ਪੰਜਾਬ

punjab

Moto G34 5G ਸਮਾਰਟਫੋਨ ਹੋਇਆ ਲਾਂਚ, ਜਾਣੋ ਕਿਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ

By ETV Bharat Tech Team

Published : Jan 9, 2024, 1:22 PM IST

Moto G34 5G Launch: Motorola ਨੇ ਆਪਣੇ ਗ੍ਰਾਹਕਾਂ ਲਈ Moto G34 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।

Moto G34 5G Launch
Moto G34 5G Launch

ਹੈਦਰਾਬਾਦ: Motorola ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Moto G34 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੋਨ 10,000 ਰੁਪਏ ਤੋਂ ਘਟ ਕੀਮਤ 'ਚ ਖਰੀਦਣ ਲਈ ਉਪਲਬਧ ਹੋਵੇਗਾ।

Moto G34 5G ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 4GB ਰੈਮ+128GB ਸਟੋਰੇਜ ਦੀ ਕੀਮਤ 10,999 ਰੁਪਏ, ਜਦਕਿ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ Ice Blue, Charcoal Black ਅਤੇ Ocean Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Moto G34 5G ਸਮਾਰਟਫੋਨ ਦੀ ਸੇਲ: Moto G34 5G ਸਮਾਰਟਫੋਨ ਦੀ ਸੇਲ 17 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ, Motorola ਇੰਡੀਆਂ ਵੈੱਬਸਾਈਟ ਅਤੇ ਰਿਟੇਲ ਆਊਟਲੈਟਸ ਦੇ ਰਾਹੀ ਖਰੀਦ ਸਕਦੇ ਹੋ। ਇਸ ਫੋਨ 'ਚ 1,000 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਵੀ ਮਿਲ ਰਿਹਾ ਹੈ, ਜਿਸ ਤੋਂ ਬਾਅਦ ਫੋਨ ਦੀ ਕੀਮਤ 9,999 ਰੁਪਏ ਹੋ ਜਾਵੇਗੀ।

Motorola G34 5G ਸਮਾਰਟਫੋਨ ਦੇ ਫੀਚਰਸ: Motorola G34 5G ਸਮਾਰਟਫੋਨ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdagon 695 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB/8GB ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਪਿਕਸਲ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਦਿੱਤਾ ਜਾ ਰਿਹਾ ਹੈ। Motorola G34 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।

Tecno Pop 8 ਸਮਾਰਟਫੋਨ ਦੀ ਪਹਿਲੀ ਸੇਲ: ਇਸ ਤੋਂ ਇਲਾਵਾ, Tecno ਦੇ ਨਵੇਂ ਲਾਂਚ ਕੀਤੇ ਗਏ ਸਮਾਰਟਫੋਨ Tecno Pop 8 ਦੀ ਅੱਜ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ 6 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕੋਗੇ। ਅੱਜ ਦੁਪਹਿਰ 12 ਵਜੇ Tecno Pop 8 ਸਮਾਰਟਫੋਨ ਦੀ ਸੇਲ ਲਾਈਵ ਹੋਵੇਗੀ। ਪਹਿਲੀ ਸੇਲ 'ਚ ਤੁਸੀਂ ਇਸ ਸਮਾਰਟਫੋਨ ਨੂੰ 5,999 ਰੁਪਏ 'ਚ ਖਰੀਦ ਸਕੋਗੇ।

ABOUT THE AUTHOR

...view details