ਪੰਜਾਬ

punjab

ETV Bharat / science-and-technology

ਅਸੂਸ ਨੇ ਲਾਂਚ ਕੀਤੀ ਲੈਪਟਾਪ ਦੀ ਨਵੀਂ ਸੀਰੀਜ਼, ਕੀਮਤ 51,990 ਰੁਪਏ ਤੋਂ ਸ਼ੁਰੂ - ਅਸੂਸ

ਤਾਈਵਾਨੀ ਕੰਪਨੀ ਅਸੂਸ ਨੇ ਲੈਪਟਾਪ ਦੀ ਨਵੀਂ ਸੀਰੀਜ਼ ਨੂੰ ਲਾਂਚ ਕੀਤੀ ਹੈ, ਇਸ ਸੀਰੀਜ਼ ’ਚ ਚਾਰ ਲੈਪਟਾਪ, ਅਸੂਸ ਜ਼ੇਨਬੁੱਕ ਫਲਿੱਪ ਐੱਸ UX371EA, ਅਸੂਸ ਜ਼ੇਨਬੁੱਕ 14UX435, ਅਸੂਸ ਜ਼ੇਨਬੁੱਕ 13UX325EA ਅਤੇ ਅਸੂਸ ਵੀਵੋਬੁੱਕ ਫਲਿੱਪ 14TP70EA ਸ਼ਾਮਲ ਹਨ। ਇਹ ਲੈਪਟਾਪ ਕਈ ਫ਼ੀਚਰਜ਼ ਨਾਲ ਆਉਂਦੇ ਹਨ। ਜਿਵੇਂ ਪਰਫ਼ਾਰਮੈਂਸ ’ਚ ਵਾਧਾ, ਵਾਧੂ ਸਟੋਰੇਜ਼ ਸਮਰੱਥਾ, ਹੱਲਕਾ ਵਜ਼ਨ, 4K ਯੂਐੱਚਡੀ ਵਿਊਇੰਗ, ਵਿੰਡੋਜ਼ 10, ਹਰਮਨ ਕਾਰਡਨ-ਪ੍ਰਮਾਣਿਤ ਸਾਊਂਡ ਸਿਸਟਮ ਆਦਿ।

ਤਸਵੀਰ
ਤਸਵੀਰ

By

Published : Dec 22, 2020, 7:05 PM IST

Updated : Feb 16, 2021, 7:53 PM IST

ਹੈਦਰਾਬਾਦ: ਅਸੂਸ ਜ਼ੇਨਬੁੱਕ ਫਲਿੱਪ UX371EA ਦੇ ਨਾਲ ਬਿਨਾਂ ਕਿਸੀ ਰੁਕਾਵਟ ਦੇ ਕੰਮ ਕਰਨ ਦਾ ਮਜ਼ਾ ਦੁੱਗਣਾ ਹੋ ਜਾਵੇਗਾ। ਇਸ ਦੀ ਕੀਮਤ 1,49,990 ਰੁਪਏ ਹੈ।

ਅਸੂਸ ਜ਼ੇਨਬੁੱਕ ਫਲਿੱਪ ਐੱਸ UX371EA ਲੈਪਟਾਪ ਦੀਆਂ ਵਿਸ਼ੇਸ਼ਤਾਵਾਂ:

