ਹੈਦਰਾਬਾਦ: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਥ੍ਰੈਡਸ ਐਪ ਨੂੰ ਲਾਂਚ ਕਰ ਦਿੱਤਾ ਹੈ। ਇਸ ਐਪ ਨੂੰ ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ। ਲੰਬੇ ਸਮੇਂ ਤੋਂ ਮੈਟਾ ਇਸ ਐਪ 'ਤੇ ਕੰਮ ਕਰ ਰਿਹਾ ਸੀ ਜੋ ਆਖਿਰਕਾਰ ਲਾਂਚ ਹੋ ਗਿਆ ਹੈ। ਤੁਸੀਂ ਐਪ ਨੂੰ ਐਂਡਰਾਇਡ ਅਤੇ ਆਈਓਐਸ ਦੋਵਾਂ 'ਤੇ ਡਾਊਨਲੋਡ ਕਰ ਸਕਦੇ ਹੋ। ਮੈਟਾ ਨੇ ਥ੍ਰੈਡਸ ਨੂੰ ਸਟੈਂਡਅਲੋਨ ਐਪ ਦੇ ਤੌਰ 'ਤੇ ਲਾਂਚ ਕੀਤਾ ਹੈ ਪਰ ਯੂਜ਼ਰਸ ਇੰਸਟਾਗ੍ਰਾਮ ਦੀ ਮਦਦ ਨਾਲ ਇਸ 'ਤੇ ਲੌਗਇਨ ਵੀ ਕਰ ਸਕਦੇ ਹਨ।
ਮਾਰਕ ਜ਼ੁਕਰਬਰਗ ਨੇ ਕੀਤਾ ਪੋਸਟ: ਮਾਰਕ ਜ਼ੁਕਰਬਰਗ ਨੇ ਫਾਇਰ ਇਮੋਜੀ ਦੇ ਨਾਲ ਪੋਸਟ ਕੀਤਾ, "ਆਓ ਇਹ ਕਰਦੇ ਹਾਂ। ਥ੍ਰੈਡਸ ਵਿੱਚ ਤੁਹਾਡਾ ਸੁਆਗਤ ਹੈ। ਵਿਸ਼ਲੇਸ਼ਕ ਐਪ ਦੇ ਲਾਂਚ ਨੂੰ ਲੈ ਕੇ ਉਤਸ਼ਾਹਿਤ ਹਨ, ਕਿਉਂਕਿ ਥ੍ਰੈਡਸ ਇੰਸਟਾਗ੍ਰਾਮ ਨਾਲ ਜੁੜਿਆ ਹੋਇਆ ਹੈ। ਜਿਸ ਨਾਲ ਇਸਦਾ ਉਪਭੋਗਤਾਬੇਸ ਵਧੇਗਾ ਅਤੇ ਇਸ਼ਤਿਹਾਰਬਾਜ਼ੀ ਵੀ ਵਧੀਆ ਹੋਵੇਗੀ। ਇਸਦੇ ਨਾਲ ਹੀ ਵਿਸ਼ਲੇਸ਼ਕਾਂ ਨੇ ਇਹ ਵੀ ਕਿਹਾ ਕਿ ਥ੍ਰੈਡਸ ਟਵਿੱਟਰ ਤੋਂ ਆਪਣੇ ਇਸ਼ਤਿਹਾਰ ਖੋਹ ਸਕਦਾ ਹੈ ਕਿਉਂਕਿ ਟਵਿੱਟਰ ਅਜੇ ਤੱਕ ਆਪਣੇ ਵਿਗਿਆਪਨਕਰਤਾਵਾਂ ਨੂੰ ਖੁਸ਼ ਨਹੀਂ ਕਰ ਸਕਿਆ ਹੈ। ਹਾਲਾਂਕਿ ਕੰਪਨੀ ਦੇ ਨਵੇਂ ਸੀਈਓ ਇਸ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।