ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਮੈਟਾ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਆਪਸ 'ਚ ਜੋੜਨ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਹਾਲ ਹੀ ਵਿੱਚ ਥ੍ਰੈਡ ਐਪ ਨੂੰ ਲਾਂਚ ਕੀਤਾ ਸੀ, ਜੋ ਕਿ ਇੰਸਟਾਗ੍ਰਾਮ ਨਾਲ ਜੁੜਿਆ ਹੋਇਆ ਐਪ ਹੈ। ਦੂਜੇ ਪਾਸੇ ਫੇਸਬੁੱਕ ਦੇ ਨਾਲ ਕੰਪਨੀ ਨੇ ਵਟਸਐਪ ਨੂੰ ਜੋੜਿਆ ਹੈ। ਹੁਣ ਮਾਰਕ ਇੰਸਟਾਗ੍ਰਾਮ ਨੂੰ ਵੀ ਵਟਸਐਪ ਦੇ ਨਾਲ ਜੋੜਨ ਦੀ ਪਲੈਨਿੰਗ ਕਰ ਰਹੇ ਹਨ।
WABetaInfo ਨੇ ਸ਼ੇਅਰ ਕੀਤੀ ਜਾਣਕਾਰੀ: WABetaInfo ਦੀ ਰਿਪੋਰਟ ਅਨੁਸਾਰ, ਕੰਪਨੀ ਨੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀ ਨਵਾਂ ਅਪਡੇਟ ਰੋਲਆਊਟ ਕੀਤਾ ਹੈ। ਇਸ ਅਪਡੇਟ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਨਵੀਂ ਸੁਵਿਧਾ ਪੇਸ਼ ਕਰਨ ਜਾ ਰਹੀ ਹੈ, ਜੋ ਐਂਡਰਾਈਡ ਯੂਜ਼ਰਸ ਨੂੰ ਇੰਸਟਾਗ੍ਰਾਮ 'ਤੇ ਆਪਣੇ ਸਟੇਟਸ ਅਪਡੇਟ ਨੂੰ ਆਟੋਮੈਟਿਕ ਸ਼ੇਅਰ ਕਰਨ ਦੀ ਆਗਿਆ ਦੇਵੇਗੀ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸੁਵਿਧਾ ਐਪ ਦੇ ਆਉਣ ਵਾਲੇ ਅਪਡੇਟ ਦੇ ਨਾਲ ਉਪਲਬਧ ਹੋਵੇਗੀ।
ਇਸ ਤਰ੍ਹਾਂ ਕੰਮ ਕਰੇਗਾ ਨਵਾਂ ਅਪਡੇਟ:WABetaInfo ਦੀ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਕ੍ਰੀਨਸ਼ਾਰਟ ਅਨੁਸਾਰ, ਵਟਸਐਪ ਇੰਸਟਾਗ੍ਰਾਮ ਦੇ ਨਾਲ ਸ਼ਮੂਲੀਅਤ ਬਣਾਉਣ ਲਈ ਸ਼ੇਅਰ ਦਾ ਆਪਸ਼ਨ ਦੇਵੇਗਾ। ਇਹ ਆਪਸ਼ਨ ਆਉਣ ਵਾਲੇ ਦਿਨਾਂ 'ਚ ਉਪਲਬਧ ਹੋਣ ਦੀ ਉਮੀਦ ਹੈ। ਇਸ ਸੁਵਿਧਾ ਨਾਲ ਯੂਜ਼ਰਸ ਦਾ ਸਿਰਫ਼ ਸਮੇਂ ਹੀ ਨਹੀ ਬਚੇਗਾ, ਸਗੋ ਵਟਸਐਪ ਅਤੇ ਇੰਸਟਾਗ੍ਰਾਮ 'ਤੇ ਤੁਸੀਂ ਇੱਕੋ ਕੰਟੈਟ ਸ਼ੇਅਰ ਕਰ ਸਕੋਗੇ। ਇਨ੍ਹਾਂ ਦੋਨੋ ਅਲੱਗ-ਅਲੱਗ ਪਲੇਟਫਾਰਮਾਂ 'ਤੇ ਅਲੱਗ ਕੰਟੈਟ ਸ਼ੇਅਰ ਕਰਨ ਦੀ ਜਗ੍ਹਾਂ ਯੂਜ਼ਰਸ ਇੱਕ ਹੀ ਸਟੈਪ 'ਚ ਦੋਨੋ ਐਪਾਂ 'ਤੇ ਇੱਕ ਹੀ ਅਪਡੇਟ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ, ਇਹ ਸੁਵਿਧਾ ਆਪਸ਼ਨਲ ਹੋਵੇਗੀ, ਜਿਸ ਰਾਹੀ ਯੂਜ਼ਰਸ ਇਸ ਆਪਸ਼ਨ ਨੂੰ ਆਨ ਅਤੇ ਆਫ਼ ਕਰ ਸਕਦੇ ਹਨ।
ਵਟਸਐਪ ਨੇ ਪੇਸ਼ ਕੀਤਾ 'Secret code' ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਹੋਰ ਵੀ ਕਈ ਨਵੇਂ ਫੀਚਰ ਪੇਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਵਟਸਐਪ ਨੇ 'Secret code' ਫੀਚਰ ਵੀ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪ੍ਰਾਈਵੇਟ ਚੈਟ ਨੂੰ ਲੌਕ ਲਗਾ ਸਕਣਗੇ। Secret ਕੋਡ ਫੀਚਰ ਮੈਸੇਜਿੰਗ ਐਪ ਦੇ ਮੌਜ਼ੂਦਾ ਚੈਟ ਲੌਕ ਟੂਲ 'ਤੇ ਹੀ ਕੰਮ ਕਰੇਗਾ, ਜਿਸਦੀ ਮਦਦ ਨਾਲ ਯੂਜ਼ਰਸ ਕਿਸੇ ਪ੍ਰਾਈਵੇਟ ਚੈਟ ਨੂੰ ਪਾਸਵਰਡ ਦੇ ਨਾਲ ਪ੍ਰੋਟੈਕਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੈਟ ਲੌਕ ਫੋਲਡਰ ਚੈਟ ਲਿਸਟ ਤੋਂ ਅਲੱਗ ਹੋਵੇਗਾ, ਜੋ ਪੂਰੀ ਤਰ੍ਹਾਂ ਨਾਲ Hidden ਹੋਵੇਗਾ। ਇਨ੍ਹਾਂ ਚੈਟਾਂ ਨੂੰ ਦੇਖਣ ਲਈ ਯੂਜ਼ਰਸ ਨੂੰ ਸਰਚ ਬਾਰ 'ਚ Secret ਕੋਡ ਭਰਨਾ ਹੋਵੇਗਾ। ਵਟਸਐਪ ਦੇ ਇਸ ਫੀਚਰ ਨਾਲ ਤਰੁੰਤ ਚੈਟ ਲੌਕ ਹੋ ਜਾਵੇਗੀ। ਜਦੋ ਯੂਜ਼ਰਸ ਕਿਸੇ ਚੈਟ ਨੂੰ ਦੇਰ ਤੱਕ ਪ੍ਰੈਂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਚੈਟ ਲੌਕ ਕਰਨ ਦਾ ਆਪਸ਼ਨ ਮਿਲੇਗਾ। ਇਸ ਲਈ ਸੈਟਿੰਗ 'ਚ ਜਾ ਕੇ ਤੁਹਾਨੂੰ ਚੈਟ ਲੌਕ ਕਰਨ ਦਾ ਆਪਸ਼ਨ ਲੱਭਣ ਦੀ ਲੋੜ ਨਹੀਂ ਪਵੇਗੀ।