ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਕੰਪਨੀ ਹੁਣ 'Meta Verified' ਨਾਮ ਦੇ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਸਿਰਫ਼ ਵੈਰੀਫਾਈਡ ਲੋਕਾਂ ਦੀ ਪੋਸਟ ਫੀਡ 'ਚ ਦੇਖਣ ਦਾ ਆਪਸ਼ਨ ਮਿਲੇਗਾ। ਤੁਹਾਨੂੰ ਸਿਰਫ਼ ਉਨ੍ਹਾਂ ਲੋਕਾਂ ਦੀ ਪੋਸਟ ਨਜ਼ਰ ਆਵੇਗੀ, ਜਿਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਬਲੂ ਟਿੱਕ ਮਿਲਿਆ ਹੋਇਆ ਹੈ। ਇਸ ਫੀਚਰ ਨਾਲ ਕ੍ਰਿਏਟਰਸ ਅਤੇ Business ਕਰਨ ਵਾਲਿਆਂ ਨੂੰ ਫਾਇਦਾ ਹੋਵੇਗਾ ਕਿਉਕਿ ਇਸ ਫੀਚਰ ਦੀ ਮਦਦ ਨਾਲ ਉਨ੍ਹਾਂ ਦੀ ਪਹੁੰਚ ਵਧੇਗੀ ਅਤੇ ਯੂਜ਼ਰਸ ਉਨ੍ਹਾਂ ਦੀ ਪੋਸਟ ਨੂੰ ਆਸਾਨੀ ਨਾਲ 'ਮੈਟਾ ਵੈਰੀਫਾਈਡ' ਦੇ ਅਦਰ ਦੇਖ ਸਕਣਗੇ। ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਆਪਣੇ ਚੈਨਲ 'ਚ ਕਿਹਾ ਕਿ ਅਸੀ ਇਸ ਫੀਚਰ ਦੀ ਟੈਸਟਿੰਗ ਯੂਜ਼ਰਸ ਨੂੰ ਨਵਾਂ ਕੰਟਰੋਲ ਅਤੇ Business ਕਰਨ ਵਾਲੇ ਲੋਕਾਂ ਨੂੰ ਡਿਸਕਵਰ ਕਰਨ 'ਚ ਮਦਦ ਕਰਨ ਲਈ ਕਰ ਰਹੇ ਹਾਂ।
ETV Bharat / science-and-technology
Instagram ਯੂਜ਼ਰਸ ਲਈ ਆ ਰਿਹਾ 'Meta Verified' ਫੀਚਰ, ਜਾਣੋ ਕੀ ਹੋਵੇਗਾ ਖਾਸ - ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ
Instagram Meta Verified Feature: ਇੰਸਟਾਗ੍ਰਾਮ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਸਿਰਫ਼ ਵੈਰੀਫਾਈਡ ਲੋਕਾਂ ਦੀ ਪੋਸਟ ਫੀਡ 'ਚ ਦੇਖਣ ਦਾ ਆਪਸ਼ਨ ਮਿਲੇਗਾ। ਇਸ ਫੀਚਰ ਨਾਲ ਕ੍ਰਿਏਟਰਸ ਅਤੇ Business ਕਰਨ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ।
Published : Oct 24, 2023, 10:59 AM IST
ਇੰਸਟਾਗ੍ਰਾਮ 'ਚ ਜਲਦ ਨਜ਼ਰ ਆਵੇਗਾ 'Meta Verified' ਫੀਚਰ:ਇੰਸਟਾਗ੍ਰਾਮ ਦਾ 'Meta Verified' ਫੀਚਰ ਤੁਹਾਨੂੰ ਐਪ ਦੇ ਮੇਨ ਪੇਜ ਦੇ ਟਾਪ ਖੱਬੇ ਪਾਸੇ ਨਜ਼ਰ ਆਵੇਗਾ, ਜਿੱਥੇ ਅਜੇ ਤੱਕ ਤੁਸੀਂ ਫੀਡ ਨੂੰ Following ਅਤੇ Favourites ਦੇ ਵਿਚਕਾਰ ਫਿਲਟਰ ਕਰ ਪਾਉਦੇ ਸੀ। ਇਸਦੇ ਅੰਦਰ ਤੁਹਾਨੂੰ 'Meta Verified' ਨਾਮ ਦਾ ਫੀਚਰ ਜਲਦ ਮਿਲੇਗਾ। ਕੰਪਨੀ ਦਾ ਇਹ ਫੀਚਰ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਖਰੀਦਣ ਲਈ ਵੀ ਪ੍ਰਰਿਤ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਮੈਟਾ ਵੈਰੀਫਾਈਡ ਲਈ ਮੋਬਾਈਲ 'ਤੇ ਹਰ ਮਹੀਨੇ 699 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਵੈੱਬ 'ਤੇ ਇਹ ਚਾਰਜ 599 ਰੁਪਏ ਹੈ। ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਕੰਪਨੀ ਬਲੂ ਟਿੱਕ, ਬਿਹਤਰ ਸਪੋਰਟ ਅਤੇ ਸਪੈਮ ਤੋਂ ਬਚਣ 'ਚ ਮਦਦ ਕਰਦੀ ਹੈ।
ਇੰਸਟਾਗ੍ਰਾਮ 'ਤੇ ਜਲਦ ਮਿਲਣਗੇ ਇਹ ਤਿੰਨ ਫੀਚਰਸ:ਇਸ ਤੋਂ ਇਲਾਵਾ, ਇੰਸਟਾਗ੍ਰਾਮ ਯੂਜ਼ਰਸ ਲਈ ਤਿੰਨ ਹੋਰ ਨਵੇਂ ਫੀਚਰ ਨੂੰ ਜਲਦ ਹੀ ਪੇਸ਼ ਕਰੇਗਾ। ਇਨ੍ਹਾਂ ਫੀਚਰਸ 'ਚ Birthday ਫੀਚਰ ਸ਼ਾਮਲ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ Birthday Celebration ਨੂੰ ਆਸਾਨੀ ਨਾਲ ਆਪਣੇ ਕਰੀਬੀਆਂ ਦੇ ਨਾਲ ਸ਼ੇਅਰ ਕਰ ਸਕਣਗੇ। ਇਸਦੇ ਨਾਲ ਹੀ ਕੰਪਨੀ ਆਡੀਓ ਅਤੇ ਸੈਲਫੀ ਨੋਟ ਫੀਚਰ ਨੂੰ ਵੀ ਪੇਸ਼ ਕਰਨ ਜਾ ਰਹੀ ਹੈ। ਇੰਸਟਾਗ੍ਰਾਮ 'ਤੇ ਪਿਛਲੇ ਸਾਲ ਨੋਟ ਫੀਚਰ ਪੇਸ਼ ਕੀਤਾ ਗਿਆ ਸੀ। ਇਸਦੀ ਮਦਦ ਨਾਲ ਯੂਜ਼ਰਸ ਆਪਣੀ ਮਨ ਦੀ ਗੱਲ ਜਾਂ ਸਟੇਟਸ ਲੋਕਾਂ ਦੇ ਨਾਲ ਸ਼ੇਅਰ ਕਰ ਸਕਦੇ ਹਨ। ਹਾਲ ਹੀ 'ਚ ਕੰਪਨੀ ਨੇ ਨੋਟ 'ਚ ਮਿਊਜ਼ਿਕ ਐਡ ਕਰਨ ਦੀ ਸੁਵਿਧਾ ਵੀ ਦਿੱਤੀ ਹੈ। ਹੁਣ ਜਲਦ ਹੀ ਕੰਪਨੀ ਯੂਜ਼ਰਸ ਨੂੰ Voice ਨੋਟ ਅਤੇ ਸੈਲਫ਼ੀ ਵੀਡੀਓ ਨੋਟ ਰਿਕਾਰਡ ਕਰਨ ਦਾ ਆਪਸ਼ਨ ਵੀ ਦੇਵੇਗੀ। ਇਸ ਤੋਂ ਇਲਾਵਾ ਹੁਣ ਇੰਸਟਾਗ੍ਰਾਮ 'ਤੇ ਜਲਦ ਹੀ ਤੁਸੀਂ ਸਟੋਰੀ ਲਈ ਮਲਟੀ ਲਿਸਟ ਬਣਾ ਸਕੋਗੇ। ਇਸ ਲਿਸਟ 'ਚ ਤੁਸੀਂ ਦੋਸਤਾਂ, ਪਰਿਵਾਰ ਦੇ ਮੈਬਰਾਂ, ਦਫ਼ਤਰ ਦੇ ਦੋਸਤਾਂ ਆਦਿ ਨੂੰ ਐਡ ਕਰ ਸਕੋਗੇ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੀ ਸਟੋਰੀ ਨੂੰ ਕੁਝ ਚੁਣੇ ਹੋਏ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ।