ਹੈਦਰਾਬਾਦ: ਲਾਵਾ ਨੇ ਭਾਰਤੀ ਬਾਜ਼ਾਰ 'ਚ ਸਮਾਰਟਫੋਨ Lava Blaze 2 Pro ਨੂੰ ਪੇਸ਼ ਕੀਤਾ ਹੈ ਅਤੇ ਇਸਨੂੰ ਕੰਪਨੀ ਨੇ ਆਫਲਾਈਨ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਤੋਂ ਪਹਿਲਾ ਅਪ੍ਰੈਲ ਮਹੀਨੇ 'ਚ Lava Blaze 2 Pro ਨੂੰ ਬਾਜ਼ਾਰ ਦਾ ਹਿੱਸਾ ਬਣਾਇਆ ਗਿਆ ਸੀ। ਨਵੇਂ ਸਮਾਰਟਫੋਨ ਨੂੰ ਲਾਵਾ ਆਫਲਾਈਨ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ ਅਤੇ ਇਸਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਗ੍ਰਾਹਕਾਂ ਨੂੰ ਇਹ ਸਮਾਰਟਫੋਨ 3 ਕਲਰ ਆਪਸ਼ਨ ਬਲੈਕ, ਬਲੂ ਅਤੇ ਗ੍ਰੀਨ 'ਚ ਮਿਲੇਗਾ।
ETV Bharat / science-and-technology
Lava ਨੇ ਪੇਸ਼ ਕੀਤਾ Lava Blaze 2 Pro ਸਮਾਰਟਫੋਨ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ - First sale of Realme Narzo 60x5G tomorrow
Lava Blaze 2 Pro Launched: ਲਾਵਾ ਨੇ ਭਾਰਤੀ ਬਾਜ਼ਾਰ 'ਚ Lava Blaze 2 Pro ਸਮਾਰਟਫੋਨ ਨੂੰ ਪੇਸ਼ ਕੀਤਾ ਹੈ। ਇਸਦੀ ਕੀਮਤ 10 ਹਜ਼ਾਰ ਰੁਪਏ ਤੋਂ ਘਟ ਹੈ।


Published : Sep 11, 2023, 6:07 PM IST
Lava Blaze 2 Pro ਸਮਾਰਟਫੋਨ ਦੇ ਫੀਚਰਸ: Lava Blaze 2 Pro ਸਮਾਰਟਫੋਨ 'ਚ ਕੰਪਨੀ ਨੇ 6.5 ਇੰਚ ਦਾ HD+IPS LCD ਡਿਸਪਲੇ ਦਿੱਤਾ ਹੈ ਅਤੇ 720x1600 ਪਿਕਸਲ Resolution ਦੇ ਨਾਲ 90Hz ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਵਧੀਆਂ ਪ੍ਰਦਰਸ਼ਨ ਲਈ Unisoc T616 ਪ੍ਰਸੈਸਰ ਦਿੱਤਾ ਗਿਆ ਹੈ। ਇਸਦੇ ਨਾਲ ਹੀ Lava Blaze 2 Pro ਸਮਾਰਟਫੋਨ 'ਚ 8GB ਰੈਮ ਦੇ ਨਾਲ 128GB ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Lava Blaze 2 Pro ਸਮਾਰਟਫੋਨ ਦੇ ਬੈਕ ਪੈਨਲ 'ਤੇ 50MP ਪ੍ਰਾਈਮਰੀ ਰਿਅਰ ਕੈਮਰਾ ਲੈਂਸ ਦੇ ਨਾਲ 2MP ਡੈਪਥ ਸੈਂਸਰ ਅਤੇ 2MP ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਨੂੰ ਸਪੋਰਟ ਕਰਦੀ ਹੈ।
Realme Narzo 60x5G ਦੀ ਕੱਲ ਪਹਿਲੀ ਸੇਲ:Realme Narzo 60x5G ਦੀ ਕੱਲ ਪਹਿਲੀ ਸੇਲ ਹੋਣ ਜਾ ਰਹੀ ਹੈ। ਕੰਪਨੀ ਭਾਰਤੀ ਗ੍ਰਾਹਕਾਂ ਲਈ Realme Narzo 60x5G ਨੂੰ ਲਾਂਚ ਕਰ ਚੁੱਕੀ ਹੈ ਅਤੇ ਕੱਲ ਇਸ ਸਮਾਰਟਫੋਨ ਨੂੰ ਤੁਸੀਂ ਸਸਤੇ 'ਚ ਖਰੀਦ ਸਕਦੇ ਹੋ। ਕੰਪਨੀ ਨੇ Realme Narzo 60x5G ਸਮਾਰਟਫੋਨ ਨੂੰ 4GB+128GB ਅਤੇ 6GB+128GB 'ਚ ਪੇਸ਼ ਕੀਤਾ ਹੈ। Realme Narzo 60x5G ਦੇ 4GB ਰੈਮ ਦੀ ਕੀਮਤ 12,999 ਰੁਪਏ ਅਤੇ 6GB ਰੈਮ ਦੀ ਕੀਮਤ 14,499 ਰੁਪਏ ਤੈਅ ਕੀਤੀ ਗਈ ਹੈ। ਪਹਿਲੀ ਸੇਲ 'ਚ ਫੋਨ 'ਤੇ 1,000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਨਾਲ ਫੋਨ ਦੀ ਕੀਮਤ 1000 ਰੁਪਏ ਘਟ ਹੋ ਜਾਵੇਗੀ। ਇਸਦੇ ਨਾਲ ਹੀ Realme Narzo 60x5G ਸਮਾਰਟਫੋਨ 'ਤੇ ਬੈਂਕ ਅਤੇ ਐਕਸਚੇਜ਼ ਆਫ਼ਰ ਵੀ ਮਿਲਣਗੇ। ਫੋਨ ਨੂੰ ਦੋ ਕਲਰ ਗ੍ਰੀਨ ਅਤੇ ਬਲੈਕ 'ਚ ਪੇਸ਼ ਕੀਤਾ ਗਿਆ ਹੈ।