ਹੈਦਰਾਬਾਦ: ਮੋਬਾਈਲ ਫੋਨ ਦੀ ਕੰਪਨੀ Motorola 1 ਅਗਸਤ ਨੂੰ ਆਪਣੇ ਮੋਟੋ ਜੀ14 ਫੋਨ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਲਾਂਚ ਤੋਂ ਪਹਿਲਾ ਸੋਸ਼ਲ ਮੀਡੀਆ 'ਤੇ ਆਪਣੇ ਸਮਾਰਟਫੋਨ ਨੂੰ ਟੀਜ ਕਰ ਰਹੀ ਹੈ। ਪਲੇਟਫਾਰਮ ਫਲਿੱਪਕਾਰਟ 'ਤੇ ਗਾਹਕਾਂ ਲਈ ਇਹ ਸਮਾਰਟਫੋਨ ਸਟੀਲ ਗ੍ਰੇ ਅਤੇ ਸਕਾਈ ਬਲੂ ਦੇ ਦੋ ਕਲਰ ਆਪਸ਼ਨ 'ਚ ਉਪਲਬਧ ਹੈ। ਮੋਟੋ ਜੀ14 ਵਿੱਚ ਫੁੱਲ ਐਚਡੀ+ Resolution ਦੇ ਨਾਲ 6.5 ਇੰਚ ਦਾ ਡਿਸਪਲੇ ਹੋਵੇਗਾ। ਹੈਂਡਸੈੱਟ ਵਿੱਚ ਇੱਕ ਪੰਚ ਹੋਲ ਕੱਟਆਊਟ ਹੋਵੇਗਾ। ਡਿਵਾਈਸ ਵਿੱਚ ਐਲਈਡੀ ਫਲੈਸ਼ ਦੇ ਨਾਲ ਪਿੱਛੇ ਦੇ ਪਾਸੇ ਦੋਹਰਾ ਕੈਮਰਾ ਸੈਟਅੱਪ ਹੋਵੇਗਾ।
Moto G14 ਲਾਂਚ: ਫਲਿੱਪਕਾਰਟ ਦਾ ਪੇਜ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮੋਟੋ ਜੀ14 1 ਅਗਸਤ ਤੋਂ ਪ੍ਰੀ-ਬੁਕਿੰਗ ਲਈ ਉਪਲਬਧ ਹੋਵੇਗਾ। Motorola ਦਾ ਆਉਣ ਵਾਲਾ ਸਮਾਰਟਫੋਨ ਮੋਟੋ ਜੀ13 ਦੇ ਉੱਤਰਾਧਿਕਾਰੀ ਦੇ ਰੂਪ 'ਚ ਆਵੇਗਾ, ਜਿਸਨੂੰ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤਾ ਗਿਆ ਸੀ। Moto G14 ਦੀ ਪ੍ਰੀ-ਬੁਕਿੰਗ ਕੱਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਰਿਪੋਰਟ ਅਨੁਸਾਰ, Moto G14 ਦੀ ਕੀਮਤ 10,000-11,000 ਰੁਪਏ ਦੇ ਵਿਚਕਾਰ ਹੋਵੇਗੀ।
Moto G14 ਦੇ ਫੀਚਰਸ:Moto G14 ਸਮਾਰਟਫੋਨ 'ਚ 6.5 ਇੰਚ FHD+ ਡਿਸਪਲੇ, 5000mAh ਬੈਟਰੀ 20W ਟਰਬੋ ਪਾਵਰ ਚਾਰਜਿੰਗ ਦੇ ਨਾਲ, ਸਟੀਰੀਓ ਸਪੀਕਰ ਡੌਲਬੀ ਐਟਮਸ, UNISCO T616 ਆਕਟਾ-ਕੋਰ ਪ੍ਰੋਸੈਸਰ ਦੇ ਨਾਲ 4GB ਰੈਮ, 128GB UFS 2.2 ਸਟੋਰੇਜ, ਨਵਾਂ Android13, Android 14, 50MP ਕਵਾਡ ਪਿਕਸਲ ਕੈਮਰਾ ਸਿਸਟਮ, IP52 ਰੇਟਿੰਗ, ਸਾਈਡ ਫਿੰਗਰਪ੍ਰਿੰਟ ਸੇਂਸਰ ਅਤੇ ਫੇਸ ਲੌਕ ਅਤੇ ਦੋਹਰਾ ਸਿਮ+ਵਿਸਤਾਰਯੋਗ 1TB ਕਾਰਡ ਸਲਾਟ ਦੀ ਖਾਸੀਅਤ ਹੋਵੇਗੀ। ਇਸਦੇ ਨਾਲ ਹੀ ਫੋਨ ਵਿੱਚ 6.5 ਇੰਚ ਦਾ ਫੁੱਲ ਐਚਡੀ+ਡਿਸਪਲੇ ਅਤੇ ਫੋਟੋਗ੍ਰਾਫੀ ਲਈ 50 ਮੈਗਾਪਿਕਸਲ ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਹੋਵੇਗਾ। ਫਰੰਟ ਵਿੱਚ ਵਾਟਰਡ੍ਰੌਪ-ਸਟਾਈਲ ਨੌਚ ਹੋਵਗਾ, ਜਿਸ ਵਿੱਚ ਟਾਪ-ਸੇਂਟਰ ਪੋਜੀਸ਼ਨ 'ਤੇ ਸੈਲਫੀ ਲਈ ਕੈਮਰਾ ਹੋਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿੱਚ 5,000mAh ਦੀ ਬੈਟਰੀ ਅਤੇ 20W ਚਾਰਜਿੰਗ ਸਪੋਰਟ ਦੇ ਨਾਲ Moto G14 ਨੂੰ 34 ਘੰਟੇ ਤੱਕ ਗੱਲ ਕਰਨ ਦਾ ਸਮਾਂ ਅਤੇ 16 ਘੰਟੇ ਦੀ ਵੀਡੀਓ ਸਟ੍ਰਮਿੰਗ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
Redmi 12 5G 1 ਅਗਸਤ ਨੂੰ ਹੋਵੇਗਾ ਲਾਂਚ: ਇਸ ਤੋਂ ਇਲਾਵਾ, Redmi 12 5G ਦਾ ਵੀ ਭਾਰਤ ਵਿੱਚ ਲਾਂਚ ਮੰਗਲਵਾਰ 1 ਅਗਸਤ ਨੂੰ ਤੈਅ ਕੀਤਾ ਗਿਆ ਹੈ। Xiaomi ਨੇ ਇਸ ਬਾਰੇ ਐਲਾਨ ਕੀਤਾ ਹੈ ਕਿ ਨਵੇਂ 5G ਸਮਾਰਟਫੋਨ ਦਾ ਲਾਂਚ Redmi 4G ਦੀ ਸ਼ੁਰੂਆਤ ਨਾਲ ਹੋਵੇਗਾ। ਦੱਸ ਦਈਏ ਕਿ Redmi 12 4G ਪਿਛਲੇ ਸਾਲ ਚੁਣੇ ਹੋਏ ਬਾਜ਼ਾਰਾਂ 'ਚ ਲਾਂਚ ਹੋ ਚੁੱਕਾ ਹੈ। ਜੇਕਰ Redmi 12 5G ਦੀ ਗੱਲ ਕੀਤੀ ਜਾਵੇ, ਤਾਂ ਇਸ ਨੂੰ 50 ਮੈਗਾਪਿਕਸਲ ਦਾ ਪ੍ਰਾਈਮਰੀ ਰੇਅਰ ਕੈਮਰਾ ਅਤੇ ਵੱਡੇ ਡਿਸਪਲੇ ਦੇ ਨਾਲ ਆਉਣ ਲਈ ਟੀਜ਼ ਕੀਤਾ ਗਿਆ ਹੈ। ਇਸ ਵਿੱਚ 8GB ਰੈਮ ਅਤੇ 256GB ਆਨਬੋਰਡ ਸਟੋਰੇਜ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿੱਚ 5,000mAh ਦੀ ਬੈਟਰੀ ਹੋਵੇਗੀ। ਦੱਸ ਦਈਏ ਕਿ Redmi 12 4G Mediatek Soc 'ਤੇ ਚੱਲਦਾ ਹੈ।