ਪੰਜਾਬ

punjab

Moto G84 5G ਅਗਲੇ ਮਹੀਨੇ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

By ETV Bharat Punjabi Team

Published : Aug 24, 2023, 1:33 PM IST

Moto G84 5G ਭਾਰਤ 'ਚ ਜਲਦ ਲਾਂਚ ਹੋ ਸਕਦਾ ਹੈ। ਟਿਪਸਟਰ ਮੁਕੁਲ ਸ਼ਰਮਾ ਨੇ ਟਵਿੱਟਰ 'ਤੇ Moto G84 5G ਦੀ ਭਾਰਤੀ ਲਾਂਚ ਟਾਈਮਲਾਈਨ ਅਤੇ ਕੁਝ ਫੀਚਰਸ ਲੀਕ ਕਰ ਦਿੱਤੇ ਹਨ।

Moto G84 5G
Moto G84 5G

ਹੈਦਰਾਬਾਦ:Moto ਦਾ 5G ਫੋਨ ਜਲਦ ਹੀ ਭਾਰਤ 'ਚ ਲਾਂਚ ਹੋਣ ਵਾਲਾ ਹੈ। ਇਹ ਫੋਨ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਅਤੇ ਇਸ ਨਾਲ ਜੁੜੇ ਲੀਕਸ ਵੀ ਸਾਹਮਣੇ ਆ ਰਹੇ ਹਨ। ਫਿਲਹਾਲ ਕੰਪਨੀ ਨੇ ਅਧਿਕਾਰਿਤ ਤੌਰ 'ਤੇ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਹੈ, ਪਰ ਟਿਪਸਟਰ ਨੇ ਇਸਦਾ ਖੁਲਾਸਾ ਕੀਤਾ ਹੈ।


ਟਿਪਸਟਰ ਮੁਕੁਲ ਸ਼ਰਮਾ ਨੇ Moto G84 5G ਦੀ ਦਿੱਤੀ ਜਾਣਕਾਰੀ: ਟਿਪਸਟਰ ਮੁਕੁਲ ਸ਼ਰਮਾ ਨੇ ਟਵਿੱਟਰ 'ਤੇ Moto G84 5G ਦੀ ਭਾਰਤੀ ਲਾਂਚ ਟਾਈਮਲਾਈਨ ਅਤੇ ਕੁਝ ਫੀਚਰਸ ਲੀਕ ਕਰ ਦਿੱਤੇ ਹਨ। ਸ਼ਰਮਾ ਅਨੁਸਾਰ, Motorola ਸਤੰਬਰ 'ਚ ਦੇਸ਼ ਵਿੱਚ ਇਹ ਫੋਨ ਪੇਸ਼ ਕਰੇਗਾ।

Moto G84 5G ਦੇ ਫੀਚਰਸ: ਟਿਪਸਟਰ ਨੇ ਇਸ ਸਮਾਰਟਫੋਨ ਦੇ ਫੀਚਰਸ ਦਾ ਖੁਲਾਸਾ ਕੀਤਾ ਹੈ। Moto G84 5G ਫੋਨ 120Hz ਰਿਫ੍ਰੇਸ਼ ਦਰ ਦੇ ਨਾਲ 10bit pOLED ਡਿਸਪਲੇ ਦੇ ਨਾਲ ਆ ਸਕਦਾ ਹੈ। ਇਸ ਵਿੱਚ 12GB ਰੈਮ ਅਤੇ 256GB ਆਨਬੋਰਡ ਸਟੋਰੇਜ ਹੋਣ ਦੀ ਉਮੀਦ ਹੈ। ਪਿਛਲੇ ਹਫ਼ਤੇ ਸਾਹਮਣੇ ਆਏ ਇੱਕ ਲੀਕ ਵਿੱਚ Moto G84 5G 'ਤੇ ਹੋਲ-ਪੰਚ ਡਿਸਪਲੇ ਡਿਜ਼ਾਈਨ ਅਤੇ ਇਨ-ਡਿਸਪਲੇ ਫਿੰਗਰਪ੍ਰਿਟ ਸੈਂਸਰ ਹੋਣ ਦਾ ਸੰਕੇਤ ਦਿੱਤਾ ਗਿਆ ਸੀ। ਇਸਨੂੰ ਬਲੈਕ, ਗ੍ਰੇ ਅਤੇ ਲਾਲ ਕਲਰ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ।




28 ਅਗਸਤ ਨੂੰ ਲਾਂਚ ਹੋਵੇਗਾ Vivo V29e:
ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ। ਲੀਕਸ ਦੀ ਮੰਨੀਏ, ਤਾਂ Vivo V29e ਨੂੰ ਕੰਪਨੀ 25,000 ਦੇ ਆਲੇ-ਦੁਆਲੇ ਲਾਂਚ ਕਰ ਸਕਦੀ ਹੈ। Vivo V29e ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ Eye Auto Focus ਦੇ ਨਾਲ 50MP ਦਾ ਸੈਲਫ਼ੀ ਕੈਮਰਾ ਮਿਲੇਗਾ, ਜੋ ਸਹੀ ਤਰ੍ਹਾਂ ਨਾਲ ਕਿਸੇ ਚੀਜ਼ 'ਤੇ ਫੋਕਸ ਕਰ ਪਾਵੇਗਾ। ਕੰਪਨੀ ਨੇ ਫੋਨ 'ਚ ਨਾਈਟ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕੀਤਾ ਹੈ। Vivo V29e ਵਿੱਚ 4600mAh ਦੀ ਬੈਟਰੀ 33 ਵਾਟ ਦੇ ਫਾਸਟ ਚਾਰਜ਼ਿੰਗ ਦੇ ਨਾਲ ਮਿਲ ਸਕਦੀ ਹੈ। ਫੋਨ 'ਚ 6.73 ਇੰਚ ਦੀ ਡਿਸਪਲੇ, Qualcomm Snapdragon 480 Plus SoC ਅਤੇ 8GB ਦਾ ਰੈਮ ਸਪੋਰਟ ਮਿਲ ਸਕਦਾ ਹੈ।

ABOUT THE AUTHOR

...view details