ਹੈਦਰਾਬਾਦ:ਲਾਵਾ ਅੱਜ ਆਪਣਾ ਨਵਾਂ ਸਮਾਰਟਫੋਨ Lava Blaze 2 5G ਲਾਂਚ ਕਰੇਗਾ। ਕੰਪਨੀ ਦੇ ਟੀਜ਼ਰ ਅਨੁਸਾਰ, Lava Blaze 2 5G ਸਮਾਰਟਫੋਨ 'ਚ 5,000mAh ਦੀ ਬੈਟਰੀ ਅਤੇ 50MP ਤੱਕ ਦਾ ਪ੍ਰਾਈਮਰੀ ਕੈਮਰਾ ਮਿਲੇਗਾ। ਇਸ ਸਮਾਰਟਫੋਨ ਨੂੰ ਬਲੈਕ, ਲਾਈਟ ਬਲੂ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।
ETV Bharat / science-and-technology
Lava Blaze 2 5G ਸਮਾਰਟਫੋਨ ਅੱਜ ਹੋਵਗਾ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Features of Lava Blaze 2 5G
Lava Blaze 2 5G Smartphone Launch: Lava Blaze 2 5G ਸਮਾਰਟਫੋਨ ਅੱਜ ਲਾਂਚ ਹੋਵੇਗਾ। Lava Blaze 2 5G ਦੇ 8GB ਰੈਮ ਅਤੇ 128GB ਤੱਕ ਦੀ ਸਟੋਰੇਜ ਵਾਲੇ ਇਸ ਫੋਨ ਨੂੰ 8,999 ਰੁਪਏ 'ਚ ਲਾਂਚ ਕੀਤਾ ਜਾਵੇਗਾ।
Published : Nov 2, 2023, 10:18 AM IST
Lava Blaze 2 5G ਸਮਾਰਟਫੋਨ ਇਸ ਸਮੇਂ ਹੋਵੇਗਾ ਲਾਂਚ: Lava Blaze 2 5G ਸਮਾਰਟਫੋਨ ਅੱਜ ਦੁਪਹਿਰ 12:00 ਵਜੇ ਲਾਂਚ ਕੀਤਾ ਜਾਵੇਗਾ। ਲਾਂਚ ਇਵੈਂਟ ਕੰਪਨੀ ਦੇ ਅਧਿਕਾਰਤ Youtube ਚੈਨਲ ਰਾਹੀ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ ਤਿੰਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਟੀਜ਼ਰ ਅਨੁਸਾਰ, ਇਹ ਸਮਾਰਟਫੋਨ ਬਲੈਕ, ਲਾਈਟ ਬਲੂ ਅਤੇ ਪਰਪਲ ਕਲਰ 'ਚ ਉਪਲਬਧ ਹੋਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Lava Blaze 2 5G ਦੇ ਫੀਚਰਸ: Lava Blaze 2 5G ਸਮਾਰਟਫੋਨ 'ਚ 6.5 ਇੰਚ IPS LCD ਡਿਸਪਲੇ ਮਿਲੇਗੀ, ਜੋ ਕਿ 90Hz ਰਿਫ੍ਰੈਸ਼ ਦਰ ਦੇ ਨਾਲ 2.5D ਸਕ੍ਰੀਨ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ 8GB ਰੈਮ ਅਤੇ 128GB ਤੱਕ ਦੀ ਸਟੋਰੇਜ ਮਿਲੇਗੀ। Lava Blaze 2 5G ਸਮਾਰਟਫੋਨ ਨੂੰ 8,999 ਰੁਪਏ 'ਚ ਲਾਂਚ ਕੀਤਾ ਜਾਵੇਗਾ। ਇਹ ਫੋਨ ਆਕਟਾ ਕੋਰ Unisoc T616 SoC ਨਾਲ ਲੈਂਸ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 13MP ਦਾ ਮੇਨ ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਮਿਲੇਗਾ ਅਤੇ ਫਰੰਟ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। Lava Blaze 2 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18ਵਾਟ ਦੀ ਚੀਰਜਿੰਗ ਨੂੰ ਸਪੋਰਟ ਕਰਦੀ ਹੈ।