  • 4K ਯੂਐੱਚਡੀ ਓਐੱਲਡੀ ਨੈਨੋਐੱਜ ਡਿਸਪਲੇ ਅਤੇ 360 ਐਗਰੋਲਿਫ਼ਟ ਦੇ ਨਾਲ ਆਉਂਦਾ ਹੈ, ਇਹ ਲੈਪਟਾਪ ਕੰਮਪੈਕਟ ਹੈ।
  • ਇਸਦਾ ਵਜ਼ਨ ਸਿਰਫ਼ 1.2 ਕਿਲੋਗ੍ਰਾਮ ਹੈ ਅਤੇ 13.9 ਮਿਮੀ ਪਤਲਾ ਹੈ, ਇਸ ਲਈ ਹਲਕਾ ਹੈ ਅਤੇ ਲੈਪਟਾਪ ਨੂੰ ਕਿਤੇ ਵੀ ਲੈ ਜਾਣਾ ਆਸਾਨ ਹੈ।
  • ਇਹ 11ਵੀਂ ਪੀੜ੍ਹੀ ਦੇ ਇੰਟੇਲ ਕੋਰ ਪ੍ਰੋਸੈਸਰ ਅਤੇ ਇੰਟੇਲ ਆਇਰਿਸ ਐੱਕਸ ਗ੍ਰਾਫਿਕਸ ਨਾਲ ਚਲਦਾ ਹੈ, ਜਿਸ ਨਾਲ ਬੇਹਤਰ ਪ੍ਰਦਰਸ਼ਨ ਅਤੇ ਆਊਟਪੁੱਟ ਮਿਲਦਾ ਹੈ।
  • ਇਸ ’ਚ 16ਜੀਬੀ ਦਾ ਹਾਈ-ਸਪੀਡ ਰੈਮ ਉਪਲਬੱਧ ਹੈ।
  • PCIe 3.0 x4 SSD ਸਟੋਰੇਜ਼ ਨਾਲ ਲੈਪਟਾਪ ਜਲਦੀ ਬੂਟ ਹੁੰਦਾ ਹੈ। ਬਿਨਾਂ ਕਿਸੀ ਰੁਕਾਵਟ ਦੇ ਐਪਲੀਕੇਸ਼ਨ ਨੂੰ ਜਲਦੀ ਡਾਊਨਲੋਡ ਕਰਨ ’ਚ ਵੀ ਮਦਦ ਕਰਦਾ ਹੈ।
  • ਇਹ ਜੈਡ ਬਲੈਕ ਫੀਨਿਸ਼ ’ਚ ਆਉਂਦਾ ਹੈ।
  • 4K ਯੂਐੱਚਡੀ (3840x2160 ਤੱਕ) ਦੀ ਸੁਵਿਧਾ ਉਪਲਬੱਧ ਹੈ। ਇਸ ਦੀ ਨਵੀਂ ਤਕਨੀਕ ਨਾਲ ਬਿਹਤਰ ਪਿਕਚਰ ਨਜ਼ਰ ਆਏਗੀ। ਨਾਲ ਹੀ ਸਿਨੇਮਾ ਦੇ ਪੱਧਰ ਦੇ ਰੰਗ ਵੇਖਣ ਨੂੰ ਮਿਲਣਗੇ।
  • ਇਸ ’ਚ ਇੱਕ ਤਕਨਾਲੌਜੀ ਹੈ, ਜੋ ਤੁਹਾਡੀਆਂ ਅੱਖਾਂ ਨੂੰ ਸੁਰੱਖਿਅਤ ਰੱਖੇਗੀ।
  • ਲੈਪਟਾਪ ਦਾ ਇਹ ਮਾਡਲ, ਇੰਟੇਲ Evo-ਵੈਰੀਫ਼ਾਇਡ ਹੈ, ਜੋ ਤੁਹਾਨੂੰ ਪ੍ਰੀਮਿਅਮ ਮੋਬਾਈਲ ਪ੍ਰਦਰਸ਼ਨ, ਸ਼ਾਨਦਾਰ ਦ੍ਰਿਸ਼ ਦਿੰਦਾ ਹੈ ਅਤੇ ਬਿਜਲੀ ਦੀ ਬੱਚਤ ਕਰਨ ’ਚ ਵੀ ਮਦਦ ਕਰਦਾ ਹੈ।
  • ਇਸ ’ਚ 67 Wh ਬੈਟਰੀ ਦੀ ਸਮਰੱਥਾ ਹੈ, ਇਸਦੀ ਫਾਸਟ ਚਾਰਜ਼ ਤਕਨਕੀ ਤੁਹਾਨੂੰ 60% ਤੱਕ ਬੈਟਰੀ ਨੂੰ 49 ਮਿੰਟ ’ਚ ਚਾਰਜ ਕਰਨ ’ਚ ਮਦਦ ਕਰਦੀ ਹੈ। ਤਾਂਕਿ ਤੁਸੀਂ ਪਹਿਲਾਂ ਤੋਂ ਕਿਤੇ ਜ਼ਿਆਦਾ ਤੇਜ਼ ਲੈਪਟਾਪ ’ਤੇ ਕੰਮ ਕਰ ਸਕੋ।
  • ਇਹ ਅਸੂਸ USB-C ਈਜ਼ੀ ਚਾਰਜ ਦਾ ਵੀ ਸਮਰਥਨ ਕਰਦਾ ਹੈ। ਇਸ ਲਈ ਤੁਹਾਨੂੰ ਕਿਸੇ ਵੀ USB-C ਚਾਰਜਰ ਜਾਂ ਏਅਰਲਾਈਨ ਚਾਰਜਰ, ਪੋਰਟਏਬਲ ਚਾਰਜਰ ਜਾ ਪਾਵਰ ਬੈਂਕ ਦਾ ਉਪਯੋਗ ਕਰਕੇ ਇਸ ਨੂੰ ਜਲਦੀ ਨਾਲ ਚਾਰਜ ਕਰ ਸਕਦੇ ਹੋ।
  • ਇਸ ਵਿੱਚ USB 3.2 Gen 1 ਟਾਈਪ-ਏ ਪੋਰਟ, ਇੱਕ ਫੁੱਲ ਸਾਈਜ਼ ਐੱਚਡੀਐੱਮਆਈ ਪੋਰਟ, 2 ਥੰਡਰਬੋਲਟ 4USB-C ਪੋਰਟ ਦਿੱਤੇ ਗਏ ਹਨ। ਇਸ ਤੁਹਾਨੂੰ ਅਲਟ੍ਰਾ-ਫਾਸਟ ਸਪੀਡ ਦਿੰਦੇ ਹਨ। ਇਹ ਯੂਐੱਸਬੀ-ਸੀ ਪਾਵਰ ਡਿਲਵਰੀ, 4K ਯੂਐੱਚਡੀ ਡਿਸਪਲੇ ਦਾ ਸਮਰਥਨ ਕਰਦੇ ਹਨ। 40 ਜੀਬੀਪੀਐੱਸ ਡਾਟਾ-ਟ੍ਰਾਂਸਫਰ ਕਰਨ ਦੀ ਗਤੀ ਪ੍ਰਦਾਨ ਕਰਦੇ ਹਨ।
