ਹੈਦਰਾਬਾਦ:ਐਲੋਨ ਮਸਕ ਲਗਾਤਾਰ ਟਵਿੱਟਰ 'ਚ ਬਦਲਾਅ ਕਰ ਰਹੇ ਹਨ। ਹੁਣ ਮਸਕ ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ। ਫਿਲਹਾਲ ਕੰਪਨੀ 900 ਰੁਪਏ ਦਾ ਪਲੈਨ ਆਫ਼ਰ ਕਰਦੀ ਹੈ, ਜਿਸ 'ਚ ਕੁਝ Ads ਯੂਜ਼ਰਸ ਨੂੰ ਦਿਖਾਏ ਜਾਂਦੇ ਹਨ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ, ਜੋ ਪਲੈਨ ਮਹਿੰਗਾ ਹੋਣ ਕਰਕੇ ਨਹੀ ਖਰੀਦਦੇ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਐਲੋਨ ਮਸਕ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ।
ETV Bharat / science-and-technology
Twitter ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਨੇ ਐਲਾਨ ਮਸਕ
Twitter New Subscription plan: ਐਲੋਨ ਮਸਕ ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ X 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
Published : Oct 20, 2023, 2:26 PM IST
ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ: ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਦੱਸਿਆਂ ਕਿ ਘਟ ਰੁਪਏ ਵਾਲੇ ਪ੍ਰੀਮੀਅਮ ਪਲੈਨ 'ਚ ਯੂਜ਼ਰਸ ਨੂੰ ਸਾਰੇ ਫੀਚਰਸ ਮਿਲਣਗੇ, ਪਰ ਇਸ 'ਚ Ad ਵੀ ਦਿਖਾਈ ਦੇਣਗੇ। ਦੂਜੇ ਪਾਸੇ ਮਹਿੰਗੇ ਪ੍ਰੀਮੀਅਮ ਪਲੈਨ 'ਚ ਯੂਜ਼ਰਸ ਨੂੰ ਸਾਰੇ ਫੀਚਰਸ ਮਿਲਣਗੇ ਅਤੇ ਕੋਈ Ad ਦਿਖਾਈ ਨਹੀਂ ਦੇਵੇਗੀ। ਇਹ Ad ਫ੍ਰੀ ਪਲੈਨ ਹੋਵੇਗਾ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਪਲੈਨ ਕਿਹੜੀ ਕੀਮਤ 'ਤੇ ਲਾਂਚ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇੱਕ ਪਲੈਨ 900 ਰੁਪਏ ਤੋਂ ਘਟ ਅਤੇ ਇੱਕ ਦੀ ਕੀਮਤ ਜ਼ਿਆਦਾ ਹੋਵੇਗੀ। ਇਨ੍ਹਾਂ ਪਲੈਨਸ ਨੂੰ ਮੋਬਾਈਲ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ।
ਟਵਿੱਟਰ 'ਤੇ ਇਨ੍ਹਾਂ ਫੀਚਰਸ ਦੀ ਵਰਤੋ ਕਰਨ ਲਈ ਦੇਣੇ ਪੈਣਗੇ ਪੈਸੇ: ਇਸ ਤੋਂ ਇਲਾਵਾ ਐਲੋਨ ਮਸਕ ਸਪੈਮ ਨੂੰ ਖਤਮ ਕਰਨ ਲਈ 1 ਡਾਲਰ ਵਾਲੇ ਪਲੈਨ ਦੀ ਟੈਸਟਿੰਗ ਵੀ ਕਰ ਰਹੇ ਹਨ। ਇਹ ਪਲੈਨ ਫਿਲਹਾਲ ਨਿਊਜ਼ੀਲੈਂਡ ਅਤੇ ਫਿਲੀਪੀਨਜ਼ 'ਚ ਸ਼ੁਰੂ ਕੀਤਾ ਗਿਆ ਹੈ। ਮਸਕ ਟਵਿੱਟਰ 'ਤੇ ਪੋਸਟ, ਲਾਈਕ ਅਤੇ ਕੰਮੈਟ ਕਰਨ ਲਈ ਲੋਕਾਂ ਤੋਂ ਪੈਸੇ ਲੈਣ ਵਾਲੇ ਹਨ।