ਪੰਜਾਬ

punjab

ETV Bharat / science-and-technology

JioPhone Prima 4G: Jio ਨੇ ਭਾਰਤ 'ਚ ਲਾਂਚ ਕੀਤਾ ਆਪਣਾ ਨਵਾਂ ਸਮਾਰਟ ਫੀਚਰ ਫੋਨ, ਜਾਣੋ ਕੀਮਤ - JioPhone Prima 4G ਫੋਨ ਦੀ ਕੀਮਤ

JioPhone Prima 4G Launched in India: Jio ਨੇ ਆਪਣੇ ਭਾਰਤੀ ਯੂਜ਼ਰਸ ਲਈ ਇੱਕ ਨਵਾਂ ਸਮਾਰਟ ਫੀਚਰ ਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ JioPhone Prima 4G ਫੋਨ ਲਾਂਚ ਕੀਤਾ ਹੈ। ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ ਇੰਡੀਅਨ ਮੋਬਾਈਲ ਕਾਂਗਰਸ ਇਵੈਂਟ 'ਚ ਲਾਂਚ ਕੀਤਾ ਹੈ।

JioPhone Prima 4G Launched in India
JioPhone Prima 4G Launched in India

By ETV Bharat Punjabi Team

Published : Oct 29, 2023, 3:10 PM IST

ਹੈਦਰਾਬਾਦ: Jio ਨੇ ਆਪਣੇ ਭਾਰਤੀ ਯੂਜ਼ਰਸ ਲਈ ਇੱਕ ਨਵਾਂ ਸਮਾਰਟ ਫੀਚਰ ਫੋਨ JioPhone Prima 4G ਲਾਂਚ ਕੀਤਾ ਹੈ। ਕੰਪਨੀ ਨੇ ਇਹ ਫੋਨ IMC ਇਵੈਂਟ 'ਚ ਲਾਂਚ ਕੀਤਾ ਹੈ। JioPhone Prima 4G ਇੱਕ ਫੀਚਰ ਫੋਨ ਬੈ। ਇਸ ਫੋਨ 'ਤੇ ਯੂਜ਼ਰਸ ਵਟਸਐਪ ਅਤੇ Youtube ਵੀ ਚਲਾ ਸਕਣਗੇ। JioPhone Prima 4G ਫੋਨ ਨੂੰ 4G ਤਕਨਾਲੋਜੀ ਦੇ ਨਾਲ ਲਿਆਂਦਾ ਗਿਆ ਹੈ। ਇਸ ਫੋਨ 'ਚ 23 ਭਾਸ਼ਾਵਾਂ ਦਾ ਸਪੋਰਟ ਮਿਲਦਾ ਹੈ।

JioPhone Prima 4G ਫੋਨ ਦੀ ਕੀਮਤ: JioPhone Prima 4G ਫੋਨ ਨੂੰ 2,599 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ Jio Mart 'ਤੇ ਲਿਸਟ ਕੀਤਾ ਗਿਆ ਹੈ। ਕੰਪਨੀ ਗ੍ਰਾਹਕਾਂ ਨੂੰ ਲਾਂਚ ਆਫ਼ਰਸ ਦੇ ਨਾਲ ਕੈਸ਼ਬੈਕ ਡੀਲ, ਬੈਂਕ ਅਤੇ ਕੂਪਨ ਡਿਸਕਾਊਂਟ ਵੀ ਆਫ਼ਰ ਕਰ ਰਹੀ ਹੈ।

JioPhone Prima 4G ਫੋਨ ਦੇ ਫੀਚਰਸ:ਇਸ ਫੋਨ 'ਚ 2.4 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਅਤੇ ਇਹ ਫੋਨ ARM Cortex A53 ਪ੍ਰੋਸੈਸਰ ਦੇ ਨਾਲ ਆਉਦਾ ਹੈ। ਇਸ ਫੋਨ 'ਚ 512MB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 0.3MP ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 1800mAh ਦੀ ਬੈਟਰੀ ਮਿਲਦੀ ਹੈ। JioPhone Prima 4G ਫੋਨ ਪੀਲੇ ਅਤੇ ਬਲੂ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ। ਇਸਦੇ ਨਾਲ ਹੀ ਇਸ ਫੋਨ 'ਚ 3.5mm ਆਡੀਓ ਜੈਕ ਅਤੇ FM ਰੇਡੀਓ ਸਪੋਰਟ ਮਿਲਦਾ ਹੈ। ਇਸ ਫੋਨ 'ਚ ਗੂਗਲ ਐਪਸ, ਫੇਸਬੁੱਕ, ਵਟਸਐਪ ਅਤੇ Youtube ਵਰਗੇ 1200 ਐਪਸ ਤੁਸੀਂ ਚਲਾ ਸਕੋਗੇ। ਇਸਦੇ ਨਾਲ ਹੀ JioPhone Prima 4G ਫੋਨ 'ਚ Jio Tv, Jio Cinema, Jiosaavn, JioNews ਵਰਗੇ ਕੱ ਐਪਸ ਪਹਿਲਾ ਤੋਂ ਹੀ ਇੰਸਟਾਲ ਹੋਣਗੇ।

ABOUT THE AUTHOR

...view details