ਹੈਦਰਾਬਾਦ:ਲਾਵਾ ਨੇ ਆਪਣੇ ਗ੍ਰਾਹਕਾਂ ਲਈ Lava Blaze Pro 5G ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 13 ਹਜ਼ਾਰ ਰੁਪਏ ਤੋਂ ਘਟ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ।
Lava Blaze Pro 5G ਸਮਾਰਟਫੋਨ ਦੇ ਫੀਚਰਸ: Lava Blaze Pro 5G ਫੋਨ ਨੂੰ Dimensity 6020 ਚਿੱਪਸੈਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ 6.78 IPS LCD ਸਕ੍ਰੀਨ ਦੇ ਨਾਲ ਲਿਆਂਦਾ ਗਿਆ ਹੈ। ਫੋਨ 'ਚ FHD+ ਡਿਸਪਲੇ 120Hz ਰਿਫ੍ਰੈਸ਼ ਦਰ ਦੇ ਨਾਲ ਮਿਲਦੀ ਹੈ। Lava Blaze Pro 5G ਸਮਾਰਟਫੋਨ ਨੂੰ 8GB+8GB ਰੈਮ ਦੇ ਨਾਲ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 128GB ਸਟੋਰੇਜ ਮਿਲੇਗੀ। Lava Blaze Pro 5G ਸਮਾਰਟਫੋਨ ਨੂੰ 5,000mAh ਦੀ ਬੈਟਰੀ ਦੇ ਨਾਲ ਲਿਆਂਦਾ ਗਿਆ ਹੈ, ਜੋ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Lava Blaze Pro 5G ਸਮਾਰਟਫੋਨ ਦੀ ਕੀਮਤ:Lava Blaze Pro 5G ਸਮਾਰਟਫੋਨ ਨੂੰ 12,499 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਖਰੀਦਦਾਰੀ 3 ਅਕਤੂਬਰ ਤੋਂ ਐਮਾਜ਼ਾਨ ਰਾਹੀ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਲਾਵਾ ਦੀ ਵੈੱਬਸਾਈਟ ਤੋਂ ਵੀ ਫੋਨ ਦੀ ਖਰੀਦਦਾਰੀ ਕਰ ਸਕਦੇ ਹੋ।
ਪਿਕਸਲ 8 ਸੀਰੀਜ਼ 4 ਅਕਤੂਬਰ ਨੂੰ ਹੋਵੇਗੀ ਲਾਂਚ: ਗੂਗਲ ਦੇ ਪਿਕਸਲ 8 ਅਤੇ 8 ਪ੍ਰੋ ਸਮਾਰਟਫੋਨ ਦੀ ਜਾਣਕਾਰੀ ਲਾਂਚ ਤੋਂ ਪਹਿਲਾ ਹੀ ਲੀਕ ਹੋਣ ਲੱਗੀ ਹੈ। ਕੰਪਨੀ ਅਗਲੇ ਮਹੀਨੇ 4 ਅਕਤੂਬਰ ਨੂੰ ਪਿਕਸਲ 8 ਸੀਰੀਜ਼ ਲਾਂਚ ਕਰੇਗੀ। ਇਸ ਦਿਨ ਐਂਡਰਾਈਡ 14 ਵੀ ਲਾਂਚ ਹੋ ਸਕਦਾ ਹੈ। ਨਵੀਂ ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾ ਹੀ ਕੁਝ ਟਿਪਸਟਰਸ ਨੇ ਫੋਨ ਦੇ UK ਅਤੇ US ਪ੍ਰਾਈਸ ਟਵਿੱਟਰ 'ਤੇ ਸ਼ੇਅਰ ਕੀਤੇ ਹਨ। ਟਿਪਸਟਰ WinLatest's Roland Quandt ਅਨੁਸਾਰ, UK 'ਚ ਪਿਕਸਲ 8 ਅਤੇ 8 ਪ੍ਰੋ ਦੀ ਕੀਮਤ 70,919 ਰੁਪਏ ਅਤੇ 1,01,356 ਰੁਪਏ ਹੋ ਸਕਦੀ ਹੈ। ਦੂਜੇ ਪਾਸੇ UK 'ਚ ਪਿਕਸਲ 8 ਅਤੇ 8 ਪ੍ਰੋ ਦੀ ਕੀਮਤ 75,000 ਰੁਪਏ ਹੋ ਸਕਦੀ ਹੈ। ਭਾਰਤ 'ਚ ਫੋਨ ਦੀ ਕੀਮਤ 68,000 ਅਤੇ 85,000 ਰੁਪਏ ਹੋ ਸਕਦੀ ਹੈ।