ਨਵੀਂ ਦਿੱਲੀ: ਮਾਈਕ੍ਰੋਸਾਫਟ ਦੇ ਮਲਕੀਅਤ ਵਾਲੇ ਲਿੰਕਡਇਨ ਨੇ ਆਪਣੇ ਵਿਸ਼ਵ ਵਪਾਰ ਆਰਗੇਨਾਈਜ਼ੇਸ਼ਨ (ਜੀ.ਬੀ.ਓ) ਦੇ ਪੁਨਰਗਠਨ ਯਤਨਾਂ ਦੇ ਤਹਿਤ 716 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ ਅਤੇ ਪ੍ਰਭਾਵਿਤ ਹੋਣ ਵਾਲਿਆ ਵਿੱਚੋਂ ਇੱਕ ਔਰਤ ਨੇ ਆਪਣਾ ਤਜਰਬਾ ਸਾਂਝਾ ਕਰਨ ਲਈ ਪਲੇਟਫਾਰਮ ਦਾ ਸਹਾਰਾ ਲਿਆ, ਜਿਸ ਨੂੰ ਆਪਣਾ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਲੀ ਸ਼ੂਮਾਕਰ, ਜਿਨ੍ਹਾਂ ਨੇ ਪਹਿਲਾਂ ਆਇਰਲੈਂਡ ਵਿੱਚ ਲਿੰਕਡਇਨ ਵਿੱਚ ਇੰਟਰਨ ਵਜੋਂ ਕੰਮ ਕੀਤਾ ਸੀ, ਨੇ ਆਪਣੀ ਪੋਸਟ ਵਿੱਚ ਲਿਖਿਆ, "ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਰਖਾਸਤ ਕਰ ਦਿੱਤਾ? ਮੇਰੀ ਦੁਨੀਆਂ ਵਿੱਚ ਤੁਹਾਡਾ ਸੁਆਗਤ ਹੈ। ਅੱਜ ਲਿੰਕਡਇਨ ਨੇ ਨਾ ਸਿਰਫ ਆਪਣੇ ਮੁਸ਼ਕਲ ਫੈਸਲੇ ਦਾ ਐਲਾਨ ਕੀਤਾ, ਸਗੋਂ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਨਾਲ-ਨਾਲ ਕਾਰੋਬਾਰੀ ਲੀਡਰਸ਼ਿਪ ਪ੍ਰੋਗਰਾਮ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਜਿਸਦਾ ਮੈਂ ਹਿੱਸਾ ਬਣਨਾ ਸੀ।
ETV Bharat / science-and-technology
Layoffs: ਕੰਪਨੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਨੌਕਰੀ ਤੋਂ ਕੀਤਾ ਬਰਖਾਸਤ, ਔਰਤ ਨੇ ਸਾਂਝਾ ਕੀਤਾ ਆਪਣਾ ਅਨੁਭਵ - ਲਿੰਕਡਇਨ ਟੀਮ ਤੋਂ ਇੱਕ ਇਮੇਲ ਮਿਲਿਆ
ਲਿੰਕਡਇਨ ਨੇ ਆਪਣੇ ਵਿਸ਼ਵ ਟਰੇਡ ਆਰਗੇਨਾਈਜ਼ੇਸ਼ਨ ਜੀਬੀਓ ਦੇ ਪੁਨਰਗਠਨ ਦੇ ਯਤਨਾਂ ਦੇ ਤਹਿਤ 716 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ ਅਤੇ ਪ੍ਰਭਾਵਿਤ ਹੋਣ ਵਾਲਿਆ ਵਿੱਚੋਂ ਇੱਕ ਔਰਤ ਨੇ ਆਪਣੇ ਅਨੁਭਵ ਨੂੰ ਸਾਂਝਾ ਕਰਨ ਲਈ ਪਲੇਟਫਾਰਮ ਦਾ ਸਹਾਰਾ ਲਿਆ।
