ਬੈਂਗਲੁਰੂ/ਕਰਨਾਟਕਾ: ਪੁਲਾੜ ਖੋਜ ਵਿੱਚ ਭਾਰਤ ਦੇ ਯਤਨਾਂ ਨੂੰ 23 ਅਗਸਤ ਨੂੰ ਇੱਕ ਸ਼ਾਨਦਾਰ ਸਫਲਤਾ ਮਿਲੇਗੀ, ਜਦੋਂ ਚੰਦਰਯਾਨ-3 ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕਰੇਗਾ ਅਤੇ ਇਸ ਦਾ ਕਈ ਪਲੇਟਫਾਰਮਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਐਤਵਾਰ ਨੂੰ ਕਿਹਾ ਕਿ ਇਹ ਉਪਲਬਧੀ ਭਾਰਤੀ ਵਿਗਿਆਨ, ਇੰਜੀਨੀਅਰਿੰਗ, ਤਕਨਾਲੋਜੀ ਅਤੇ ਉਦਯੋਗ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੋਵੇਗੀ, ਜੋ ਪੁਲਾੜ ਖੋਜ ਵਿੱਚ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੈ।
ਇਨ੍ਹਾਂ ਪਲੇਟਫਾਰਮਾਂ ਉੱਤੇ ਦੇਖ ਸਕੋਗੇ ਲਾਈਵ :ਪੂਰਾ ਦੇਸ਼ ਚੰਦਰਯਾਨ-3 ਨੂੰ 'ਸਾਫਟ ਲੈਂਡਿੰਗ' 'ਚ ਸਫਲ ਹੁੰਦਾ ਦੇਖਣਾ ਚਾਹੁੰਦਾ ਹੈ। ਇਸ ਮਹੱਤਵਪੂਰਨ ਸਮਾਗਮ ਦਾ ਲਾਈਵ ਟੈਲੀਕਾਸਟ 23 ਅਗਸਤ, 2023 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:27 ਵਜੇ ਸ਼ੁਰੂ ਕੀਤਾ ਜਾਵੇਗਾ। 'ਸਾਫਟ-ਲੈਂਡਿੰਗ' ਦਾ ਲਾਈਵ ਟੈਲੀਕਾਸਟ ਇਸਰੋ ਦੀ ਵੈੱਬਸਾਈਟ, ਇਸ ਦੇ ਯੂਟਿਊਬ ਚੈਨਲ, ਇਸਰੋ ਦੇ ਫੇਸਬੁੱਕ ਪੇਜ ਅਤੇ ਡੀਡੀ ਨੈਸ਼ਨਲ ਟੀਵੀ ਚੈਨਲ ਸਮੇਤ ਕਈ ਪਲੇਟਫਾਰਮਾਂ 'ਤੇ ਉਪਲਬਧ ਹੋਵੇਗਾ।