ਹੈਦਰਾਬਾਦ: ਅੱਜ ਕੱਲ੍ਹ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਲਿੰਕਡਇਨ 'ਤੇ ਠੱਗ ਲੋਕਾਂ ਨੂੰ ਝੂਠੀਆਂ ਨੌਕਰੀਆਂ ਦਾ ਲਾਲਚ ਕੇ ਧੋਖਾ ਦੇ ਰਹੇ ਹਨ ਅਤੇ ਫਿਰ ਉਨ੍ਹਾਂ ਦੇ ਪੈਸੇ ਅਤੇ ਨਿੱਜੀ ਵੇਰਵੇ ਲੈ ਕੇ ਗਾਇਬ ਹੋ ਜਾਂਦੇ ਹਨ। ਨੌਕਰੀ ਲੱਭਣ ਵਾਲਿਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਲਿੰਕਡਇਨ ਨੇ ਐਪ 'ਤੇ ਇਕ ਨਵਾਂ ਫੀਚਰ ਜੋੜਿਆ ਹੈ। ਇਸ ਦੀ ਮਦਦ ਨਾਲ ਨੌਕਰੀ ਲੱਭਣ ਵਾਲੇ ਨੌਕਰੀ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਲਿੰਕਡਇਨ ਨੇ ਨੌਕਰੀ ਦੀਆਂ ਅਸਾਮੀਆਂ ਲਈ ਇੱਕ ਵੈਰੀਫਿਕੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਜਦੋਂ ਕੋਈ ਨੌਕਰੀ ਲੱਭਣ ਵਾਲਾ ਨੌਕਰੀ ਦੀ ਪੋਸਟ 'ਤੇ ਕਲਿੱਕ ਕਰਦਾ ਹੈ, ਤਾਂ ਉਹ ਕੰਪਨੀ ਬਾਰੇ ਜਾਣਕਾਰੀ ਜਾਣ ਸਕੇਗਾ ਅਤੇ ਕਿਸੇ ਧੋਖਾਧੜੀ ਦਾ ਸਾਹਮਣਾ ਕਰਨ ਤੋਂ ਬਚ ਜਾਵੇਗਾ।
ETV Bharat / science-and-technology
Linkedin Feature: ਲਿੰਕਡਇਨ ਨੇ ਸ਼ੁਰੂ ਕੀਤੀ ਵੈਰੀਫਿਕੇਸ਼ਨ ਸੇਵਾ, ਨੌਕਰੀ ਅਪਲਾਈ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾ - About this profile feature
ਲਿੰਕਡਇਨ ਨੇ ਨੌਕਰੀ ਦੀਆਂ ਅਸਾਮੀਆਂ ਲਈ ਵੈਰੀਫਿਕੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਦੀ ਮਦਦ ਨਾਲ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਲੋਕ ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾ ਸਕਣਗੇ।
ਲਿੰਕਡਇਨ ਦੇ ਵੈਰੀਫਿਕੇਸ਼ਨ ਫੀਚਰ ਨਾਲ ਹੋਵੇਗਾ ਇਹ ਫ਼ਾਇਦਾ: ਜਿਸ ਪ੍ਰੋਫਾਈਲ 'ਤੇ ਵੈਰੀਫਿਕੇਸ਼ਨ ਡਿਟੇਲ ਦੇਖਣ ਦਾ ਆਪਸ਼ਨ ਆਵੇਗਾ, ਉੱਥੇ ਲੋਕ ਕੰਪਨੀ ਜਾਂ ਨੌਕਰੀ ਪੋਸਟ ਕਰਨ ਵਾਲੇ ਵਿਅਕਤੀ ਬਾਰੇ ਜਾਣ ਸਕਣਗੇ। ਤੁਹਾਨੂੰ ਵੈਰੀਫਿਕੇਸ਼ਨ ਦਾ ਵਿਕਲਪ ਉਦੋਂ ਹੀ ਦਿਖਾਈ ਦੇਵੇਗਾ ਜਦੋਂ ਲਿੰਕਡਇਨ ਜਾਂ ਨੌਕਰੀ ਪੋਸਟ ਕਰਨ ਵਾਲੇ ਵਿਅਕਤੀ ਦੁਆਰਾ ਵੇਰਵਿਆਂ ਦੀ ਪੁਸ਼ਟੀ ਕੀਤੀ ਗਈ ਹੋਵੇ। ਵੈਰੀਫਿਕੇਸ਼ਨ ਵਿੱਚ ਤੁਹਾਨੂੰ ਕੰਪਨੀ ਜਾਂ ਵਿਅਕਤੀ ਦੇ ਵੈਰੀਫਾਈਡ ਈਮੇਲ ਜਾਂ ਪੇਜ ਬਾਰੇ ਜਾਣਕਾਰੀ ਮਿਲੇਗੀ। ਨੌਕਰੀ ਦੀਆਂ ਪੋਸਟਾਂ ਲਈ ਪੁਸ਼ਟੀਕਰਨ ਮੁਫ਼ਤ ਹੈ। ਇਸ ਫੀਚਰ ਦੇ ਕਾਰਨ ਨੌਕਰੀ ਦੀ ਭਾਲ ਕਰਨ ਵਾਲੇ ਅਤੇ ਪੋਸਟ ਕਰਨ ਵਾਲੇ ਵਿਅਕਤੀ ਦੋਵਾਂ ਨੂੰ ਲਾਭ ਹੋਵੇਗਾ ਕਿਉਂਕਿ ਨੌਕਰੀ ਲੱਭਣ ਵਾਲੇ ਨੂੰ ਨੌਕਰੀ ਬਾਰੇ ਭਰੋਸਾ ਹੋਵੇਗਾ ਅਤੇ ਨੌਕਰੀ ਪੋਸਟ ਕਰਨ ਵਾਲੇ ਜਾਂ ਕੰਪਨੀ ਉਮੀਦਵਾਰਾਂ ਦੇ ਨਾਲ ਭਰੋਸੇਯੋਗਤਾ ਸਥਾਪਤ ਕਰਨ ਦੇ ਯੋਗ ਹੋਣਗੇ ਜੋ ਕੰਪਨੀ ਲਈ ਚੰਗਾ ਹੈ।
- Twitter Bug Problem: ਟਵਿੱਟਰ 'ਚ ਨਵਾਂ ਬੱਗ, ਡਿਲੀਟ ਕੀਤੇ ਟਵੀਟਸ ਯੂਜ਼ਰਸ ਦੀ ਪ੍ਰੋਫਾਈਲ 'ਤੇ ਦਿਖਾਈ ਦੇ ਰਹੇ ਨੇ ਦੁਬਾਰਾ
- WhatsApp Edit massage: ਭੇਜਣ ਤੋਂ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ, ਜਾਰੀ ਹੋਇਆ ਨਵਾਂ ਫੀਚਰ
- ISRO Satellite Launch: ISRO 29 ਮਈ ਨੂੰ ਭਾਰਤੀ ਪਰਮਾਣੂ ਘੜੀ ਨਾਲ ਨੇਵੀਗੇਸ਼ਨ ਸੈਟੇਲਾਈਟ ਕਰੇਗਾ ਲਾਂਚ
About this profile ਫੀਚਰ ਅਤੇ Message warning ਫੀਚਰ:ਕੁਝ ਸਮਾਂ ਪਹਿਲਾਂ ਲਿੰਕਡਇਨ ਨੇ ਐਪ 'ਤੇ 'about this profile' ਦਾ ਵਿਕਲਪ ਜੋੜਿਆ ਸੀ, ਜੋ ਲੋਕਾਂ ਨੂੰ ਬਾਰ ਵਿੱਚ ਕਿਸੇ ਵੀ ਪ੍ਰੋਫਾਈਲ ਬਾਰੇ ਦੱਸਦਾ ਹੈ, ਜਿਵੇ ਕਿ ਇਹ ਪ੍ਰੋਫਾਈਲ ਕਦੋਂ ਬਣਾਈ ਗਈ ਹੈ, ਕਦੋਂ ਇਸ ਨੂੰ ਸੋਧਿਆ ਗਿਆ ਹੈ ਅਤੇ ਕੀ ਫ਼ੋਨ ਨੰਬਰ ਜਾਂ ਈਮੇਲ ਵੈਰੀਫਾਇਡ ਹੈ ਜਾਂ ਨਹੀਂ। ਇਸ ਦੇ ਨਾਲ ਹੀ ਲਿੰਕਡਇਨ ਨੇ "Message warning" ਅਲਰਟ ਵੀ ਸ਼ੁਰੂ ਕੀਤਾ ਹੈ ਜੋ ਯੂਜ਼ਰਸ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਉਂਦਾ ਹੈ, ਜਿਵੇਂ ਕਿ ਜੇਕਰ ਕੋਈ ਯੂਜ਼ਰਸ ਕਿਸੇ ਵਿਅਕਤੀ ਨੂੰ ਗੱਲਬਾਤ ਲਈ ਦੂਜੇ ਪਲੇਟਫਾਰਮ 'ਤੇ ਜਾਣ ਲਈ ਕਹਿੰਦਾ ਹੈ, ਤਾਂ ਲਿੰਕਡਇਨ ਯੂਜ਼ਰਸ ਨੂੰ ਅਲਰਟ ਕਰੇਗਾ ਅਤੇ ਉਨ੍ਹਾਂ ਨੂੰ ਅਜਿਹੇ ਮੈਸੇਜਾਂ ਜਾਂ ਲਿੰਕਾਂ ਨੂੰ ਰਿਪੋਰਟ ਕਰਨ ਦਾ ਵਿਕਲਪ ਦੇਵੇਗਾ।