ਹੈਦਰਾਬਾਦ: Motorola ਆਪਣੇ ਕਈ ਸਮਾਰਟਫੋਨ ਜਿਵੇ ਕਿ Moto G24 Power, Moto G34 5G ਅਤੇ Moto G04 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਫੋਨਾਂ ਦੀ ਲਾਂਚ ਡੇਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ, ਲਾਂਚ ਹੋਣ ਵਾਲੇ Moto G04 ਸਮਾਰਟਫੋਨ ਨੂੰ UAE TDRA Certification 'ਤੇ ਦੇਖਿਆ ਗਿਆ ਹੈ। ਇਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ Moto G04 ਸਮਾਰਟਫੋਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਫਿਲਹਾਲ, ਇਸ 'ਚ Moto G04 ਸਮਾਰਟਫੋਨ ਦੇ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਲੀਕ ਰਿਪੋਰਟ 'ਚ ਇਸ ਫੋਨ ਬਾਰੇ ਕਾਫ਼ੀ ਖੁਲਾਸੇ ਕੀਤੇ ਗਏ ਹਨ।
ETV Bharat / science-and-technology
Moto G04 ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਫੀਚਰਸ ਹੋਏ ਲੀਕ
Moto G04 Launch Date: Motorola ਆਪਣੇ ਨਵੇਂ ਸਮਾਰਟਫੋਨ Moto G04 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ UAE TDRA Certification 'ਤੇ ਦੇਖਿਆ ਗਿਆ ਹੈ। ਇਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ Moto G04 ਸਮਾਰਟਫੋਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ।
Published : Jan 2, 2024, 2:50 PM IST
Moto G04 ਸਮਾਰਟਫੋਨ ਦੇ ਫੀਚਰਸ:ਲੀਕ ਰਿਪੋਰਟ ਅਨੁਸਾਰ, ਕੰਪਨੀ Moto G04 ਸਮਾਰਟਫੋਨ 'ਚ 6.56 ਇੰਚ ਦੀ HD+ਡਿਸਪਲੇ ਦੇ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 1612x720 ਪਿਕਸਲ Resolution ਨੂੰ ਸਪੋਰਟ ਕਰੇਗੀ। ਇਹ ਫੋਨ ਕੁਝ ਦਿਨ ਪਹਿਲਾ ਯੂਰਪੀ ਰਿਟੇਲਰ ਦੀ ਵੈੱਬਸਾਈਟ 'ਤੇ ਵੀ ਦੇਖਿਆ ਗਿਆ ਸੀ। ਇਸ ਲਿਸਟਿੰਗ ਅਨੁਸਾਰ, Moto G04 ਸਮਾਰਟਫੋਨ 'ਚ 4GB ਰੈਮ ਅਤੇ 64GB ਸਟੋਰੇਜ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T606 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ 16MP ਦਾ ਸਿੰਗਲ ਰਿਅਰ ਕੈਮਰਾ ਮਿਲ ਸਕਦਾ ਹੈ ਅਤੇ ਸੈਲਫ਼ੀ ਲਈ 5MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Moto G04 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 10 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘਟ ਹੋਣ ਦੀ ਉਮੀਦ ਹੈ।
POCO X6 ਸੀਰੀਜ਼ ਦੀ ਲਾਂਚ ਡੇਟ:ਇਸ ਤੋਂ ਇਲਾਵਾ,POCO ਆਪਣੇ ਗ੍ਰਾਹਕਾਂ ਲਈ POCO X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। POCO X6 ਸੀਰੀਜ਼ 'ਚ POCO X6 ਅਤੇ POCO X6 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। POCO X6 ਸੀਰੀਜ਼ 11 ਜਨਵਰੀ ਨੂੰ ਲਾਂਚ ਹੋਵੇਗੀ। ਕੰਪਨੀ ਨੇ ਫਲਿੱਪਕਾਰਟ 'ਤੇ ਇੱਕ ਮਾਈਕ੍ਰੋਸਾਈਟ ਪੇਸ਼ ਕੀਤੀ ਹੈ, ਜਿਸ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ POCO X6 ਸੀਰੀਜ਼ ਨੂੰ 11 ਜਨਵਰੀ ਦੇ ਦਿਨ ਲਾਂਚ ਕਰਨ ਜਾ ਰਹੀ ਹੈ।