ਹੈਦਰਾਬਾਦ: ਮੇਟਾ ਨੇ ਇੰਸਟਾਗ੍ਰਾਮ ਨੋਟਸ ਵਿੱਚ 2 ਨਵੇਂ ਵਿਕਲਪ ਸ਼ਾਮਲ ਕੀਤੇ ਹਨ। ਹੁਣ ਯੂਜ਼ਰਸ ਆਪਣਾ ਪਸੰਦੀਦਾ ਗੀਤ ਇੰਸਟਾਗ੍ਰਾਮ ਨੋਟ 'ਚ ਸੈੱਟ ਕਰ ਸਕਦੇ ਹਨ। ਇਸਦੇ ਨਾਲ ਹੀ ਨੋਟ ਵਿੱਚ ਲਿਖੇ ਸ਼ਬਦਾਂ ਦਾ ਅਨੁਵਾਦ ਕਰਕੇ ਤੁਸੀਂ ਜਾਣ ਸਕਦੇ ਹੋ ਕਿ ਵਿਅਕਤੀ ਨੇ ਤੁਹਾਡੀ ਆਪਣੀ ਭਾਸ਼ਾ ਵਿੱਚ ਕੀ ਲਿਖਿਆ ਹੈ। ਇੰਸਟਾਗ੍ਰਾਮ 'ਚ ਨੋਟਸ ਫੀਚਰ ਨੂੰ ਕੰਪਨੀ ਨੇ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਸੀ, ਜਿਸ 'ਚ ਯੂਜ਼ਰਸ 60 ਅੱਖਰਾਂ ਤੱਕ ਦੇ ਨੋਟ ਲਿਖ ਸਕਦੇ ਹਨ। ਇਹ ਫੀਚਰ ਇੱਕ ਤਰ੍ਹਾਂ ਨਾਲ ਫਾਲੋਅਰਸ ਨੂੰ ਯੂਜ਼ਰਸ ਦੀ ਅਪਡੇਟ ਦਿੰਦਾ ਹੈ। ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਹੁਣ ਕੰਪਨੀ ਨੇ ਇਸ ਵਿੱਚ ਸੰਗੀਤ ਦਾ ਵਿਕਲਪ ਵੀ ਜੋੜਿਆ ਹੈ। ਇੱਕ ਸਟੋਰੀ ਵਾਂਗ 24 ਘੰਟਿਆਂ ਲਈ ਚੈਟ ਸੈਕਸ਼ਨ ਦੇ ਸਿਖਰ 'ਤੇ ਨੋਟਸ ਦਿਖਾਈ ਦਿੰਦੇ ਹਨ। ਜੇਕਰ ਕੋਈ ਤੁਹਾਡੇ ਨੋਟ ਦਾ ਜਵਾਬ ਦਿੰਦਾ ਹੈ, ਤਾਂ ਇਹ ਤੁਹਾਨੂੰ ਚੈਟ ਸੈਕਸ਼ਨ ਵਿੱਚ ਦਿਖਾਈ ਦਿੰਦਾ ਹੈ।
ਇੰਨੇ ਸਕਿੰਟਾਂ ਦੀ ਮਿਊਜ਼ਿਕ ਕਲਿੱਪ ਨੂੰ ਨੋਟਸ ਵਿੱਚ ਜੋੜਿਆ ਜਾ ਸਕੇਗਾ:ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਯੂਜ਼ਰਸ ਸਿਰਫ 30 ਸੈਕਿੰਡ ਤੱਕ ਦੇ ਮਿਊਜ਼ਿਕ ਕਲਿਪਸ ਨੂੰ ਨੋਟਸ ਵਿੱਚ ਜੋੜ ਸਕਣਗੇ। ਇਸ ਦੇ ਨਾਲ ਹੀ ਜੇਕਰ ਯੂਜ਼ਰਸ ਚਾਹੁਣ ਤਾਂ ਮਿਊਜ਼ਿਕ ਦੇ ਨਾਲ ਟੈਕਸਟ ਨੋਟਸ ਵੀ ਐਡ ਕਰ ਸਕਦੇ ਹਨ, ਜਿਸ 'ਚ ਇਮੋਜੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਗੀਤ ਐਡ ਕਰਨ ਤੋਂ ਇਲਾਵਾ ਕੰਪਨੀ ਨੇ ਨੋਟਸ ਟ੍ਰਾਂਸਲੇਸ਼ਨ ਫੀਚਰ ਨੂੰ ਵੀ ਰੋਲਆਊਟ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਨੋਟਸ ਦਾ ਅਨੁਵਾਦ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਟ੍ਰਾਂਸਲੇਸ਼ਨ ਫੀਚਰ ਕੰਪਨੀ ਪਹਿਲਾਂ ਹੀ ਕਮੈਂਟਸ ਅਤੇ ਪੋਸਟ ਡਿਕ੍ਰਿਪਸ਼ਨ ਲਈ ਦਿੰਦੀ ਹੈ।