ਨਵੀਂ ਦਿੱਲੀ: ਮੈਟਾ-ਮਾਲਕੀਅਤ ਵਾਲਾ ਇੰਸਟਾਗ੍ਰਾਮ ਮਾਈਕ੍ਰੋ-ਬਲੌਗਿੰਗ ਟੈਕਸਟ ਪਲੇਟਫਾਰਮ ਦੇ ਨਾਲ ਐਲੋਨ ਮਸਕ ਦੁਆਰਾ ਸੰਚਾਲਿਤ ਟਵਿੱਟਰ ਨੂੰ ਟੱਕਰ ਦੇਣ ਲਈ ਤਿਆਰ ਹੈ, ਜਿਸਨੂੰ ਜੂਨ ਦੇ ਅੰਤ ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ ਨੇ ਇਸ ਪ੍ਰੋਜੈਕਟ ਦਾ ਨਾਮ P92 ਅਤੇ ਬਾਰਸੀਲੋਨਾ ਰੱਖਿਆ ਹੈ।
ਫਿਲਹਾਲ ਇਸ ਪ੍ਰੋਜੈਕਟ ਦੀ ਕੀਤੀ ਜਾ ਰਹੀ ਟੈਸਟਿੰਗ: ਸੂਤਰਾਂ ਮੁਤਾਬਕ ਕੰਪਨੀ ਫਿਲਹਾਲ ਇਸ ਪ੍ਰੋਜੈਕਟ ਦੀ ਜਾਂਚ ਕਰ ਰਹੀ ਹੈ। ਟੈਸਟਿੰਗ ਲਈ ਕੰਪਨੀ ਨੇ ਇਸ ਐਪ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਚੁਣੀਆਂ ਹੋਈਆਂ ਮਸ਼ਹੂਰ ਹਸਤੀਆਂ, ਪ੍ਰਭਾਵਕਾਂ ਅਤੇ ਕ੍ਰਿਏਟਰਸ ਨੂੰ ਗੁਪਤ ਰੂਪ ਨਾਲ ਦਿੱਤਾ ਹੈ। ਇਹ ਐਪ ਇੰਸਟਾਗ੍ਰਾਮ ਤੋਂ ਵੱਖ ਹੈ, ਪਰ ਇਹ ਲੋਕਾਂ ਨੂੰ ਦੋਵਾਂ ਐਪਸ ਦੇ ਅਕਾਊਟਸ ਨੂੰ ਜੋੜਨ ਦੀ ਆਗਿਆ ਦੇਵੇਗੀ।
ਇਹ ਨਵਾਂ ਐਪ ਇਨ੍ਹਾਂ ਪਲੇਟਫਾਰਮਸ ਨੂੰ ਦੇਵੇਗਾ ਟੱਕਰ:ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਅਤੇ ਲਾਸ ਏਂਜਲਸ ਵਿੱਚ ਸੋਸ਼ਲ ਅਤੇ ਇੰਫਲੂਐਂਸਰ ਮਾਰਕੀਟਿੰਗ ਸਿਖਾਉਣ ਵਾਲੀ ਲੀਆ ਹੈਬਰਮੈਨ ਨੇ ਹਾਲ ਹੀ ਵਿੱਚ ਐਪ ਦੇ ਵਰਣਨ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਕਿ ਇਹ ਇੰਸਟਾਗ੍ਰਾਮ ਐਪ ਟਵਿੱਟਰ ਅਤੇ ਮਸਟੋਡਨ ਵਰਗੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਸ ਨੂੰ ਟੱਕਰ ਦੇਵੇਗਾ। ਇੱਕ ਤਰ੍ਹਾਂ ਨਾਲ ਇਹ ਐਪ ਇੰਸਟਾਗ੍ਰਾਮ ਅਤੇ ਟਵਿੱਟਰ ਨਾਲ ਮਿਲਦਾ-ਜੁਲਦਾ ਹੈ। ਯਾਨੀ ਤੁਸੀਂ ਇੱਥੇ ਚੈਟ, ਗੱਲਬਾਤ, ਸ਼ੇਅਰ ਅਤੇ ਵੀਡੀਓਜ਼ ਵੀ ਦੇਖ ਸਕਦੇ ਹੋ।
- Twitter Blue Tick: ਐਲੋਨ ਮਸਕ ਨੇ ਟਵਿਟਰ ਬਲੂ ਟਿੱਕ ਗਾਹਕਾਂ ਲਈ ਕੀਤਾ ਐਲਾਨ, ਹੁਣ 2 ਘੰਟੇ ਦੀ ਵੀਡੀਓ ਕੀਤੀ ਜਾ ਸਕੇਗੀ ਅਪਲੋਡ
- Instagram New Feature: ਇੰਸਟਾਗ੍ਰਾਮ ਨੇ ਨਵਾਂ ਫੀਚਰ ਕੀਤਾ ਰੋਲਆਓਟ, ਹੁਣ ਯੂਜ਼ਰਸ ਲਈ ਰੀਲ ਐਡਿਟ ਕਰਨਾ ਹੋਵੇਗਾ ਆਸਾਨ
- Amazon: ਇਸ ਤਰੀਕ ਤੋਂ Amazon 'ਤੇ ਸਮਾਨ ਖਰੀਦਣਾ ਹੋਵੇਗਾ ਮਹਿੰਗਾ, ਜਾਣੋ ਕੀਮਤਾਂ ਵਿੱਚ ਕਿੰਨੇ ਫੀਸਦੀ ਹੋਇਆ ਵਾਧਾ
ਇੰਸਟਾਗ੍ਰਾਮ ਦੀ ਨਵੀਂ ਐਪ 'ਚ ਇਹ ਫੀਚਰ ਹੋਣਗੇ ਉਪਲਬਧ:ਹੈਬਰਮੈਨ ਨੇ ਇਹ ਵੀ ਦੱਸਿਆ ਕਿ ਇਸ ਨਵੀਂ ਐਪ 'ਚ ਯੂਜ਼ਰ 500 ਅੱਖਰਾਂ ਤੱਕ ਦਾ ਟੈਕਸਟ ਪੋਸਟ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਸ 'ਚ ਫੋਟੋ, ਲਿੰਕ ਅਤੇ ਵੀਡੀਓ ਵੀ ਪੋਸਟ ਕਰ ਸਕਦੇ ਹਨ। ਇਸਦੇ ਨਾਲ ਹੀ ਇਹ ਐਪ ਇੰਸਟਾਗ੍ਰਾਮ ਨਾਲ ਆਸਾਨੀ ਨਾਲ ਲਿੰਕ ਹੋ ਜਾਵੇਗਾ, ਤਾਂ ਜੋ ਯੂਜ਼ਰਸ ਨੂੰ ਆਪਣੇ ਮੌਜੂਦਾ ਫਾਲੋਅਰਜ਼ ਨਾਲ ਜੁੜਨ ਵਿੱਚ ਕੋਈ ਮੁਸ਼ਕਲ ਨਾ ਆਵੇ। ਇੰਸਟਾਗ੍ਰਾਮ ਦੀ ਨਵੀਂ ਐਪ ਟੈਕਸਟ ਬੇਸਡ ਹੋਵੇਗੀ ਅਤੇ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਪ੍ਰਦਾਨ ਕਰੇਗੀ। ਇਹ ਯੂਜ਼ਰਸ ਨੂੰ ਆਪਣੀ ਟਾਈਮਲਾਈਨ 'ਤੇ ਟਵਿੱਟਰ ਵਰਗੀਆਂ ਪੋਸਟਾਂ ਬਣਾਉਣ ਦੀ ਵੀ ਆਗਿਆ ਦੇਵੇਗੀ। ਇਸ ਐਪ ਰਾਹੀਂ ਦਰਸ਼ਕਾਂ ਅਤੇ ਦੋਸਤਾਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਐਪ ਨੂੰ ਲੈ ਕੇ ਮੈਟਾ ਪਲੇਟਫਾਰਮਸ ਇੰਕ. ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਤੋਂ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।