ਹੈਦਰਾਬਾਦ: ਸੋਸ਼ਲ ਮੀਡੀਆ ਕੰਪਨੀ ਮੇਟਾ ਦੁਆਰਾ ਭਾਰਤ ਵਿੱਚ ਵੈਰੀਫਾਈਡ ਸੇਵਾ ਲਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਯੂਜ਼ਰਸ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ 'ਤੇ ਬਲੂ ਵੈਰੀਫਿਕੇਸ਼ਨ ਟਿੱਕਸ ਖਰੀਦ ਸਕਣਗੇ। ਇਹ ਸੇਵਾ ਮੋਬਾਈਲ ਐਪਸ ਲਈ ਲਾਂਚ ਕੀਤੀ ਗਈ ਹੈ ਅਤੇ ਯੂਜ਼ਰਸ ਨੂੰ ਵੈਰੀਫਿਕੇਸ਼ਨ ਟਿਕ ਲਈ ਐਪ 'ਤੇ 699 ਰੁਪਏ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਲੈਣੀ ਹੋਵੇਗੀ। Meta ਅਗਲੇ ਕੁਝ ਮਹੀਨਿਆਂ ਵਿੱਚ ਵੈੱਬ 'ਤੇ ਵੀ ਇਸ ਗਾਹਕੀ ਨੂੰ 599 ਰੁਪਏ ਪ੍ਰਤੀ ਮਹੀਨਾ ਵਿੱਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਫੇਸਬੁੱਕ ਵੈਰੀਫਾਈਡ ਅਕਾਊਂਟ ਸਬਸਕ੍ਰਿਪਸ਼ਨ ਦੀ ਕੀਮਤ:ਖਬਰਾਂ ਮੁਤਾਬਕ ਵੈੱਬ ਵਰਜ਼ਨ ਸ਼ੁਰੂ ਹੋਣ 'ਤੇ ਯੂਜ਼ਰਸ ਨੂੰ 599 ਰੁਪਏ ਦਾ ਮਹੀਨਾਵਾਰ ਸਬਸਕ੍ਰਿਪਸ਼ਨ ਆਫਰ ਕੀਤਾ ਜਾਵੇਗਾ। ਮੇਟਾ ਨੇ ਕਿਹਾ ਹੈ ਕਿ ਭਾਰਤ 'ਚ ਯੂਜ਼ਰ ਇਸ ਸੁਵਿਧਾ ਲਈ iOS ਅਤੇ Android 'ਤੇ ਫਿਲਹਾਲ 699 ਰੁਪਏ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਲੈ ਸਕਦੇ ਹਨ। ਫੇਸਬੁੱਕ ਵੈਰੀਫਾਈਡ ਅਕਾਊਂਟ ਸਬਸਕ੍ਰਿਪਸ਼ਨ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਸ ਨੂੰ ਸਰਕਾਰੀ ਆਈਡੀ ਨਾਲ ਆਪਣੇ ਅਕਾਊਟ ਦੀ ਪੁਸ਼ਟੀ ਕਰਨੀ ਪਵੇਗੀ।
- Instagram New Feature: ਸਨੈਪਚੈਟ ਤੋਂ ਬਾਅਦ ਹੁਣ ਇੰਸਟਾਗ੍ਰਾਮ 'ਤੇ ਵੀ AI ਨਾਲ ਕਰ ਸਕੋਗੇ ਚੈਟ, ਇੰਸਟਾਗ੍ਰਾਮ ਕਰ ਰਿਹਾ ਇਸ ਫੀਚਰ 'ਤੇ ਕੰਮ
- WhatsApp 'ਤੇ ਹੁਣ ਸ਼ੇਅਰ ਕਰ ਸਕੋਗੇ HD ਕੁਆਲਿਟੀ ਦੀਆਂ ਤਸਵੀਰਾਂ, ਫਿਲਹਾਲ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ
- Maruti Jimny Launched: ਹੁਣ ਮਹਿੰਦਰਾ ਥਾਰ ਨੂੰ ਮਿਲੇਗੀ ਸਖ਼ਤ ਟੱਕਰ, ਮਾਰੂਤੀ ਨੇ ਲਾਂਚ ਕੀਤੀ ਆਪਣੀ ਆਫ-ਰੋਡ SUV ਜਿਮਨੀ