ਲਿੰਕਡਇਨ ਟੀਮ ਤੋਂ ਇੱਕ ਇਮੇਲ ਮਿਲਿਆ: ਸ਼ੂਮਾਕਰ ਦੇ ਅਨੁਸਾਰ," ਉਨ੍ਹਾਂ ਦੁਆਰਾ ਕੰਪਨੀ ਸਤੰਬਰ, 2022 ਵਿੱਚ ਇੱਕ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਲਿੰਕਡਇਨ ਟੀਮ ਤੋਂ ਇੱਕ ਇਮੇਲ ਮਿਲਿਆ। ਜਿਸ ਵਿੱਚ ਕਿਹਾ ਗਿਆ ਸੀ ਕਿ ਆਫ਼ਰ ਲੈਟਰ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਪੋਸਟ ਵਿੱਚ ਸਬੂਤ ਦੇ ਤੌਰ 'ਤੇ ਇਮੇਲ ਦਾ ਸਕ੍ਰੀਨਸ਼ਾਰਟ ਵੀ ਸਾਂਝਾ ਕੀਤਾ ਹੈ। ਹਾਲਾਂਕਿ ਇਮੇਲ ਵਿੱਚ ਕੁਝ ਵਿੱਤੀ ਸਹਾਇਤਾ ਦਾ ਹਵਾਲਾ ਦਿੱਤਾ ਗਿਆ ਸੀ। ਪਰ ਉਸਨੇ ਪੂਰੀ ਪ੍ਰਤੀਕਿਰੀਆ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ, ਇਹ ਸਮਝਾਉਦੇ ਹੋਏ ਕਿ ਉਸਨੇ ਨੌਕਰੀ ਦੇ ਹੋਰ ਪ੍ਰਸਤਾਵਾਂ ਨੂੰ ਅਸਵਿਕਾਰ ਕਰ ਦਿੱਤਾ ਅਤੇ ਲਿੰਕਡਇਨ ਵਿੱਚ ਕੰਮ ਕਰਨ ਦਾ ਫ਼ੈਸਲਾ ਕੀਤਾ।
- National Technology Day 2023: ਜਾਣੋ ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਤਕਨਾਲੋਜੀ ਦਿਵਸ ਅਤੇ ਇਸ ਸਾਲ ਦਾ ਥੀਮ
- Android smartwatches ਲਈ Wear OS ਐਪ ਦੀ ਬੀਟਾ ਟੈਸਟਿੰਗ ਸ਼ੁਰੂ ਕਰ ਰਿਹਾ WhatsApp
- ਇਸ ਦਿਨ ਲਾਂਚ ਹੋਵੇਗਾ Nokia C22 ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਔਰਤ ਨੇ ਸਾਂਝਾ ਕੀਤਾ ਆਪਣਾ ਅਨੁਭਵ: ਸ਼ੂਮਾਕਰ ਨੇ ਕਿਹਾ, ਇੱਕ ਨੌਕਰੀ, ਜਿਸ ਬਾਰੇ ਮੈਨੂੰ 99 ਫੀਸਦੀ ਸੰਭਾਵਨਾ ਨਾਲ ਭਰੋਸਾ ਦਿੱਤਾ ਗਿਆ ਸੀ ਕਿ ਇਹ ਕੱਲ ਇੱਕ ਕਾਲ ਵਿੱਚ ਹੋਵੇਗਾ। ਇੱਕ ਨੌਕਰੀ ਜਿਸਨੂੰ ਮੈਂ ਸਤੰਬਰ 2022 ਵਿੱਚ ਇਕਰਾਰਨਾਮੇ 'ਤੇ ਹਸਤਾਖਰ ਕਰਨ ਤੋਂ ਬਾਅਦ ਗਿਣ ਰਹੀ ਸੀ। ਇੱਕ ਨੌਕਰੀ ਜਿਸਦੇ ਲਈ ਮੈਂ ਹੋਰਨਾਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਅਤੇ ਮਾਸਟਰ ਦੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ। ਇੱਕ ਨੌਕਰੀ, ਜਿਸ ਲਈ ਸਮੁੱਚੀ ਤਬਾਦਲਾ ਪ੍ਰਕਿਰਿਆ ਪਹਿਲਾਂ ਤੋਂ ਨਿਰਧਾਰਤ ਕੀਤੀ ਗਈ ਸੀ। ਇੱਕ ਨੌਕਰੀ, ਮੈਂ ਸੱਚਮੁੱਚ ਇਸਦੇ ਲਈ ਉਤਸ਼ਾਹਿਤ ਸੀ। ਉਸਨੇ ਇਹ ਕਹਿੰਦੇ ਹੋਏ ਆਪਣੀ ਗੱਲ ਖਤਮ ਕਰ ਦਿੱਤੀ ਕਿ ਉਹ ਨਿਰਾਸ਼ ਹੈ ਅਤੇ ਹੁਣ ਕੰਮ ਕਰਨ ਲਈ ਤਿਆਰ ਹੈ।