ਹੈਦਰਾਬਾਦ: ਫੇਸਬੁੱਕ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਫੇਸਬੁੱਕ ਯੂਜ਼ਰਸ ਲਈ ਲਿੰਕ ਹਿਸਟਰੀ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਐਂਡਰਾਈਡ ਅਤੇ IOS ਮੋਬਾਇਲ ਐਪ ਲਈ ਪੇਸ਼ ਕੀਤਾ ਗਿਆ ਹੈ। ਇਹ ਫੀਚਰ ਉਨ੍ਹਾਂ ਵੈੱਬਸਾਈਟਾਂ 'ਤੇ ਨਜ਼ਰ ਰੱਖੇਗਾ, ਜਿਨ੍ਹਾਂ ਨੂੰ ਤੁਸੀਂ ਆਪਣੇ ਫੇਸਬੁੱਕ ਅਕਾਊਂਟ ਰਾਹੀ ਪਿਛਲੇ 30 ਦਿਨਾਂ 'ਚ ਦੇਖਿਆ ਹੋਵੇਗਾ। ਫੇਸਬੁੱਕ ਸਪੋਰਟ ਪੇਜ ਅਨੁਸਾਰ, ਐਂਡਰਾਈਡ ਅਤੇ IOS ਲਈ ਇਸ ਫੀਚਰ ਨੂੰ ਗਲੋਬਲੀ ਪੇਸ਼ ਕੀਤਾ ਗਿਆ ਹੈ ਅਤੇ ਰੋਲਆਊਟ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਇਏ ਕਿ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਵੀ ਕਰਨ ਲੱਗੇ ਹਨ।
ਫੇਸਬੁੱਕ ਦੇ ਲਿੰਕ ਹਿਸਟਰੀ ਫੀਚਰ 'ਚ ਕੀ ਹੋਵੇਗਾ ਖਾਸ?: ਜਦੋ ਤੁਸੀਂ ਇਸ ਫੀਚਰ ਨੂੰ ਇਨੇਬਲ ਕਰੋਗੇ, ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਫੇਸਬੁੱਕ ਅਕਾਊਂਟ 'ਤੇ ਜਿਹੜੀ ਵੀ ਵੈੱਬਸਾਈਟ ਨੂੰ ਖੋਲ੍ਹੋਗੇ, ਸਰਚ ਕਰੋਗੇ ਜਾਂ ਦੇਖੋਗੇ, ਤਾਂ ਉਸਦੀ ਪੂਰੀ ਹਿਸਟਰੀ ਫੇਸਬੁੱਕ 'ਚ ਸੇਵ ਹੋ ਜਾਵੇਗੀ। ਫੇਸਬੁੱਕ ਦਾ ਲਿੰਕ ਹਿਸਟਰੀ ਫੀਚਰ ਪਿਛਲੇ 30 ਦਿਨਾਂ 'ਚ ਦੇਖੀਆਂ ਗਈਆਂ ਸਾਰੀਆਂ ਵੈੱਬਸਾਈਟਾਂ ਦੀ ਲਿਸਟ ਨੂੰ ਸੇਵ ਕਰਕੇ ਰੱਖੇਗਾ। ਤੁਸੀਂ ਇਸ ਫੀਚਰ ਨੂੰ ਕਦੇ ਵੀ ਆਨ ਅਤੇ ਆਫ਼ ਕਰ ਸਕਦੇ ਹੋ।
ਲਿੰਕ ਹਿਸਟਰੀ ਫੀਚਰ ਦੀ ਵਰਤੋ: ਲਿੰਕ ਹਿਸਟਰੀ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਫੇਸਬੁੱਕ 'ਚ ਕੋਈ ਵੀ ਲਿੰਕ ਖੋਲ੍ਹੋ। ਹੁਣ ਥੱਲ੍ਹੇ ਨਜ਼ਰ ਆ ਰਹੇ ਤਿੰਨ ਡਾਟ 'ਤੇ ਕਲਿੱਕ ਕਰੋ। ਫਿਰ ਸੈਟਿੰਗ ਅਤੇ ਪ੍ਰਾਈਵੇਸੀ ਦੇ ਆਪਸ਼ਨ 'ਤੇ ਕਲਿੱਕ ਕਰੋ। ਹੁਣ ਸਕ੍ਰੋਲ ਕਰਕੇ ਥੱਲ੍ਹੋ ਜਾਓ। ਫਿਰ ਤੁਹਾਨੂੰ ਲਿੰਕ ਹਿਸਟਰੀ ਦਾ ਆਪਸ਼ਨ ਨਜ਼ਰ ਆਵੇਗਾ। ਇਸ ਤੋਂ ਬਾਅਦ 'Allow Link History' 'ਤੇ ਕਲਿੱਕ ਕਰੋ। ਫਿਰ Allow ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਤੁਸੀਂ ਲਿੰਕ ਹਿਸਟਰੀ ਫੀਚਰ ਦੀ ਵਰਤੋ ਕਰ ਸਕੋਗੇ।
ਫੇਸਬੁੱਕ ਦੀ ਲਿੰਕ ਹਿਸਟਰੀ ਨੂੰ ਇਸ ਤਰ੍ਹਾਂ ਦੇਖੋ: ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪਿਛਲੇ 30 ਦਿਨਾਂ ਤੋਂ ਤੁਸੀਂ ਕਿਹੜੀਆਂ ਵੈੱਬਸਾਈਟਾਂ ਨੂੰ ਦੇਖਿਆ ਹੈ, ਤਾਂ ਤੁਹਾਨੂੰ ਸਭ ਤੋਂ ਪਹਿਲਾ ਪ੍ਰੋਫਾਈਲ 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਸੈਟਿੰਗ ਅਤੇ ਪ੍ਰਾਈਵੇਸੀ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਲਿੰਕ ਹਿਸਟਰੀ 'ਤੇ ਕਲਿੱਕ ਕਰੋ। ਇਸ ਤਰ੍ਹਾਂ ਤੁਸੀਂ ਫੇਸਬੁੱਕ 'ਚ ਸੇਵ ਹੋਈ ਆਪਣੀ ਲਿੰਕ ਹਿਸਟਰੀ ਦੇਖ ਸਕੋਗੇ।
ਲਿੰਕ ਹਿਸਟਰੀ ਫੀਚਰ ਨੂੰ ਇਸ ਤਰ੍ਹਾਂ ਕਰੋ ਬੰਦ: ਜੇਕਰ ਤੁਸੀਂ ਲਿੰਕ ਹਿਸਟਰੀ ਫੀਚਰ ਨੂੰ ਬੰਦ ਕਰਨਾ ਚਾਹੁੰਦੇ ਹੋ, ਤਾਂ 'Allow Link History' ਆਪਸ਼ਨ ਦੇ ਸਾਹਮਣੇ ਇੱਕ ਟੌਗਲ ਮਿਲੇਗਾ, ਉਸ 'ਤੇ ਕਲਿੱਕ ਕਰੋ। ਉਸ ਤੋਂ ਬਾਅਦ 'Don't Allow' ਦਾ ਆਪਸ਼ਨ ਚੁਣੋ। ਇਸ ਤੋਂ ਬਾਅਦ ਲਿੰਕ ਹਿਸਟਰੀ ਫੀਚਰ ਬੰਦ ਹੋ ਜਾਵੇਗਾ।