ਪੰਜਾਬ

punjab

ETV Bharat / science-and-technology

Threads Hits Million: ਮੈਟਾ ਦੇ 'ਥ੍ਰੈੱਡਸ' ਐਪ 'ਤੇ 24 ਘੰਟਿਆਂ ਦੇ ਅੰਦਰ 95 ਮਿਲੀਅਨ ਪੋਸਟਾਂ, 50 ਮਿਲੀਅਨ ਪ੍ਰੋਫਾਈਲ

'ਕਾਪੀਕੈਟ' ਅਤੇ 'ਥ੍ਰੈਡਸ' ਇਨ੍ਹੀਂ ਦਿਨੀਂ ਚਰਚਾ 'ਚ ਹਨ। ਟਵਿੱਟਰ ਵੱਲੋਂ ਮੇਟਾ 'ਤੇ ਵਪਾਰਕ ਰਾਜ਼ ਅਤੇ ਹੋਰ ਜਾਣਕਾਰੀ ਦੀ ਨਕਲ ਕਰ ਥ੍ਰੈਡਸ ਐਪ ਬਣਾਉਣ ਦਾ ਦੋਸ਼ ਹੈ। ਇਸ ਦੌਰਾਨ 'ਥ੍ਰੈਡਸ' ਲਾਂਚ ਹੋਣ ਤੋਂ ਬਾਅਦ ਹੀ ਯੂਜ਼ਰਸ 'ਚ ਮਸ਼ਹੂਰ ਹੋ ਗਿਆ ਹੈ।

Threads Hits Million
Threads Hits Million

By

Published : Jul 7, 2023, 3:42 PM IST

ਸੈਨ ਫਰਾਂਸਿਸਕੋ:ਟਵਿੱਟਰ ਅਤੇ ਮੈਟਾ ਵਿਚਕਾਰ ਵਪਾਰਕ ਲੜਾਈ ਕਾਫੀ ਪੁਰਾਣੀ ਹੈ। ਤਕਨਾਲੋਜੀ ਦੀ ਦੁਨੀਆ ਦੇ ਦੋਵੇਂ ਦਿੱਗਜ ਉਤਪਾਦਾਂ ਅਤੇ ਨੀਤੀਆਂ ਨੂੰ ਲੈ ਕੇ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ। ਟਵਿਟਰ ਨੇ ਮੇਟਾ 'ਤੇ 'ਕਾਪੀਕੈਟ' ਐਪ ਤੋਂ ਕਈ ਜਾਣਕਾਰੀਆਂ ਦੀ ਨਕਲ ਕਰਕੇ 'ਥ੍ਰੈਡਸ' ਐਪ ਨੂੰ ਵਿਕਸਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਥ੍ਰੈਡਸ ਐਪ 'ਤੇ 95 ਮਿਲੀਅਨ ਤੋਂ ਵੱਧ ਪੋਸਟਾਂ ਅਤੇ 50 ਮਿਲੀਅਨ ਤੋਂ ਵੱਧ ਅਕਾਊਟਸ ਆ ਗਏ ਹਨ।

24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਯੂਜ਼ਰਸ ਨੇ ਕੀਤੇ 95 ਮਿਲੀਅਨ ਤੋਂ ਵੱਧ ਥ੍ਰੈਡ ਪੋਸਟ:ਦਿ ਵਰਜ ਦੁਆਰਾ ਦੇਖੇ ਗਏ ਅੰਦਰੂਨੀ ਡੇਟਾ ਦੇ ਅਨੁਸਾਰ, 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਯੂਜ਼ਰਸ ਨੇ 95 ਮਿਲੀਅਨ ਤੋਂ ਵੱਧ ਥ੍ਰੈਡ ਪੋਸਟ ਕੀਤੇ ਹਨ ਅਤੇ ਲਗਭਗ 190 ਮਿਲੀਅਨ ਲਾਇਕਸ ਕੀਤੇ ਹਨ। ਮੈਟਾ ਨੇ ਬੁੱਧਵਾਰ ਨੂੰ 100 ਦੇਸ਼ਾਂ ਵਿੱਚ ਆਈਓਐਸ ਅਤੇ ਐਂਡਰੌਇਡ ਯੂਜ਼ਰਸ ਲਈ ਥ੍ਰੈਡਸ ਐਪ ਲਾਂਚ ਕੀਤੀ ਅਤੇ ਵਰਤਮਾਨ ਵਿੱਚ ਐਪ ਸਟੋਰ 'ਤੇ ਟਾਪ ਫ੍ਰੀ ਐਪ ਹੈ।

ਥ੍ਰੈਡਸ ਐਪ: ਥ੍ਰੈਡਸ ਇੱਕ ਨਵੀਂ ਐਪ ਹੈ, ਜਿਸਨੂੰ ਟੈਕਸਟ ਅਪਡੇਟਾਂ ਸ਼ੇਅਰ ਕਰਨ ਅਤੇ ਜਨਤਕ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਇੰਸਟਾਗ੍ਰਾਮ ਟੀਮ ਦੁਆਰਾ ਬਣਾਇਆ ਗਿਆ ਹੈ। ਇੰਸਟਾਗ੍ਰਾਮ ਦੇ ਸਮਾਨ ਥ੍ਰੈਡਸ ਦੇ ਨਾਲ ਯੂਜ਼ਰਸ ਉਨ੍ਹਾਂ ਦੋਸਤਾਂ ਅਤੇ ਕ੍ਰਿਏਟਰਸ ਨੂੰ ਫਾਲੋ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਜੁੜ ਸਕਦੇ ਹਨ। ਉਹ ਆਪਣੀਆਂ ਰੁਚੀਆਂ ਸਾਂਝੀਆਂ ਕਰਦੇ ਹਨ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਹ Instagram 'ਤੇ ਫਾਲੋ ਕਰਦੇ ਹਨ। ਨਵੀਂ ਐਪ ਨੇ ਸਿਰਫ ਦੋ ਘੰਟਿਆਂ ਵਿੱਚ 2 ਮਿਲੀਅਨ ਸਾਈਨ-ਅਪ, ਸੱਤ ਘੰਟਿਆਂ ਵਿੱਚ 10 ਮਿਲੀਅਨ ਯੂਜ਼ਰਸ ਅਤੇ 12 ਘੰਟਿਆਂ ਵਿੱਚ 30 ਮਿਲੀਅਨ ਸਾਈਨ-ਅਪ ਨੂੰ ਪਾਰ ਕਰ ਲਿਆ ਹੈ।

ਥ੍ਰੈਡਸ ਐਪ 'ਤੇ ਕਰ ਸਕੋਗੇ ਇਹ ਕੰਮ:ਤੁਸੀਂ ਥ੍ਰੈਡਸ ਪਲੇਟਫਾਰਮ 'ਤੇ 500 ਅੱਖਰਾਂ ਤੱਕ ਦੇ ਟੈਕਸਟ ਦੇ ਨਾਲ ਵੀਡੀਓ ਅਤੇ ਫੋਟੋਆਂ ਨੂੰ ਸਾਂਝਾ ਕਰਨ ਦੇ ਯੋਗ ਵੀ ਹੋਵੋਗੇ। ਤੁਸੀਂ ਇਸ 'ਤੇ 5 ਮਿੰਟ ਤੱਕ ਦੇ ਵੀਡੀਓ ਸ਼ੇਅਰ ਕਰ ਸਕਦੇ ਹੋ। ਇਸ ਦੇ ਨਾਲ ਹੀ ਲਿੰਕ ਸ਼ੇਅਰ ਕਰਨ ਦੀ ਸੁਵਿਧਾ ਵੀ ਹੋਵੇਗੀ। ਤੁਸੀਂ ਇਸ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਐਪ ਦੋਵਾਂ ਪਲੇਟਫਾਰਮਾਂ 'ਤੇ ਮੁਫਤ ਉਪਲਬਧ ਹੈ। Threads ਐਪ ਨੂੰ 100 ਤੋਂ ਵੱਧ ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ। ਇਸ ਵਿਚ ਭਾਰਤ ਵੀ ਸ਼ਾਮਲ ਹੈ। ਹਾਲਾਂਕਿ, ਇਹ ਸ਼ੁਰੂਆਤੀ ਤੌਰ 'ਤੇ ਯੂਰਪੀਅਨ ਯੂਨੀਅਨ ਵਿੱਚ ਉਪਲਬਧ ਨਹੀਂ ਹੈ।

ABOUT THE AUTHOR

...view details