ਨਿਊਯਾਰਕ: ਯੂਟਿਊਬ ਦੀ ਮੁੱਖ ਕਾਰਜਕਾਰੀ ਅਧਿਕਾਰੀ (CEO) ਸੂਜ਼ਨ ਵੋਜਿਕੀ, ਜੋ ਪਿਛਲੇ 9 ਸਾਲਾਂ ਤੋਂ ਗਲੋਬਲ ਆਨਲਾਈਨ ਵੀਡੀਓ-ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਅਗਵਾਈ ਕਰ ਰਹੀ ਹੈ, ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਹੁਣ ਉਨ੍ਹਾਂ ਦੀ ਥਾਂ ਭਾਰਤੀ-ਅਮਰੀਕੀ ਨੀਲ ਮੋਹਨ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਜਾ ਰਹੇ ਹਨ। ਵੋਜਸਿਕੀ (54) ਨੇ ਆਪਣੇ ਬਲਾਗ ਪੋਸਟ 'ਚ ਕਿਹਾ ਕਿ ਉਹ 'ਪਰਿਵਾਰ, ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ 'ਤੇ ਧਿਆਨ ਕੇਂਦਰਿਤ ਕਰੇਗੀ।'
ਸਾਲ 2014 ਵਿੱਚ ਸੀ ਬਣੀ ਸੀਈਓ :ਵੋਜਿਕੀ, ਗੂਗਲ ਦੇ ਸ਼ੁਰੂਆਤੀ ਕਰਮਚਾਰੀਆਂ ਵਿੱਚੋਂ ਇੱਕ ਸੀ। ਸਾਲ 2014 ਵਿੱਚ, ਉਹ ਯੂਟਿਊਬ ਦੀ ਸੀਈਓ ਬਣੀ। ਉਨ੍ਹਾਂ ਦੱਸਿਆ ਕਿ ਯੂਟਿਊਬ ਦੇ 'ਚੀਫ਼ ਪ੍ਰੋਡਕਟ ਅਫਸਰ' ਨੀਲ ਮੋਹਨ ਯੂਟਿਊਬ ਦੇ ਨਵੇਂ ਮੁਖੀ ਹੋਣਗੇ। ਵੋਜਿਕੀ ਨੇ ਯੂਟਿਊਬ ਕਰਮਚਾਰੀਆਂ ਨੂੰ ਭੇਜੇ ਇੱਕ ਈਮੇਲ ਵਿੱਚ ਲਿਖਿਆ, 'ਅੱਜ ਮੈਂ ਯੂਟਿਊਬ ਦੇ ਮੁਖੀ ਦੇ ਰੂਪ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।'
ਵੋਜਿਕੀ ਨੇ ਕਿਹਾ, 'ਇਹ ਮੇਰੇ ਲਈ ਅਜਿਹਾ ਕਰਨ ਦਾ ਸਹੀ ਸਮਾਂ ਹੈ, ਕਿਉਂਕਿ ਸਾਡੇ ਕੋਲ ਇੱਕ ਸ਼ਾਨਦਾਰ ਟੀਮ ਹੈ, ਜਦੋਂ ਮੈਂ ਨੌਂ ਸਾਲ ਪਹਿਲਾਂ ਯੂਟਿਊਬ ਨਾਲ ਜੁੜੀ ਸੀ, ਤਾਂ ਮੇਰੀ ਪਹਿਲੀ ਤਰਜੀਹ ਇੱਕ ਬਿਹਤਰ ਲੀਡਰਸ਼ਿਪ ਟੀਮ ਨੂੰ ਲਿਆਉਣਾ ਸੀ। ਨੀਲ ਮੋਹਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਅਤੇ ਉਹ SVP ਅਤੇ YouTube ਦੇ ਨਵੇਂ ਮੁਖੀ ਹੋਣਗੇ।'