ਨਵੀ ਦਿੱਲੀ:ਟਵਿੱਟਰ ਦੀ ਰਾਹ 'ਤੇ ਹੁਣ ਮੇਟਾ ਵੀ ਚਲਣ ਵਾਲਾ ਹੈ। ਫੇਸਬੁਕ ਅਤੇ ਇੰਸਟਾਗ੍ਰਾਮ ਦੀ ਕੰਪਨੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫੇਸਬੁਕ ਅਤੇ ਇੰਸਟਾਗ੍ਰਾਮ ਦੇ ਯੂਜ਼ਰਸ ਵੀ ਪੈਸੇ ਦੇਕੇ ਆਪਣਾ ਅਕਾਉਂਟ ਬਲੂ ਟਿਕ ਜਾਨਿਕਿ ਵੈਰਿਫਾਇਡ ਕਰਵਾ ਸਕਦੇ ਹਨ। ਦਰਅਸਲ ਕੁੱਝ ਸਮੇਂ ਪਹਿਲਾ ਟਵਿੱਟਰ ਸੀਈਓ ਐਲਨ ਮਸਕ ਨੇ ਬਲੂ ਟਿਕ ਹੈਂਡਲ ਦੀ ਸੁਵਿਧਾ 'ਤੇ ਚਾਰਜ ਲਗਾਇਆ ਸੀ।
ਪੋਸਟ ਸ਼ੇਅਰ ਕਰ ਦਿੱਤੀ ਇਸ ਬਾਰੇ ਜਾਣਕਾਰੀ:Meta CEO ਮਾਰਕ ਜ਼ੁਕਰਬਰਗ ਨੇ ਫੇਸਬੁਕ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ। ਪੋਸਟ ਵਿੱਚ ਲਿਖਿਆ ਕਿ ਅਸੀਂ ਫੇਸਬੁਕ ਅਤੇ ਇੰਸਟਾਗ੍ਰਾਮ ਲਈ ਮੇਟਾ ਵੈਰੀਫਾਇਡ ਸੇਵਾਂ ਦੀ ਟੈਸਟਿੰਗ ਸ਼ੁਰੂ ਕਰ ਰਹੇ ਹਾਂ। ਇਸ ਫੀਚਰ ਤਹਿਤ ਤੁਹਾਡੀ ਅਕਾਉਂਟ ਦੀ ਸਰਕਾਰੀ ਆਈਡੀ ਦੇ ਤਹਿਤ ਜਾਂਚ ਹੋਵੇਗੀ। ਇਸਦੇ ਨਾਲ ਹੀ ਇਸ ਤੋਂ ਤੁਹਾਡੀ ਰੀਚ ਵੀ ਵਧੇਗੀ। ਮੇਟਾ ਟੈਸਟਿੰਗ ਦੇ ਰੂਪ ਵਿੱਚ ਇਸਦੀ ਸ਼ੁਰੂਆਤ ਅਸਟ੍ਰੇਲੀਆਂ ਅਤੇ ਨਿਉਜੀਲੈਂਡ ਤੋਂ ਕਰ ਰਿਹਾ ਹੈ। ਕੰਪਨੀ ਨੇ ਉਮੀਦ ਜਤਾਈ ਹੈ ਕਿ ਜਲਦ ਹੀ ਮੇਟਾ ਵੈਰੀਫਾਈ ਫੀਚਰ ਪੂਰੀ ਦੁਨੀਆਂ ਵਿੱਚ ਲਿਆਂਦਾ ਜਾਵੇਗਾ।