ਹੈਦਰਾਬਾਦ: Motorola ਵੱਲੋ ਇਸ ਮਹੀਨੇ ਦੀ ਸ਼ੁਰੂਆਤ 'ਚ ਨਵਾਂ ਬਜਟ ਸਮਾਰਟਫੋਨ Motorola G14 ਲਾਂਚ ਕੀਤਾ ਗਿਆ ਹੈ ਅਤੇ ਇਸਨੂੰ ਬਾਜ਼ਾਰ 'ਚ ਪਸੰਦ ਕੀਤਾ ਜਾ ਰਿਹਾ ਹੈ। ਹੁਣ ਕੰਪਨੀ ਇਸ ਫੋਨ ਨੂੰ ਦੋ ਨਵੇਂ ਕਲਰ ਆਪਸ਼ਨ 'ਚ ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਖਰੀਦਿਆ ਜਾ ਸਕੇਗਾ। ਕੰਪਨੀ ਇਸ ਸਮਾਰਟਫੋਨ ਨੂੰ ਦੋ ਨਵੇਂ ਕਲਰ ਆਪਸ਼ਨਾਂ 'ਚ 24 ਅਗਸਤ ਨੂੰ ਪੇਸ਼ ਕਰਨ ਜਾ ਰਹੀ ਹੈ।
ETV Bharat / science-and-technology
Motorola ਦਾ ਸਮਾਰਟਫੋਨ ਦੋ ਨਵੇਂ ਕਲਰ ਆਪਸ਼ਨਾਂ 'ਚ ਇਸ ਦਿਨ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ
ਕੰਪਨੀ Motorola ਨੇ ਆਪਣੇ ਸਮਾਰਟਫੋਨ ਦੋ ਕਲਰ ਆਪਸ਼ਨਾਂ 'ਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। 24 ਅਗਸਤ ਨੂੰ ਗ੍ਰਾਹਕ Moto G14 ਨੂੰ ਦੋ ਨਵੇਂ ਕਲਰ ਆਪਸ਼ਨ 'ਚ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਣਗੇ।
ਇਸ ਕਲਰ ਆਪਸ਼ਨ 'ਚ ਉਪਲਬਧ ਹੋਵੇਗਾ Moto G14: Moto G14 ਸਮਾਰਟਫੋਨ ਨੂੰ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਦੋ ਕਲਰ ਆਪਸ਼ਨਾਂ ਸਟੀਲ ਗ੍ਰੇ ਅਤੇ ਸਕਾਈ ਬਲੂ ਕਲਰ 'ਚ ਪੇਸ਼ ਕੀਤਾ ਗਿਆ ਸੀ। ਹੁਣ 24 ਅਗਸਤ ਨੂੰ ਇਹ ਸਮਾਰਟਫੋਨ ਬਟਰ ਕ੍ਰੀਮ ਅਤੇ ਫ਼ਿੱਕੇ ਲਿਲੈਕ ਕਲਰ ਆਪਸ਼ਨ 'ਚ ਉਪਲਬਧ ਹੋਵੇਗਾ। ਕੰਪਨੀ ਨੇ ਇਸ ਬਾਰੇ X 'ਤੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਇਸ ਸਮਾਰਟਫੋਨ ਨੂੰ ਟੀਜ਼ ਵੀ ਕੀਤਾ ਹੈ। ਇਸ ਸਮਾਰਟਫੋਨ ਨੂੰ ਤੁਸੀਂ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕੋਗੇ।
Moto G14 ਦੇ ਫੀਚਰਸ: Motorola ਬਜਟ ਸਮਾਰਟਫੋਨ ਵਿੱਚ 6.5 ਇੰਚ ਦੀ LCD ਡਿਸਪਲੇ ਫੁੱਲ HD+Resolution ਦੇ ਨਾਲ ਦਿੱਤੀ ਗਈ ਹੈ ਅਤੇ ਫਰੰਟ ਕੈਮਰਾ ਦਿੱਤਾ ਗਿਆ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਵਿੱਚ Unisoc T616 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ LPPDDR4x ਰੈਮ ਅਤੇ UFS 2.2 ਸਟੋਰੇਜ ਮਿਲਦਾ ਹੈ। ਫੋਨ 'ਚ ਐਂਡਰਾਈਡ 13 ਆਧਾਰਿਤ ਸੌਫਟਵੇਅਰ ਮਿਲੇਗਾ। ਜਿਸਨੂੰ ਅਗਲੇ ਕੁਝ ਮਹੀਨਿਆਂ 'ਚ ਐਂਡਰਾਈਡ 14 ਅਪਡੇਟ ਦਿੱਤਾ ਜਾਵੇਗਾ। ਫੋਟੋਗ੍ਰਾਫ਼ੀ ਲਈ ਇਸ ਵਿੱਚ 50MP ਮੇਨ ਰਿਅਰ ਕੈਮਰੇ ਦੇ ਨਾਲ 2MP ਮੈਕਰੋ ਕੈਮਰਾ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 8MP ਫਰੰਟ ਕੈਮਰਾ ਮਿਲਦਾ ਹੈ। ਫਿੰਗਰਪ੍ਰਿੰਟ ਸਕੈਨਰ ਤੋਂ ਇਲਾਵਾ ਫੋਨ 'ਚ Dolby Atmos ਸਪੋਰਟ ਵਾਲੇ ਦੋਹਰੇ ਸਟੀਰੀਓ ਸਪੀਕਰ ਦਿੱਤੇ ਗਏ ਹਨ ਅਤੇ 3.5mm ਹੈੱਡਫੋਨ ਜੈਂਕ ਵੀ ਮਿਲਦਾ ਹੈ। ਇਸ ਵਿੱਚ 5000mAh ਵਾਲੀ ਬੈਟਰੀ ਨੂੰ 20 ਵਾਟ ਫਾਸਟ ਚਾਰਜ਼ਿੰਗ ਸਪੋਰਟ ਦਿੱਤਾ ਗਿਆ ਹੈ।