  • ਵਾਈ-ਫਾਈ 6 ਦਾ ਸਮਰਥਨ ਕਰਦਾ ਹੈ। ਵਿਸ਼ੇਸ਼ ਰੂਪ ਨਾਲ ਵਾਈ-ਫਾਈ ਲਈ ਬਣਾਈ ਗਈ ਅਸੂਸ ਤਕਨੀਕ, ਲੈਪਟਾਪ ਨੂੰ ਸੁਚਾਰੂ ਰੂਪ ਨਾਲ ਕੰਮ ਕਰਨ ਲਈ 2.4 ਜੀਬੀਪੀਐੱਸ ਤੱਕ ਦੀ ਤੇਜ਼ ਗਤੀ ਦੇਣਾ ਤੈਅ ਕਰੇਗਾ।
  • ਵੱਡੀਆਂ ਫਾਇਲਾਂ ਨੂੰ ਬਹੁਤ ਸੁਚਾਰੂ ਰੂਪ ਨਾਲ ਟ੍ਰਾਂਸਫਰ ਕਰਨ ’ਚ ਮਦਦ ਕਰਦਾ ਹੈ।
  • 4K ਯੂਐੱਚਡੀ ਆਨ-ਲਾਈਨ ਵੀਡੀਓ ਦੀ ਸਟ੍ਰੀਮਿੰਗ ਵੀ ਸੰਭਵ ਹੈ।
  • ਉੱਚ ਗੁਣਵੱਤਾ ਵਾਲੇ ਵਧੀਆ ਆਡੀਓ ਲਈ ਹਰਮਨ ਕਾਰਡਨ-ਪ੍ਰਮਾਣਿਤ ਸਾਊਂਡ ਸਿਸਟਮ ਹੈ।
  • ਏਆਈ ਅਤੇ ਮਸ਼ੀਨ ਲਰਨਿੰਗ ਫ਼ੀਚਰ ਦੁਆਰਾ ਬਿਹਤਰ ਸਾਊਂਡ ਮਿਲਦੀ ਹੈ, ਕਿਉਂਕਿ ਇਹ ਆਲੇ-ਦੁਆਲੇ ਦਾ ਵਾਤਾਵਾਰਣ ਦੇ ਸਾਊਂਡ ਨੂੰ ਬੰਦ ਕਰ ਦਿੰਦਾ ਹੈ।
  • MyASUS ਐੱਪ ’ਚ ਕਲਿਅਰ ਵੁਆਈਸ ਮਾਈਕ ਸੁਵਿਧਾ, ਗਰੁੱਪ ਕਾਲਿੰਗ/ਵੀਡੀਓ ਕਾਨਫਰੰਸ ਕਰਨ ’ਚ ਮਦਦ ਕਰਦਾ ਹੈ।
  • ਇਹ ਵਿੰਡੋਜ਼ 10 ਨੂੰ ਸਪੋਰਟ ਕਰਦਾ ਹੈ।

