ਹੈਦਰਾਬਾਦ: ਕੱਲ੍ਹ ਭਾਰਤ 'ਚ Motorola Edge 40 Neo ਸਮਾਰਟਫੋਨ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾ ਫੋਨ ਦੀ ਭਾਰਤੀ ਕੀਮਤ ਆਨਲਾਈਨ ਸਾਹਮਣੇ ਆ ਗਈ ਹੈ। ਇੱਕ ਟਿਪਸਟਰ ਨੇ ਕੀਮਤ ਨੂੰ ਆਨਲਾਈਨ ਲੀਕ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਪਿਛਲੇ ਹਫ਼ਤੇ ਕੁਝ ਚੁਣੇ ਹੋਏ ਬਾਜ਼ਾਰਾ 'ਚ ਲਾਂਚ ਕੀਤਾ ਗਿਆ ਸੀ।
ETV Bharat / science-and-technology
Motorola Edge 40 Neo ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਫੀਚਰਸ - Motorola news
Motorola Edge 40 Neo Price: Moto ਕੱਲ੍ਹ ਭਾਰਤ 'ਚ ਆਪਣਾ Motorola Edge 40 Neo 5G ਫੋਨ ਲਾਂਚ ਕਰਨ ਲਈ ਤਿਆਰ ਹੈ। ਲਾਂਚ ਤੋਂ ਪਹਿਲਾ ਫੋਨ ਦੀ ਕੀਮਤ ਸਾਹਮਣੇ ਆ ਗਈ ਹੈ।
Published : Sep 20, 2023, 12:04 PM IST
Motorola Edge 40 Neo ਦੀ ਭਾਰਤ 'ਚ ਕੀਮਤ: ਟਿਪਸਟਰ ਅਭਿਸ਼ੇਕ ਯਾਦਵ ਨੇ ਦਾਅਵਾ ਕੀਤਾ ਹੈ ਕਿ Motorola Edge 40 Neo ਦੀ ਭਾਰਤ 'ਚ ਕੀਮਤ 24,999 ਰੁਪਏ ਹੋਵੇਗੀ। ਇਹ ਕੀਮਤ ਫੋਨ ਪੋਕੋ X5 ਪ੍ਰੋ, ਸੈਮਸੰਗ ਗਲੈਕਸੀ M53 5G ਅਤੇ Realme 10 ਪ੍ਰੋ ਪਲੱਸ ਨੂੰ ਟੱਕਰ ਦੇ ਸਕਦੀ ਹੈ। Motorola Edge 40 Neo ਸਮਾਰਟਫੋਨ ਭਾਰਤ 'ਚ ਕੱਲ ਲਾਂਚ ਹੋਵੇਗਾ। ਇਸਨੂੰ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ।
Motorola Edge 40 Neo ਸਮਾਰਟਫੋਨ ਦੇ ਫੀਚਰਸ: Motorola Edge 40 Neo ਐਂਡਰਾਈਡ 13 'ਤੇ ਕੰਮ ਕਰਦਾ ਹੈ ਅਤੇ ਇਸ 'ਚ 144Hz ਰਿਫ੍ਰੈਸ਼ ਦਰ ਦੇ ਨਾਲ 6.55 ਇੰਚ ਫੁੱਲ HD+PoLED ਡਿਸਪਲੇ ਹੈ। ਇਹ ਆਕਟਾ ਕੋਰ Meditek Dimensity 7030 ਪ੍ਰੋਸੈਸਰ ਨਾਲ ਲੈਂਸ ਹੈ। ਜਿਸਨੂੰ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਫੋਟੋਗ੍ਰਾਫ਼ੀ ਲਈ Motorola Edge 40 Neo 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਜਿਸ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਅਲਟ੍ਰਾ ਵਾਈਡ ਐਂਗਲ ਲੈਂਸ ਦੇ ਨਾਲ 13 ਮੈਗਾਪਿਕਸਲ ਦਾ ਸੈਂਸਰ ਸ਼ਾਮਲ ਹੈ। ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਹੈ। ਇਸ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 68 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।