ਸੈਨ ਫਰਾਂਸਿਸਕੋ:ਮਾਈਕ੍ਰੋਸਾਫਟ ਨੇ ਆਪਣੇ ਐੱਜ ਬ੍ਰਾਊਜ਼ਰ 'ਚ ਡਿਟੈਚ ਫਰੌਮ ਐੱਜ ਨਾਂ ਦਾ ਨਵਾਂ ਆਪਸ਼ਨ ਪੇਸ਼ ਕੀਤਾ ਹੈ, ਜੋ ਮਲਟੀਟਾਸਕਿੰਗ ਦੀ ਸੰਭਾਵਨਾ ਨੂੰ ਵਧਾਉਂਦੇ ਹੋਏ ਯੂਜ਼ਰਸ ਨੂੰ ਸਾਈਡ ਪੈਨਲ ਨੂੰ ਮੁੱਖ ਐੱਜ ਵਿੰਡੋ ਤੋਂ ਅਲੱਗ ਕਰਨ ਦੀ ਇਜਾਜ਼ਤ ਦੇਵੇਗਾ। ਗੀਕਰਮੈਗ ਦੇ ਅਨੁਸਾਰ, ਐੱਜ ਸਾਈਡਬਾਰ ਬ੍ਰਾਊਜ਼ਰ ਦੇ ਸੱਜੇ ਪਾਸੇ ਇੱਕ ਬਿਲਟ-ਇਨ ਪੈਨਲ ਹੈ ਜੋ ਤੇਜ਼ ਪਹੁੰਚ ਲਈ ਕਈ ਤਰ੍ਹਾਂ ਦੀਆਂ ਸੁਵਿਧਾਵਾਂ, ਸ਼ਾਰਟਕੱਟ ਅਤੇ ਵੈਬਸਾਈਟਾਂ ਹੈ। ਇਹ ਵਿਕਲਪ Microsoft Edge ਦੇ ਕੈਨਰੀ ਵਰਜ਼ਨ 114.0.1789.0 ਵਿੱਚ ਉਪਲਬਧ ਹੈ।
ਡਿਟੈਚ ਫਰੌਮ ਐਜ ਫ਼ੀਚਰ ਦੇ ਕੰਮ:ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਜ ਦੀ ਸਾਈਡਬਾਰ ਨੂੰ ਲੁਕਾਉਣ ਦੀ ਸਮਰੱਥਾ ਦੇ ਬਾਵਜੂਦ ਨਵਾਂ ਡਿਟੈਚ ਫਰੌਮ ਐੱਜ ਫ਼ੀਚਰ ਯੂਜ਼ਰਸ ਨੂੰ ਆਪਣੇ ਡੈਸਕਟਾਪ ਦੇ ਸੱਜੇ ਪਾਸੇ ਸਾਈਡਬਾਰ ਨੂੰ ਪਿੰਨ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਨੇਵੀਗੇਸ਼ਨ ਆਸਾਨ ਹੋ ਜਾਂਦਾ ਹੈ। ਡੀਟੈਚ ਫਰੌਮ ਐੱਜ ਫੀਚਰ ਨਾਲ ਉਪਭੋਗਤਾ ਆਪਣੇ ਵਰਕਸਪੇਸ ਨੂੰ ਆਪਣੇ ਅਨੁਸਾਰ ਬਣਾ ਸਕਦੇ ਹਨ ਅਤੇ ਬ੍ਰਾਊਜ਼ਿੰਗ ਅਨੁਭਵ ਨੂੰ ਆਪਣੇ ਅਨੁਸਾਰ ਢਾਲ ਕੇ ਉਤਪਾਦਕਤਾ ਵਧਾ ਸਕਦੇ ਹਨ।
ਇਹ ਫੀਚਰ ਮਾਈਕ੍ਰੋਸਾਫਟ ਐਜ ਸਾਈਡਬਾਰ ਤੋਂ ਅਜਿਹੀਆਂ ਤਸਵੀਰਾਂ ਬਣਾਉਣ 'ਚ ਕਰੇਗਾ ਮਦਦ: ਇਸ ਦੌਰਾਨ, ਮਾਈਕ੍ਰੋਸਾਫਟ ਨੇ ਐਲਾਨ ਕੀਤਾ ਹੈ ਕਿ ਉਸਦੇ ਓਪਨਏਆਈ ਦਾ ਡੱਲ-ਏ ਅਧਾਰਿਤ ਏਆਈ ਚਿੱਤਰ ਜਨਰੇਟਰ ਹੁਣ ਦੁਨੀਆ ਭਰ ਦੇ ਐਜ ਉਪਭੋਗਤਾਵਾਂ ਲਈ ਡੈਸਕਟਾਪ 'ਤੇ ਉਪਲਬਧ ਹੈ। ਕੰਪਨੀ ਨੇ ਇਸ ਫੀਚਰ ਨੂੰ ਪਿਛਲੇ ਮਹੀਨੇ ਨਵੇਂ Bing ਅਤੇ Edge ਪ੍ਰੀਵਿਊ 'ਚ ਪੇਸ਼ ਕੀਤਾ ਸੀ। ਇਮੇਜ਼ ਕ੍ਰਿਏਟਰ ਨਾਲ ਯੂਜ਼ਰਸ ਕੇਵਲ ਆਪਣੇ ਸ਼ਬਦਾਂ ਵਿੱਚ ਕਾਲਪਨਿਕ ਤਸਵੀਰ ਦੀ ਵਿਆਖਿਆ ਕਰਕੇ ਜੋ ਉਹ ਦੇਖਣਾ ਚਾਹੁੰਦੇ ਹਨ, ਇੱਕ ਤਸਵੀਰ ਬਣਾ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਹ ਫੀਚਰ ਤੁਹਾਨੂੰ ਮਾਈਕ੍ਰੋਸਾਫਟ ਐਜ ਸਾਈਡਬਾਰ ਤੋਂ ਅਜਿਹੀਆਂ ਤਸਵੀਰਾਂ ਬਣਾਉਣ 'ਚ ਮਦਦ ਕਰੇਗਾ ਜੋ ਅਜੇ ਤੱਕ ਮੌਜੂਦ ਨਹੀਂ ਹੈ।