ਅਸੂਸ ਜ਼ੇਨਬੁੱਕ 13 ਲੈਪਟਾਪ

ਦੁਨੀਆਂ ਦਾ ਸਭ ਤੋਂ ਪਤਲਾ, 13-ਇੰਚ ਲੈਪਟਾਪ ਅਸੂਸ ਜ਼ੇਨਬੁੱਕ 13UX325EA ਦੀ ਕੀਮਤ 8,89,090 ਰੁਪਏ ਹੈ। ਇਸ ਦੇ ਫੀਚਰਜ਼ ਇਸ ਪ੍ਰਕਾਰ ਹਨ:

  • ਇਹ ਪਤਲਾ, ਹਲਕਾ ਅਤੇ ਕੰਮਪੈਕਟ ਲੈਪਟਾਪ ਹੈ।
  • ਇਸ ’ਚ ਐੱਚਡੀਐਮਆਈ, ਥੰਡਰਬੋਲਟ ਯੂਐੱਸਬੀ-ਸੀ, ਯੂਐੱਸਬੀ ਟਾਈਪ-ਏ ਅਤੇ ਮਾਈਕ੍ਰੋਐੱਸਡੀ ਕਾਰਡ ਰੀਡਰ ਸ਼ਾਮਲ ਹਨ।
  • ਇਸ ’ਚ ਐੱਚਡੀਐੱਮਆਈ ਅਤੇ ਯੂਐੱਸਬੀ ਟਾਈਪ-ਏ ਸਹਿਤ ਆਈ/ਓ ਪੋਰਟ ਦਾ ਪੂਰਾ ਸੈਟ ਹੈ।
  • ਇਹ ਤੁਹਾਡੇ ਲੈਪਟਾਪ ਨੂੰ ਕਿਤੇ ਵੀ ਚਾਰਜ ਕਰਨ ’ਚ ਮਦਦ ਕਰਦਾ ਹੈ।
  • ਇਹ 21 ਘੰਟੇ ਦੀ ਬੈਟਰੀ ਲਾਈਫ਼ ਨਾਲ ਆਉਂਦਾ ਹੈ। ਇਸ ਦਾ ਫਾਸਟ-ਚਾਰਜ ਫੀਚਰ ਸਿਰਫ਼ 49 ਮਿੰਟ ’ਚ ਬੈਟਰੀ ਨੂੰ 60% ਤੱਕ ਚਾਰਜ ਕਰ ਸਕਦਾ ਹੈ।
  • ਸਲਿਮ ਬੈਜ਼ਲ ਨਾਲ ਚਾਰ ਪਾਸੇ ਨੈਨੋਐਜ਼ ਡਿਸਪਲੇ ਜੋ ਤੁਹਾਨੂੰ ਵੇਖਣ ਦਾ ਬਿਹਤਰ ਅਨੁਭਵ ਦਿੰਦਾ ਹੈ।
  • ਇਹ 2 ਥੰਡਰਬੋਲਟ ਯੂਐੱਸਬੀ-ਸੀ ਪੋਰਟ ਨਾਲ ਆਉਂਦਾ ਹੈ ਜੋ ਫਾਸਟ ਚਾਰਜਿੰਗ, 4K ਯੂਐੱਚਡੀ ਡਿਸਪਲੇ ਅਤੇ 40 ਜੀਬੀਪੀਐੱਸ ਤੱਕ ਡਾਟਾ-ਟ੍ਰਾਂਸਫਰ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ।
  • ਉੱਚ ਗੁਣਵੱਤਾ ਵਾਲੇ ਵਧੀਆ ਆਡੀਓ ਲਈ ਹਰਮਨ ਕਾਰਡਨ-ਪ੍ਰਮਾਣਿਤ ਸਾਊਂਡ ਸਿਸਟਮ ਹੈ।
  • ਮਸ਼ੀਨ ਲਰਨਿੰਗ ਫੀਚਰ ਦੁਆਰਾ ਬੇਹਤਰੀਨ ਸਾਊਂਡ ਮਿਲਦੀ ਹੈ। ਕਿਉਂਕਿ ਇਹ ਆਲੇ-ਦੁਆਲੇ ਦੇ ਵਾਤਾਵਾਰਣ ਦੇ ਸਾਊਂਡ ਨੂੰ ਬੰਦ ਕਰ ਦਿੰਦਾ ਹੈ।
  • MyASUS ਐੱਪ ’ਚ ਕਲਿਅਰ ਵੁਆਈਸ ਮਾਈਕ ਸੁਵਿਧਾ, ਗਰੁੱਪ ਕਾਲਿੰਗ/ਵੀਡੀਓ ਕਾਨਫਰੰਸ ਕਰਨ ’ਚ ਮਦਦ ਕਰਦਾ ਹੈ।
  • ਇਹ ਵਿੰਡੋਜ਼ 10 ਨੂੰ ਸਪੋਰਟ ਕਰਦਾ ਹੈ।

ਅਸੂਸ ਜ਼ੇਨਬੁੱਕ 14 ਲੈਪਟਾਪ

ਇਸ ਦੀ ਸ਼ੁਰੂਆਤੀ ਕੀਮਤ 99,990 ਰੁਪਏ ਹੈ। ਲਾਈਟਵੇਟ, ਐਲੀਗੇਂਟ ਡਿਜ਼ਾਈਨ, ਸਮੂਥ ਕਨੈਕਟਵੀਟੀ ਅਤੇ ਹੋਰ ਕਈ ਦਿਲਚਸਪ ਫੀਚਰਜ਼ ਅਸੂਸ ਜ਼ੇਨਬੁੱਕ 14UX435EG ਨੂੰ ਖ਼ਾਸ ਬਣਾਉਂਦੇ ਹਨ। ਇਸ ਦੇ ਫੀਚਰਜ਼ ਇਸ ਪ੍ਰਕਾਰ ਹਨ:-

  • ਇਸਦਾ ਵਜ਼ਨ 1.29 ਕਿ. ਗ੍ਰਾ. ਹੈ
  • ਇਸ ’ਚ ਉਤਪਾਦਕਤਾ ਨੂੰ ਵਧਾਉਣ ਲਈ ਅਸੂਸ ਸਕ੍ਰੀਨਪੈਡ ਸ਼ਾਮਲ ਹੈ।
  • ਸਕ੍ਰੀਨਪੈਡ, 14.35 ਸੈ. ਮੀ. (5.65-ਇੰਚ) ਟਚਸਕ੍ਰੀਨ ’ਚ ਕਈ ਐਪ ਨੂੰ ਇਕੱਠਿਆ ਰੱਖਣ ’ਚ ਮਦਦ ਕਰਦਾ ਹੈ। ਤੁਸੀਂ ਸਕ੍ਰੀਨਪੈਡ ’ਚ ਆਸਾਨੀ ਨਾਲ ਐਪ ਨੂੰ ਜੋੜ ਸਕਦੇ ਹੋ।
  • ਇਸ ਸਮਾਰਟ ਫ਼ੋਨ ਵਾਗੂੰ ਤੁਹਾਨੂੰ ਆਪਣੇ ਕੰਮਾਂ ਨੂੰ ਆਸਾਨੀ ਨਾਲ ਮੈਨੇਜ ਕਰਨ ’ਚ ਮਦਦ ਕਰਦਾ ਹੈ ਅਤੇ ਇਸ ਮਲਟੀਟਾਸਕਿੰਗ ਵਰਕਫ਼ਲੋ ਬਣਾਉਂਦਾ ਹੈ।
  • ਇਹ 11ਵੀਂ ਜਨਰਲ ਇੰਟੇਲ ਕੋਰ ਪ੍ਰੋਸੈਸਰ ਅਤੇ NVIDIA GeForce MX450 ਗ੍ਰਾਫ਼ਿਕਸ ਦੁਆਰਾ ਸੰਚਾਲਿਤ ਹੈ।
  • ਇਸ ’ਚ ਪਤਲੇ ਬੈਜ਼ਲਸ ਦੇ ਨਾਲ, ਫ੍ਰੇਮਲੈਸ ਨੈਨੋਏਜ਼ ਵਾਈਡ-ਵਿਊ ਡਿਸਪਲੇ ਹੈ। ਇਹ ਤੁਹਾਨੂੰ ਦੇਖਣ ਦੇ ਤਜ਼ੁਰਬੇ ਨੂੰ ਬਿਹਤਰ ਬਨਾਉਣ ਲਈ 92% ਸਕ੍ਰੀਨ-ਟੂ-ਬਾਡੀ ਰੇਸ਼ੋ ਦਿੰਦਾ ਹੈ।
  • ਇਹ ਪਾਈਨ ਗ੍ਰੇ ਰੰਗ ’ਚ ਆਉਂਦਾ ਹੈ।
  • ਇਸ ’ਚ 1ਟੀਬੀ PCIe 3.0 x2 SSD ਮੈਮੋਰੀ ਨਾਲ, ਅਲਟ੍ਰਾ-ਫਾਸਟ-ਸਟੋਰੇਜ਼ ਦੀ ਸੁਵਿਧਾ ਹੈ।
  • ਜ਼ੇਨਬੁੱਕ 14 ’ਚ I/O ਪੋਰਟ ਸ਼ਾਮਲ ਹਨ, ਇਸ ’ਚ ਐੱਚਡੀਐੱਮਆਈ, ਥੰਡਰਬੋਲਟ ਯੂਐੱਸਬੀ-ਸੀ, ਯੂਐੱਸਬੀ ਟਾਈਪ-ਏ ਸ਼ਾਮਲ ਹਨ, ਮੋਬਾਇਲ ਉਪਕਰਨਾਂ ਤੋਂ ਆਸਾਨੀ ਨਾਲ ਡਾਟਾ ਟ੍ਰਾਂਸਫਰ ਕਰਨ ਲਈ ਇਸ ’ਚ ਇੱਕ ਮਾਈਕ੍ਰੋ ਕਾਰਡ ਰੀਡਰ ਵੀ ਹੈ।
  • ਇਸ ਦਾ ਵਾਈ-ਫਾਈ 6 ਤੁਹਾਨੂੰ ਸਪੀਡ ਨਾਲ ਵਾਇਰਲੈਸ ਕਨੈਕਟਵਿਟੀ ਵੀ ਦਿੰਦਾ ਹੈ, ਜੋ ਕਿ ਵਾਈ-ਫਾਈ 5 ਦੀ ਤੁਲਨਾ ’ਚ 3x ਤੇਜ ਹੈ।
  • ਨਾਲ ਹੀ ਤੁਹਾਡੀ ਕਨੈਕਟਵਿਟੀ ਨੂੰ ਬਿਹਤਰ ਬਣਾਉਣ ਲਈ ਅਸੂਸ ਵਾਈ-ਫਾਈ ਮਾਸਟਰ ਤਕਨੀਕ ਸਮੇਤ ਹੈ।
  • ਏਆਈ ਅਤੇ ਮਸ਼ੀਨ ਲਰਨਿੰਗ ਫੀਚਰ ਦੁਆਰਾ ਬੇਹਤਰੀਨ ਸਾਊਂਡ ਮਿਲਦੀ ਹੈ। ਕਿਉਂ ਕਿ ਇਹ ਆਲੇ-ਦੁਆਲੇ ਦੇ ਵਾਤਾਵਾਰਣ ਦੇ ਫਾਲਤੂ ਸਾਊਂਡ ਨੂੰ ਬੰਦ ਕਰ ਦਿੰਦਾ ਹੈ।
  • MyASUS ਐੱਪ ’ਚ ਕਲਿਅਰ ਵੁਆਈਸ ਮਾਈਕ ਸੁਵਿਧਾ, ਗਰੁੱਪ ਕਾਲਿੰਗ/ਵੀਡੀਓ ਕਾਨਫਰੰਸ ਕਰਨ ’ਚ ਮਦਦ ਕਰਦਾ ਹੈ।
  • ਇਹ ਵਿੰਡੋਜ਼ 10 ਨੂੰ ਸਪੋਰਟ ਕਰਦਾ ਹੈ।

