ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Neo 9 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋ ਗਈ ਹੈ। iQOO Neo 9 ਸੀਰੀਜ਼ 27 ਦਸੰਬਰ ਨੂੰ ਚੀਨ 'ਚ ਲਾਂਚ ਹੋਵੇਗੀ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ। ਇਸ ਸੀਰੀਜ਼ ਦੇ ਲਾਂਚ ਤੋਂ ਪਹਿਲਾ ਕੰਪਨੀ ਨੇ ਫੋਨ ਦੀ ਡਿਸਪਲੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ।
iQOO Neo 9 ਸੀਰੀਜ਼ ਦੀ ਡਿਸਪਲੇ ਬਾਰੇ ਜਾਣਕਾਰੀ ਆਈ ਸਾਹਮਣੇ: ਇਸ ਸੀਰੀਜ਼ ਦੇ ਦੋਨੋ ਹੀ ਸਮਾਰਟਫੋਨਾਂ 'ਚ 1.5K ਡਿਸਪਲੇ ਦਿੱਤੀ ਜਾਵੇਗੀ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ iQOO Neo 9 ਸੀਰੀਜ਼ 'ਚ ਡਿਮਿੰਗ ਮੋਡ, ਚਿਪ ਲੈਵਲ ਸਮਾਰਟ ਆਈ ਪ੍ਰੋਟੈਕਸ਼ਨ 2.0 ਵਰਗੇ ਫੀਚਰਸ ਵੀ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਪਹਿਲਾ ਹੀ ਲੋ ਬਲੂ ਲਾਈਟ ਅਤੇ ਲੋ ਫਲਿੱਕਰ SGS ਸਰਟੀਫਿਕੇਸ਼ਨ ਮਿਲ ਚੁੱਕਾ ਹੈ। ਇਸ ਫੀਚਰ ਨੂੰ ਚਾਲੂ ਕਰਨ ਲਈ OTA ਅਪਡੇਟ ਜਨਵਰੀ ਵਿੱਚ ਜਾਰੀ ਕੀਤਾ ਜਾਵੇਗਾ।
iQOO Neo 9 ਸੀਰੀਜ਼ ਦੇ ਫੀਚਰਸ: iQOO Neo 9 ਸੀਰੀਜ਼ 'ਚ e-Sports Chip Q1 ਦੇਖਣ ਨੂੰ ਮਿਲੇਗੀ। ਇਹ ਚਿਪ ਗੇਮਰਸ ਦੇ ਅਨੁਭਵ ਨੂੰ ਬਿਹਤਰ ਬਣਾਏਗੀ। ਪ੍ਰੋਸੈਸਰ ਦੇ ਤੌਰ 'ਤੇ iQOO Neo 9 ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ, ਜਦਕਿ iQOO Neo 9 ਪ੍ਰੋ ਸਮਾਰਟਫੋਨ 'ਚ Dimensity 9300 SoC ਚਿਪਸੈੱਟ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਦੋਨੋ ਹੀ ਫੋਨਾਂ 'ਚ 5,160mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਬਾਰੇ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਡੀਆ ਰਿਪੋਰਟਸ ਅਨੁਸਾਰ, iQOO Neo 9 'ਚ 50MP+8MP ਦਾ ਕੈਮਰਾ ਮਿਲ ਸਕਦਾ ਹੈ ਅਤੇ iQOO Neo 9 ਪ੍ਰੋ ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਅਤੇ 50MP ਦਾ ਅਲਟ੍ਰਾਵਾਈਟ ਸੈਂਸਰ ਮਿਲ ਸਕਦਾ ਹੈ।
iQOO Neo 9 ਸੀਰੀਜ਼ ਦੇ ਕਲਰ ਆਪਸ਼ਨ: ਰਿਪੋਰਟਸ ਦੀ ਮੰਨੀਏ, ਤਾਂ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਲਾਲ-ਵਾਈਟ ਕਲਰ ਆਪਸ਼ਨਾਂ 'ਚ ਦੇਖਿਆ ਜਾ ਸਕਦਾ ਹੈ।