ਪੰਜਾਬ

punjab

ETV Bharat / science-and-technology

ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ ਸੂਖਮ ਔਰਗੈਨਿਜ਼ਮ ਤੇ ਮਾਈਕ੍ਰੋਬਜ਼ - Micro-organisms

ਕੀ ਤੁਸੀਂ ਜਾਣਦੇ ਹੋ ਕਿ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਦੇ ਨਾਲ, ਹੋਰ ਕਿਸਮਾਂ ਦੇ ਜੀਵ ਵੀ ਰਹਿੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ, ਫਿਰ ਵੀ ਉਨ੍ਹਾਂ ਦੇ ਆਲੇ-ਦੁਆਲੇ ਇੱਕ ਦੁਨੀਆ ਹੈ। ਇਹ ਕਿਹੜੇ ਜੀਵ ਹਨ? ਸਾਡੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਕੀ ਮਹੱਤਤਾ ਹੈ? ਅਜਿਹੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੀ ਹੈ ਵਿਸਾਲਾਕਸ਼ੀ ਅਰਿਗੇਲਾ...

microorganisms-or-microbes-in-our-day-to-day-life
ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ ਸੂਖਮ ਔਰਗੈਨਿਜ਼ਮ ਤੇ ਮਾਈਕ੍ਰੋਬਜ਼

By

Published : Jan 11, 2021, 8:13 PM IST

Updated : Feb 16, 2021, 7:53 PM IST

ਹੈਦਰਾਬਾਦ: ਵਿਸਾਲਾਕਸ਼ੀ ਅਰਿਗੇਲਾ ਦੇ ਮੁਤਾਬਕ, ਇਹ ਜੀਵ ਸੂਖਮ ਔਰਗੈਨਿਜ਼ਮ ਜਾਂ ਮਾਈਕ੍ਰੋਬਜ਼ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਇਨ੍ਹਾਂ ਨੂੰ ਵੇਖਣ ਲਈ, ਇੱਕ ਵਿਸ਼ੇਸ਼ ਉਪਕਰਣ ਦੀ ਲੋੜ ਪੈਂਦੀ ਹੈ ਜਿਸ ਨੂੰ ਮਾਈਕਰੋਸਕੋਪ ਕਿਹਾ ਜਾਂਦਾ ਹੈ।

ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ ਸੂਖਮ ਔਰਗੈਨਿਜ਼ਮ ਤੇ ਮਾਈਕ੍ਰੋਬਜ਼

ਮਾਈਕਰੋਬਾਇਓਲੋਜੀ ਵਿਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਵਿਸਾਲਾਕਸ਼ੀ ਅਰੀਗੇਲਾ ਨੇ ਇਸ ਵਿਸ਼ੇ ਨੂੰ ਆਮ ਭਾਸ਼ਾ ਵਿੱਚ ਸਮਝਾਉਂਦੇ ਹੋਏ ਸਾਨੂੰ ਇਹ ਦੱਸਿਆ ਗਿਆ ਕਿ ਇਹ ਮਾਈਕ੍ਰੋਬਜ਼ 4 ਕਿਸਮਾਂ ਦੇ ਹੁੰਦੇ ਹਨ।

  • ਇਹ ਸੂਖ਼ਮ ਜੀਵ ਹਰ ਜਗ੍ਹਾ ਮਿਲਦੇ ਹਨ; ਮਿੱਟੀ ਵਿੱਚ, ਪਾਣੀ ਵਿੱਚ, ਰੁੱਖਾਂ ਵਿੱਚ, ਭੋਜਨ ਵਿੱਚ, ਮਨੁੱਖੀ ਸਰੀਰ ਵਿੱਚ ਆਦਿ।
    ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ ਸੂਖਮ ਔਰਗੈਨਿਜ਼ਮ ਤੇ ਮਾਈਕ੍ਰੋਬਜ਼
  • ਜਦੋਂ ਅਸੀਂ ਹਰੀ ਪਰਤ ਨੂੰ ਵੇਖਦੇ ਹਾਂ ਭਾਵ ਇੱਕ ਪਰਤ ਝੀਲ, ਇੱਕ ਛੱਪੜ, ਇੱਕ ਨਦੀ ਵਿੱਚ, ਉਸਨੂੰ ਐਲਗੀ ਕਿਹਾ ਜਾਂਦਾ ਹੈ। ਇਹ ਐਲਗੀ ਸਿਰਫ ਪਾਣੀ ਵਿਚ ਉੱਗਦੀ ਹੈ।
    ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ ਸੂਖਮ ਔਰਗੈਨਿਜ਼ਮ ਤੇ ਮਾਈਕ੍ਰੋਬਜ਼
  • ਲੈਕਟੋਬੈਸਿਲਸ ਬੈਕਟੀਰੀਆ ਦੁੱਧ ਤੋਂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ।
  • ਜਦੋਂ ਬ੍ਰੈੱਡ ਕਾਲਾ ਪੈਣ ਲੱਗ ਜਾਂਦਾ ਹੈ ਤਾਂ ਬ੍ਰੈੱਡ 'ਤੇ ਫੰਗਸ ਲੱਗ ਜਾਂਦਾ ਹੈ।
  • ਮਲੇਰੀਆ ਵਰਗੀ ਬਿਮਾਰੀਆਂ ਪ੍ਰੋਟੋਜੋਆ ਕਾਰਨ ਹੁੰਦੀਆਂ ਹਨ ਅਤੇ ਇਹ ਬਿਮਾਰੀ ਮੱਛਰਾਂ ਕਾਰਨ ਫੈ਼ਲ ਜਾਂਦੀ ਹੈ।
  • ਗੋਬਰ ਗੈਸ ਸਿਰਫ਼ ਮਾਈਕ੍ਰੋਬਜ਼ ਵੱਲੋਂ ਬਣਾਈ ਜਾਂਦੀ ਹੈ।
  • ਜਿੰਨਾ ਪਦਾਰਥਾਂ ਦੀ ਰਹਿੰਦ-ਖੂੰਹਦ ਸਾਡੇ ਘਰਾਂ ਵਿਚੋਂ ਬਾਹਰ ਨਿਕਲਦੀ ਹੈ, ਮਰੇ ਹੋਏ ਜਾਨਵਰ ਅਤੇ ਰੁੱਖ ਦੇ ਪੌਦੇ ਸਾਰੇ ਇਨ੍ਹਾਂ ਮਾਈਕ੍ਰੋਬਜ਼ ਕਾਰਨ ਸੜਨ ਲੱਗ ਜਾਂਦੇ ਹਨ। ਯਾਨੀ ਇਹ ਮਿੱਟੀ ਨੂੰ ਵਧੇਰਾ ਉਪਜਾਊ ਬਣਾ ਦਿੰਦੇ ਹਨ।
    ਐਲਗੀ

ਵਿਸਾਲਾਕਸ਼ੀ ਦੇ ਮੁਤਾਬਕ ਇਹ ਮਾਈਕ੍ਰੋਬਜ਼ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਇਨ੍ਹਾਂ ਦੇ ਕੁਝ ਫਾਇਦੇ ਅਤੇ ਕੁਝ ਨੁਕਸਾਨ ਹਨ। ਇਹ ਮਾਈਕ੍ਰੋਬਜ਼ ਜਾਨਵਰਾਂ, ਪੌਦਿਆਂ ਅਤੇ ਮਨੁੱਖਾਂ ਵਿੱਚ ਕਈ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਮਹਾਂਮਾਰੀ ਵੀ ਇਨ੍ਹਾਂ ਰੋਗਾਣੂਆਂ ਕਾਰਨ ਹੁੰਦੀ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਰੋਗਾਣੂ ਟੀਕੇ ਅਤੇ ਰੋਗਾਣੂਨਾਸ਼ਕ ਬਣਾਉਣ ਵਿੱਚ ਮਦਦ ਕਰਦੇ ਹਨ।

ਫੰਗਾਈ

ਜ਼ਰਾ ਸੋਚੋ, ਤੁਸੀਂ ਕਿਵੇਂ ਮਹਿਸੂਸ ਕਰੋਗੇ ਜੇ ਤੁਸੀਂ ਆਪਣੇ ਆਲੇ-ਦੁਆਲੇ ਇਹ ਰੋਗਾਣੂਆਂ ਨੂੰ ਦੇਖ ਸਕਦੇ ਹੋ? ਚੰਗਾ ਮਹਿਸੂਸ ਹੁੰਦਾ ਹੈ ਜਾਂ ਇੱਕ ਡਰਾਉਣਾ ਸੁਪਨਾ ਮਹਿਸੂਸ ਹੁੰਦਾ ਹੈ। ਇੱਕ ਸੱਚ ਜੋ ਬਦਲਿਆ ਨਹੀਂ ਜਾ ਸਕਦਾ ਹੈ ਉਹ ਇਹ ਹੈ ਕਿ ਇਹ ਸੂਖਮ ਜੀਵ ਜਾਂ ਰੋਗਾਣੂ ਸਾਡੇ ਨਾਲ ਰਹਿੰਦੇ ਹਨ।

Last Updated : Feb 16, 2021, 7:53 PM IST

ABOUT THE AUTHOR

...view details