ਅਸੂਸ ਵਿਵੋਬੁੱਕ ਫਲਿੱਪ 14 ਲੈਪਟਾਪ

ਇਸ ਦੀ ਸ਼ੁਰੂਆਤੀ ਕੀਮਤ 51,990 ਰੁਪਏ ਹੈ, ਇਸਦੇ ਫੀਚਰਜ਼ ਇਸ ਪ੍ਰਕਾਰ ਹਨ :-

  • ਅਸੂਸ ਵਿਵੋਬੁੱਕ ਫਲਿੱਪ14, 360 ° ਮੈਟਲ ਹਿੰਜ ਦੇ ਨਾਲ ਆਉਂਦਾ ਹੈ।
  • ਅਸੂਸ ਵੀਵੋਬੁੱਕ ਫਲਿੱਪ 14 ਦਾ ਪਤਲਾ-ਬੈਜ਼ਲਸ ਨੈਨੋਐਜ਼ ਡਿਸਪਲੇ, ਦੇਖਣ ਦਾ ਬਿਹਤਰੀਨ ਅਨੁਭਵ ਦਿੰਦਾ ਹੈ। ਇਸ ਨੂੰ 35.56 cm (14-ਇੰਚ) ਪੈਨਲ ਨੂੰ 13-ਇੰਚ ਕਲਾਸ ਚੈਸੀਜ਼ ’ਚ ਫਿੱਟ ਕੀਤਾ ਜਾ ਸਕਦਾ ਹੈ। ਨਤੀਜਾ ਇਹ ਕਿ 14 ਇੱਕ ਪ੍ਰਭਾਵਸ਼ਾਲੀ ਸਕ੍ਰੀਨ-ਟੂ-ਬਾਡੀ ਅਨੁਪਾਤ ਨਾਲ ਵਾਧੂ ਕੰਮਪੈਕਟ ਦਿਸ਼ਾ ਦਿੰਦਾ ਹੈ। ਇਸ ’ਚ ਫੁੱਲ ਐੱਚਡੀ ਡਿਸਪਲੇ ਹੈ।
  • ਇਸ ਇੰਟੇਲ ਆਈਰਿਸ ਐਕਸਈ ਗ੍ਰਾਫਿਕਸ ਦੇ ਨਾਲ ਇੰਟੇਲ ਕੋਰ i5 ਪ੍ਰੋਸੈਸਰ, 8ਜੀਬੀ ਮੈਮੋਰੀ ਅਤੇ 512ਜੀਬੀ ਪੀਸੀਆਈ ਐੱਸਐੱਸਡੀ ਦੁਆਰਾ ਸੰਚਾਲਿਤ ਹੈ। ਇਸ ਸਪੀਡ ਨਾਲ ਡਾਟਾ ਟ੍ਰਾਂਸਫਰ ਕਰਨ ’ਚ ਮਦਦ ਕਰਦਾ ਹੈ।
  • ਅਸੂਸ ਤਕਨੀਕ ਨਾਲ, ਪ੍ਰਦਰਸ਼ਨ ਨੂੰ 40% ਤੱਕ ਵਧਾ ਦਿੰਦਾ ਹੈ।
  • ਅਸੂਸ ਇੰਟੇਲੀਜੈਂਟ ਪਰਫਾਰਮੈਂਸ ਤਕਨਾਲੌਜੀ (AIPT) ਇੱਕ ਕੁਸ਼ਲ ਥਰਮਲ ਡਿਜ਼ਾਇਨ ਅਤੇ ਪਾਵਰ-ਸੈਵਿੰਗ ਹੱਲ ਹੈ।
  • ਹੋਰ ਅਸੂਸ ਤਕਨੀਕਾਂ ਅਤੇ 65-ਵਾਟ ਬਿਜਲੀ ਦਾ ਬੱਚਤ ਦੇ ਨਾਲ, ਇਹ ਸੀਪੀਯੂ ਦੀ ਪ੍ਰਫਾਰਮੈਂਸ ਨੂੰ 40% ਤੱਕ ਵਧਾ ਦਿੰਦਾ ਹੈ, ਪੂਰੇ ਦਿਨ ਦੀ ਬੈਟਰੀ ਲਾਈਫ਼ ਦਿੰਦਾ ਹੈ, ਆਦਿ।
  • ਏਆਈ ਅਤੇ ਮਸ਼ੀਨ ਲਰਨਿੰਗ ਫੀਚਰ ਦੁਆਰਾ ਬੇਹਤਰੀਨ ਸਾਊਂਡ ਮਿਲਦੀ ਹੈ। ਕਿਉਂ ਕਿ ਇਹ ਆਲੇ-ਦੁਆਲੇ ਦੇ ਵਾਤਾਵਾਰਣ ਦੇ ਫਾਲਤੂ ਸਾਊਂਡ ਨੂੰ ਬੰਦ ਕਰ ਦਿੰਦਾ ਹੈ।
  • MyASUS ਐੱਪ ’ਚ ਕਲਿਅਰ ਵੁਆਈਸ ਮਾਈਕ ਸੁਵਿਧਾ, ਗਰੁੱਪ ਕਾਲਿੰਗ/ਵੀਡੀਓ ਕਾਨਫਰੰਸ ਕਰਨ ’ਚ ਮਦਦ ਕਰਦਾ ਹੈ।
  • ਇਹ ਵਿੰਡੋਜ਼ 10 ਨੂੰ ਸਪੋਰਟ ਕਰਦਾ ਹੈ।
Last Updated : Feb 16, 2021, 7:53 PM IST

ABOUT THE AUTHOR

...view details