ਹੈਦਰਾਬਾਦ: ਲਾਵਾ ਨੇ ਆਪਣੇ ਨਵੇਂ ਏਅਰਬਡਸ Lava Probuds 22 ਲਾਂਚ ਕਰ ਦਿੱਤੇ ਹਨ। ਇਸਦੀ ਕੀਮਤ 1400 ਰੁਪਏ ਤੋਂ ਘਟ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਹਾਈ ਬਾਸ ਸਾਊਂਡ ਦੇ ਨਾਲ ਪ੍ਰੋ ਗੇਮ ਮੋਡ ਵੀ ਮਿਲਦਾ ਹੈ। ਕਾਲ ਦੀ ਕਵਾਲਿਟੀ ਲਈ ਏਅਰਬਡਸ ਕਵਾਡ ਮਾਈਕ enc ਦੇ ਨਾਲ ਆਉਦੇ ਹਨ ਅਤੇ ਇਸ 'ਚ 50 ਘੰਟੇ ਤੱਕ ਦੀ ਬੈਟਰੀ ਲਾਈਫ਼ ਵੀ ਮਿਲਦੀ ਹੈ।
ETV Bharat / science-and-technology
Lava ਨੇ ਲਾਂਚ ਕੀਤੇ ਆਪਣੇ ਏਅਰਬਡਸ Lava Probuds 22, ਜਾਣੋ ਕੀਮਤ ਅਤੇ ਫੀਚਰਸ - Lava new earbuds launch
Lava ਨੇ ਆਪਣੇ ਨਵੇਂ ਏਅਰਬਡਸ Lava Probuds 22 ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬਡਸ ਦੀ ਕੀਮਤ 1400 ਰੁਪਏ ਤੋਂ ਘਟ ਹੈ।
Published : Sep 21, 2023, 3:11 PM IST
Lava Probuds 22 ਏਅਰਬਡਸ ਦੇ ਫੀਚਰਸ: Lava Probuds 22 ਏਅਰਬਡਸ ਕਈ ਹਾਈ ਐਂਡ ਫੀਚਰਸ ਦੇ ਨਾਲ ਆਉਦੇ ਹਨ। ਇਸ 'ਚ ਕਵਾਡ ਮਾਈਕ enc ਤਕਨੀਕ ਸ਼ਾਮਲ ਹੈ, ਜੋ ਬਾਹਰ ਦੀਆਂ ਆਵਾਜ਼ਾਂ ਨੂੰ 60dB ਤੱਕ ਘਟ ਕਰ ਦਿੰਦਾ ਹੈ। ਇਨ੍ਹਾਂ ਏਅਰਬਡਸ 'ਚ 500mAh ਦੀ ਬੈਟਰੀ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਫੁੱਲ ਚਾਰਜ਼ ਹੋਣ 'ਤੇ ਬਡਸ 7 ਘੰਟੇ ਤੱਕ ਚਲਦੇ ਹਨ ਅਤੇ ਇਸ 'ਚ 50 ਘੰਟੇ ਤੱਕ ਦੀ ਬੈਟਰੀ ਲਾਈਫ਼ ਮਿਲਦੀ ਹੈ। 10 ਮਿੰਟ ਇਨ੍ਹਾਂ ਏਅਰਬਡਸ ਨੂੰ ਚਾਰਜ਼ ਕਰਨ 'ਤੇ 2 ਘੰਟੇ ਤੱਕ ਤੁਸੀਂ ਇਸਨੂੰ ਇਸਤੇਮਾਲ ਕਰ ਸਕਦੇ ਹੋ। ਚਾਰਜਿੰਗ ਲਈ ਇਸ 'ਚ ਟਾਈਪ-ਪੀ ਪੋਰਟ ਮਿਲਦਾ ਹੈ। ਏਅਰਬਡਸ 'ਚ ਵਧੀਆਂ ਸਾਊਂਡ ਲਈ 12mm ਦੇ ਡਰਾਈਵਰਸ ਲੱਗੇ ਹਨ। ਏਅਰਬਡਸ ਬਲੂਟੁੱਥ V5.3 ਤਕਨੀਕ 'ਤੇ ਕੰਮ ਕਰਦੇ ਹਨ ਅਤੇ ਸਨੈਪ ਕਨੈਕਟ ਤਕਨੀਕ ਦੇ ਨਾਲ ਆਉਦੇ ਹਨ। ਇਸ 'ਚ Voice Assistant ਦਾ ਸਪੋਰਟ ਵੀ ਮਿਲਦਾ ਹੈ। ਜੇਕਰ ਭਾਰ ਦੀ ਗੱਲ ਕੀਤੀ ਜਾਵੇ, ਤਾਂ ਇਸਦਾ ਭਾਰ 45 ਗ੍ਰਾਮ ਹੈ। Lava Probuds 22 ਏਅਰਬਡਸ ਦਾ IOS, ਐਂਡਰਾਈਡ, ਮਿਊਜ਼ਿਕ ਪਲੇਅਰ, ਸਮਾਰਟਟੀਵੀ ਅਤੇ ਹੋਰ ਬਲੂਟੁੱਥ ਡਿਵਾਈਸਾਂ ਦੇ ਨਾਲ ਇਸਤੇਮਾਲ ਕਰ ਸਕੋਗੇ।
- Flipkart Big Billion Days sale 2023: ਜਲਦ ਸ਼ੁਰੂ ਹੋਵੇਗੀ ਫਲਿੱਪਕਾਰਟ ਸੇਲ, ਇਨ੍ਹਾਂ ਪ੍ਰੋਡਕਟਸ 'ਤੇ ਮਿਲਣਗੇ ਸ਼ਾਨਦਾਰ ਆਫ਼ਰਸ
- Motorola Edge 40 Neo ਸਮਾਰਟਫੋਨ ਅੱਜ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ
- IPhone 15 ਸੀਰੀਜ਼ 'ਤੇ ਮਿਲੇਗਾ ਭਾਰੀ ਡਿਸਕਾਊਂਟ, ਜਾਣੋ ਹੁਣ ਕਿਹੜੀ ਕੀਮਤ 'ਤੇ ਖਰੀਦ ਸਕੋਗੇ
Lava Probuds 22 ਏਅਰਬਡਸ ਦੀ ਕੀਮਤ:Lava Probuds 22 ਏਅਰਬਡਸ ਦੀ ਕੀਮਤ 1399 ਰੁਪਏ ਹੈ। ਇਸਦੇ ਨਾਲ ਹੀ ਕੰਪਨੀ ਇੱਕ ਸਾਲ ਦੀ ਰਿਪਲੇਸਮੈਂਟ Varienty ਅਤੇ 2 ਮਹੀਨੇ ਦੀ Additional Varienty ਦੇ ਰਹੀ ਹੈ। ਗ੍ਰਾਹਕ ਅੱਜ ਤੋਂ ਲਾਵਾ ਦੇ ਆਫਲਾਈਨ ਰਿਟੇਲ ਨੈੱਟਵਰਕ ਅਤੇ ਲਾਵਾ ਈ-ਸਟੋਰ ਦੇ ਰਾਹੀ Lava Probuds 22 ਏਅਰਬਡਸ ਨੂੰ ਖਰੀਦ ਸਕਦੇ ਹਨ। ਕੰਪਨੀ ਨੇ ਇਸਨੂੰ ਚਿੱਟਾ ਅਤੇ ਸਪੇਸ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਹੈ।