੇ ਗਏ 4,503 ਕਟੋਤੀ ਨਾਲੋਂ 2,939 ਫੀਸਦ ਜ਼ਿਆਦਾ ਹੈ। ਰੀਟੇਲ ਸੈਕਟਰ ਨੇ ਮਈ ਵਿੱਚ 9,053 ਦੇ ਨਾਲ ਦੂਜੇ ਸਭ ਤੋਂ ਵੱਧ ਕਟੌਤੀਆਂ ਦਾ ਐਲਾਨ ਕੀਤਾ।
ਰਿਟੇਲ ਨੇ ਇਸ ਸਾਲ ਹੁਣ ਤੱਕ ਇੰਨੀਆਂ ਕਟੌਤੀਆਂ ਦਾ ਕੀਤਾ ਐਲਾਨ:ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਟੇਲ ਨੇ ਇਸ ਸਾਲ ਹੁਣ ਤੱਕ 45,168 ਕਟੌਤੀਆਂ ਦਾ ਐਲਾਨ ਕੀਤਾ ਹੈ, ਜੋ ਮਈ 2022 ਤੱਕ ਐਲਾਨੇ ਗਏ 4,335 ਫੀਸਦ ਨਾਲੋਂ 942 ਫੀਸਦ ਜ਼ਿਆਦਾ ਹੈ। ਆਟੋਮੋਟਿਵ ਸੈਕਟਰ ਨੇ ਪਿਛਲੇ ਮਹੀਨੇ 8,308 ਨੌਕਰੀਆਂ ਦੀ ਕਟੌਤੀ ਦਾ ਐਲਾਨ ਕੀਤਾ, ਜਿਸ ਨਾਲ ਇਸ ਸਾਲ ਕੁੱਲ 18,017 ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਐਲਾਨੇ ਗਏ 5,380 ਕਟੌਤੀਆਂ ਨਾਲੋਂ 235 ਫੀਸਦ ਵੱਧ ਹੈ। ਵਿੱਤੀ ਫਰਮਾਂ ਨੇ ਮਈ ਵਿੱਚ 36,937 ਨੌਕਰੀਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ, ਜੋ ਕਿ 2022 ਵਿੱਚ ਇਸੇ ਮਿਆਦ ਦੇ 8,788 ਕਟੌਤੀਆਂ ਨਾਲੋਂ 320 ਫੀਸਦ ਵੱਧ ਹੈ।